ਮਾਂ, ਧੀ ਤੇ ਪੁੱਤਰ ਨੇ ਭੇਦਭਰੇ ਹਾਲਾਤਾਂ ‘ਚ ਕੀਤੀ ਖੁਦਕੁਸ਼ੀ

ਮਾਂ, ਧੀ ਤੇ ਪੁੱਤਰ ਨੇ ਭੇਦਭਰੇ ਹਾਲਾਤਾਂ ‘ਚ ਕੀਤੀ ਖੁਦਕੁਸ਼ੀ

 

ਡੇਰਾ ਬਾਬਾ ਨਾਨਕ (ਵੀਓਪੀ ਬਿਊਰੋ) ਸਰਹੱਦੀ ਹਲਕਾ ਬਟਾਲਾ ਦੇ ਕਸਬਾ ਡੇਰਾ ਬਾਬਾ ਨਾਨਕ ਨੇੜੇ ਇਕ ਪਿੰਡ ਵਿੱਚ ਇਕ ਹੀ ਪਰਿਵਾਰ ਦੇ 3 ਲੋਕਾਂ ਨੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਵਾਲਿਆਂ ਵਿੱਚ ਕੁਲਵਿੰਦਰ ਕੌਰ, ਉਸ ਦੀ 16 ਸਾਲ ਦੀ ਲੜਕੀ ਗੁਰਮਿੰਦਰ ਕੌਰ ਤੇ 18 ਸਾਲਾ ਲੜਕੇ ਸੁਖਮਨਜੀਤ ਸਿੰਘ ਸ਼ਾਮਲ ਹਨ। ਜਦ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਹਾਲਾਤ ਖਰਾਬ ਹੁੰਦੀ ਦੇਖ ਕੇ ਉਹਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਤਾਂ ਉੱਥੇ ਉਹਨਾਂ ਦੀ ਮੌਤ ਹੋ ਗਈ।

 


ਜਾਣਕਾਰੀ ਮੁਤਾਬਕ ਕੇਵਲ ਸਿੰਘ ਮੰਗਲਵਾਰ ਦੀ ਰਾਤ ਕਰੀਬ 10 ਵਜੇ ਆਪਣੇ ਘਰ ਆਇਆ, ਤਾਂ ਉਸ ਦੀ ਪਤਨੀ, ਲੜਕੀ ਤੇ ਲੜਕਾ ਬੋਹੇਸ਼ ਪਏ ਸਨ। ਇਸ ਦੌਰਾਨ ਉਹ ਉਹਨਾਂ ਨੂੰ ਹਸਪਤਾਲ ਲੈ ਕੇ ਗਿਆ ਤਾਂ ਡਾਕਟਰਾਂ ਨੇ ਉਨਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਚੌਂਕੀ ਮਾਲੇਵਾਲ ਦੇ ਇੰਚਾਰਜ ਐੱਸਆਈ ਭੁਪਿੰਦਰ ਸਿੰਘ ਨੇ ਉਕਤ ਜਾਣਕਾਰੀ ਦਿੱਤੀ।

ਐੱਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਜੀਆਂ ਵੱਲੋਂ ਜ਼ਹਿਰੀਲੀ ਚੀਜ਼ ਖਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਹਸਪਤਾਲ ਦਾਖ਼ਲ ਪਤਨੀ ਦੇ ਹੋਸ਼ ‘ਚ ਆਉਣ ਤੋਂ ਬਾਅਦ ਹੀ ਜ਼ਹਿਰ ਨਿਗਲਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਦੀ 174 ਕਾਰਵਾਈ ਕਰਕੇ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ।

error: Content is protected !!