ਪੰਪ ਦੇ ਕਰਿੰਦੇ ਨੇ ਹੀ 17.50 ਲੱਖ ਰੁਪਏ ਲੁੱਟਣ ਦੀ ਰਚੀ ਸਾਜਿਸ਼, ਦੋਸ਼ੀ ਦੀ ਪਤਨੀ ਪੁਲਿਸ ਨੂੰ ਕਹਿੰਦੀ ਮੇਰਾ ਪਤੀ ਤਾਂ ਕਿਸੇ ਨੇ ਅਗਵਾ ਕਰ ਲਿਆ, ਇੰਝ ਖੁੱਲਾ ਭੇਦ…

ਪੰਪ ਦੇ ਕਰਿੰਦੇ ਨੇ ਹੀ 17.50 ਲੱਖ ਰੁਪਏ ਲੁੱਟਣ ਦੀ ਰਚੀ ਸਾਜਿਸ਼, ਦੋਸ਼ੀ ਦੀ ਪਤਨੀ ਪੁਲਿਸ ਨੂੰ ਕਹਿੰਦੀ ਮੇਰਾ ਪਤੀ ਤਾਂ ਕਿਸੇ ਨੇ ਅਗਵਾ ਕਰ ਲਿਆ, ਇੰਝ ਖੁੱਲਾ ਭੇਦ

ਸਂਗਰੂਰ (ਵੀਓਪੀ ਬਿਊਰੋ )  ਮਨ ਵਿਚ ਲਾਲਚ ਕਦ ਆ ਜਾਵੇ, ਕੁਝ ਨਹੀਂ ਪਤਾ। ਇਸ ਲਈ ਹੀ ਕਹਿੰਦੇ ਹਨ ਕਿ ਸਾਰੀ ਉਮਰ ਦੀ ਖੱਟੀ ਇਕ ਛੋਟੀ ਜਿਹੀ ਗਲਤੀ ਕਾਰਨ ਖੂਹ ਵਿਚ ਪੈ ਜਾਂਦੀ ਹੈ। ਇਸੇ ਤਰਹਾਂ ਦਾ ਇਖ ਮਾਮਲਾ ਸਾਹਮਣੇ ਆਇਆ ਹੈ, ਜਿਲ੍ਹਾ ਸੰਗਰੂਰ ਦੇ ਹਲਕਾ ਲਹਿਰਾਗਾਗਾ ਤੋਂ ਜਿੱਥੇ ਇਕ ਵਿਅਕਤੀ ਵੱਲੋਂ ਆਪਣੇ ਮਾਲਕ ਕੋਲ 8 ਸਾਲ ਇਮਾਨਦਾਰੀ ਨਾਲ ਕੀਤੇ ਮਿਹਨਤ ਨਾਲ ਕੰਮ ਦੀ ਸਾਰੀ ਕੀਤੀ-ਕਰਾਈ ਉਸ ਸਮੇਂ ਖੂਹ ਵਿਚ ਪੈ ਗਈ ਜਦ ਉਸ ਦੇ ਮਨ ਵਿਚ ਆਪਣੇ ਹੀ ਮਾਲਕ ਦੇ ਪੈਸੇ ਹੜੱਪਣ ਦਾ ਲਾਲਚ ਆ ਗਿਆ। ਇਹ ਰਕਮ ਵੀ ਕੋਈ ਛੋਟੀ ਨਹੀਂ ਸੀ ਸਗੋ ਕਿ 17 ਲੱਖ 25 ਹਜਾਰ ਦੀ ਹੈ। ਅਜਿਹਾ ਨਹੀਂ ਕਿ ਇੰਨੀ ਰਕਮ ਉਸ ਕੋਲ ਪਹਿਲੀ ਵਾਰ ਆਈ ਸੀ, ਪਹਿਲਾਂ ਵੀ ਉਸ ਕੋਲ ਰਕਮ ਆਉਂਦੀ ਰਹੀ ਹੈ ਪਰ ਇਸ ਵਾਰ ਉਸ ਦਾ ਲਾਲਚ ਉਸ ਨੂੰ ਜੇਲ ਤਕ ਲੈ ਗਿਆ।

ਜਾਣਕਾਰੀ ਮੁਤਾਬਕ ਸੰਗਰੂਰ ਦੇ ਹਲਕਾ ਲਹਿਰਾਗਾਗਾ ਦੇ ਨੇੜੇ ਸ਼ਿਵਮ ਫਿਲਿੰਗ ਸਟੇਸ਼ਨ ‘ਤੇ ਪਿਛਲੇ 8 ਸਾਲ ਤੋਂ ਕੰਮ ਕਰ ਰਹੇ ਪ੍ਰੇਮ ਸਿੰਘ ਨਾਮੀ ਨੌਜਵਾਨ ਪੈਟਰੋਲ ਪੰਪ ‘ਤੇ ਆਉਣ ਵਾਲੇ ਤੇਲ ਟੈਂਕਰਾਂ ਦੀ ਅਦਾਇਗੀ ਕਰਦਾ ਸੀ। ਇਸ ਵਾਰ ਵੀ 1 ਅਗਸਤ ਨੂੰ ਪੰਪ ਦੇ ਮਾਲਕ ਨੇ ਅਦਾਇਗੀ ਲਈ ਉਸ ਨੂੰ 15 ਲੱਖ 25 ਹਜਾਰ ਰੁਪਏ ਅਤੇ 2 ਲੱਖ ਰੁਪਏ ਹੋਰਨਾਂ ਕੰਮਾਂ ਲਈ ਉਸ ਨੂੰ ਦੇ ਕੇ ਬੈਂਕ ਲਈ ਭੇਜਿਆ ਸੀ। ਪਰ ਇਸ ਦੌਰਾਨ ਉਸ ਦੀ ਪਤਨੀ ਰਮਨਦੀਪ ਕੌਰ ਨੇ ਪੁਲਿਸ ਨੂੰ ਜਾ ਕੇ ਸ਼ਿਕਾਇਤ ਕੀਤੀ ਕਿ ਉਸ ਦਾ ਪਤੀ ਕਿਤੇ ਲਾਪਤਾ ਹੋ ਗਿਆ ਹੈ ਅਤੇ ਉਸ ਦੀ ਕਾਲ ਵੀ ਨਹੀਂ ਚੁੱਕ ਰਿਹਾ। ਉਸ ਨੇ ਪੁਲਿਸ ਕੋਲ ਸ਼ੱਕ ਜਾਹਿਰ ਕੀਤਾ ਕਿ ਕਿਸੇ ਨੇ ਉਸ ਦੇ ਪਤੀ ਨੂੰ ਅਗਵਾ ਕਰ ਲਿਆ ਹੈ।

ਇਸ ਦੌਰਾਨ ਜਾਂਚ ਅਧਿਕਾਰੀ ਜਤਿੰਦਰ ਪਾਲ ਸਿੰਘ ਥਾਣਾ ਇੰਚਾਰਜ ਲਹਿਰਾਗਾਗਾ ਨੇ ਦੱਸਿਆ ਕਿ ਪੁਲਿਸ ਵੱਲੋਂ ਜਦੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਦੋਸ਼ੀ ਦੀ ਪਤਨੀ ਨੂੰ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਤਾਂ ਉਹ ਝਿਜਕਣ ਲੱਗੀ, ਇਸ ਦੌਰਾਨ ਪੁਲਿਸ ਨੂੰ ਸ਼ੱਕ ਹੋਇਆ। ਇਸ ਦੌਰਾਨ ਪੁਲਿਸ ਨੇ ਦੋਸ਼ੀ ਦੇ ਮੋਬਾਈਲ ਦੀ ਲੋਕੇਸ਼ਨ ਚੈੱਕ ਕਰਵਾਈ ਤਾਂ ਉਸ ਘਟਨਾ ਸਥਾਨ ਦੇ ਨੇੜੇ ਤੇੜੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਦੋਸ਼ੀ ਆਪਣੇ ਮੋਟਰਸਾਈਕਲ ‘ਤੇ ਨਜ਼ਰ ਆ ਰਿਹਾ ਹੈ ਪਰ ਉਹ ਪੈਸੇ ਜਮ੍ਹਾ ਕਰਵਾਉਣ ਲਈ ਲਹਿਰਾਗਾਗਾ ਜਾਨੀਕੇ ਨਹੀਂ ਗਿਆ, ਪੁਲਿਸ ਨੇ ਜਦੋਂ ਦੂਜਾ ਸੀਸੀਟੀਵੀ ਪਤਾ ਲੱਗਾ ਕਿ ਮੁਲਜ਼ਮ ਪ੍ਰੇਮ ਘ ਪਿੰਡ ਰਾਮਗੜ੍ਹ ਤੋਂ ਕੋਹਰੀਨਾ ਵਿਖੇ ਦਰਿਆ ਨੇੜੇ ਉਸ ਨੇ ਆਪਣਾ ਮੋਟਰਸਾਈਕਲ ਸੁੱਟ ਦਿੱਤਾ। ਜਾਂਚ ਤੋਂ ਬਾਅਦ ਦੋਸ਼ੀ ਨੂੰ 3 ਅਗਸਤ ਨੂੰ ਕਾਬੂ ਕਰ ਲਿਆ ਗਿਆ।

ਦੋਸ਼ੀ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ, ਪੁਲਿਸ ਨੂੰ ਦੱਸਿਆ ਕਿ ਜਿਸ ਨੇ ਇਹ ਨਹੀਂ ਸੋਚਿਆ ਕਿ ਪੈਸੇ ਆਪਣੇ-ਆਪ ਹਜ਼ਮ ਹੋ ਗਏ ਤਾਂ ਕਿ ਉਸ ਦੇ ਅਗਵਾ ਹੋਣ ਦੀ ਕਹਾਣੀ ਅਸਲੀ ਲੱਗੇ ਤਾਂ ਉਹ ਉਸ ਥਾਂ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ ‘ਤੇ ਸੀ ਜਿੱਥੋਂ ਜਾਨਿਕ ਨੇ ਆਪਣਾ ਮੋਬਾਈਲ ਵਾਰਦਾਤ ਵਾਲੀ ਥਾਂ ਤੋਂ ਸੁੱਟਿਆ ਸੀ | ਦੋਸ਼ੀ ਨੇ ਆਪਣਾ ਮੋਟਰਸਾਇਕਲ ਪਿੰਡ ਤੋਂ ਨਿਕਲਦੀ ਨਹਿਰ ‘ਚ ਸੁੱਟ ਦਿੱਤਾ, ਮੋਟਰਸਾਇਕਲ ਪਾਣੀ ‘ਚ ਰੁੜ ਗਿਆ ਅਤੇ ਕਹਾਣੀ ਬਿਲਕੁੱਲ ਫਿਲਮੀ ਜਾਪਦੀ ਹੈ, ਹੁਣ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਅਤੇ ਜਿਸ ਕੋਲ 17 ਲੱਖ 25 ਹਜ਼ਾਰ ਸੀ, ਅਸੀਂ ਜਲਦੀ ਹੀ ਇਸ ਨੂੰ ਬਰਾਮਦ ਕਰ ਲਵਾਂਗੇ।

error: Content is protected !!