ਏਐੱਸਆਈ ਹੀ ਕੈਦੀਆਂ ਤਕ ਪਹੁੰਚਾਉਂਦਾ ਸੀ ਨਸ਼ਾ, ਇੰਝ ਖੁੱਲ੍ਹਾ ਭੇਦ ਤਾਂ ਆਇਆ ਅੜਿੱਕੇ…

ਏਐੱਸਆਈ ਹੀ ਕੈਦੀਆਂ ਤਕ ਪਹੁੰਚਾਉਂਦਾ ਸੀ ਨਸ਼ਾ, ਇੰਝ ਖੁੱਲ੍ਹਾ ਭੇਦ ਤਾਂ ਆਇਆ ਅੜਿੱਕੇ…

ਵੀਓਪੀ ਬਿਊਰੋ – ਪੰਜਾਬ ਦੀਆਂ ਜੇਲ੍ਹਾਂ ਵਿੱਚ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਉੱਤੇ ਕੈਦੀਆਂ ਅਤੇ ਹਵਾਲਾਤੀਆਂ ਦੇ ਡੋਪ ਟੈਸਟ ਕੀਤੇ ਜਾ ਰਹੇ ਹਨ। ਇਸ ਦੌਰਾਨ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਵਿੱਚ ਡੋਪ ਟੈਸਟ ਦੌਰਾਨ ਅੱਧੇ ਤੋਂ ਵੱਧ ਹਵਾਲਾਤੀ ਦੇ ਕੈਦੀ ਨਸ਼ੇ ਦੇ ਆਦੀ ਪਾਏ ਗਏ ਹਨ। ਇਸ ਦੌਰਾਨ ਇਹ ਕਾਫੀ ਚਿੰਤਾ ਦਾ ਵਿਸ਼ਾ ਹੈ ਕਿ ਜੇਲ੍ਹਾਂ ਨੂੰ ਸੁਧਾਰ ਘਰ ਵਜੋਂ ਵਰਤਿਆ ਜਾਂਦਾ ਹੈ ਪਰ ਇੱਥੇ ਹੀ ਮਾਹੌਲ ਜਿਆਦਾ ਖਰਾਬ ਹੈ। ਪਿਛਲੇ ਦਿਨੀਂ ਸ਼ੁਰੂ ਕੀਤੀ ਇਸ ਮੁਹਿੰਮ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਵਿਚ ਹਾਲਾਤ ਜਿਆਦਾ ਖਰਾਬ ਹਨ। ਇਸ ਦੌਰਾਨ ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਕਿਹਾ ਹੈ ਕਿ ਪਿਛਲੇ ਦੋ ਦਿਨਾਂ ਵਿਚ ਹੀ 2333 ਡੋਪ ਟੈਸਟਾਂ ਵਿੱਚੋਂ 1064 ਟੈਸਟ ਪਾਜੇਟਿਵ ਆਏ ਹਨ।

ਇਸ ਸਬੰਧੀ ਹੀ ਹੁਣ ਜਾਣਕਾਰੀ ਮਿਲੀ ਹੈ ਕਿ ਮੋਗਾ ਦਾ ਏਐੱਸਆਈ ਹੀ ਜੇਲ੍ਹ ਵਿੱਚ ਨਸ਼ਾ ਪਹੁੰਚਾਉਣ ਦਾ ਕੰਮ ਕਰਦਾ ਹੈ।  ਇਸ ਗੱਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਪੇਸ਼ੀ  ਪਰਤੇ ਇਕ ਹਵਾਲਾਤੀ ਵਿਕਰਮ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਤਲਵੰਡੀ ਭਾਈ ਜੀ ਜੇਲ੍ਹ ਦੀ ਡਿਊਢੀ ਵਿਚ ਤਲਾਸ਼ੀ ਲਈ ਤਾਂ ਉਸ ਕੋਲੋਂ ਸੁਲਫਾ ਬਰਾਮਦ ਹੋਇਆ ਸੀ। ਇਸ ਦੌਰਾਨ ਉਸ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਸ ਨੂੰ ਪੇਸ਼ੀ ਦੌਰਾਨ ਕੈਦੀ ਰਾਵਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਮਾਲਸਰ ਨੇ ਉਸ ਨੂੰ ਇਹ ਨਸ਼ਾ ਦਿੱਤਾ ਸੀ।

ਇਸ ਤੋਂ ਬਾਅਦ ਜਦ ਪੁਲਿਸ ਨੇ ਉਕਤ ਕੈਦੀ ਰਾਵਲ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ, ਤਾਂ ਉਸ ਨੇ ਦੱਸਿਆ ਕਿ ਮੋਗਾ ਦੇ ਇਕ ਏਐੱਸਆਈ ਰਾਜ ਸਿੰਘ ਨੇ ਉਕਤ ਨਸ਼ੀਲਾ ਪਦਾਰਥ ਉਸ ਦੇ ਕਿਸੇ ਜਾਣਕਾਰ ਤੋਂ ਲੈ ਕੇ ਉਸ ਤਕ ਪਹੁੰਚਾਇਆ ਸੀ। ਇਸ ਸਬੰਧੀ ਡੀਐੱਸਪੀ ਜਸਮੀਤ ਸਿੰਘ ਨੇ ਕਿਹਾ ਕਿ ਏਐੱਸਆਈ ਰਾਜ ਸਿੰਘ ਨੂੰ ਕਾਬੂ ਕਰ ਲਿਆ ਹੈ। ਜਦ ਕਿ ਦੂਜੇ ਦੋਵੇਂ ਦੋਸ਼ੀ ਤਾਂ ਪਹਿਲਾਂ ਹੀ ਜੇਲ੍ਹ ਵਿਚ ਬੰਦ ਹਨ। ਉਕਤ ਦੋਸ਼ੀ ਖਿਲਾਫ ਫਰੀਦਕੋਟ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!