ਦੋਸਤ ਦੀ ਪਤਨੀ ਦੇ ਇਕਤਰਫਾ ਪਿਆਰ ‘ਚ ਪਾਗਲ ਹੋਏ ਨੇ ਦੋਸਤ ਦਾ ਸਿਰ ਕੱਟ ਕੇ ਰੱਖ ਲਿਆ ਕਾਰ ‘ਚ, ਪੁਲਿਸ ਨੇ ਰੋਕਿਆ ਤਾਂ ਕਹਿੰਦਾ ਮੈਂ ਭਾਜਪਾ ਆਗੂ ਹਾਂ…

ਦੋਸਤ ਦੀ ਪਤਨੀ ਦੇ ਇਕਤਰਫਾ ਪਿਆਰ ‘ਚ ਪਾਗਲ ਹੋਏ ਨੇ ਸਿਰ ਕੱਟ ਕੇ ਰੱਖ ਲਿਆ ਕਾਰ ਵਿਚ, ਪੁਲਿਸ ਨੇ ਸ਼ੱਕ ਹੋਣ ‘ਤੇ ਤਲਾਸ਼ੀ ਲਈ ਤਾਂ ਕਹਿੰਦਾ ਮੈਂ ਭਾਜਪਾ ਆਗੂ ਹਾਂ…

 ਆਗਰਾ (ਵੀਓਪੀ ਬਿਊਰੋ) ਸਿਰਫਿਰੇ ਨੇ ਆਪਣੇ ਇਕ ਤਰਫਾ ਪਿਆਰ ਵਿਚ ਹੀ ਇਕ ਹੱਸਦਾ-ਖੇਡਦਾ ਪਰਿਵਾਰ ਤਬਾਹ ਕਰ ਦਿੱਤਾ। ਘਟਨਾ ਆਗਰਾ ਦੀ ਹੈ ਅਤੇ ਮੰਜ਼ਰ ਵੀ ਇੰਨਾ ਭਿਆਨਕ ਸੀ ਕਿ ਦੇਖਣ ਵਾਲਿਆਂ ਦੇ ਹੋਸ਼ ਹੀ ਉਡ ਗਏ। ਦੋਸ਼ੀਆਂ ਨੇ ਮ੍ਰਿਤਕ ਦਾ ਸਿਰ ਵੱਡ ਕੇ ਹੀ ਆਪਣੀ ਕਾਰ ਵਿਚ ਰੱਖਿਆ ਹੋਇਆ ਸੀ, ਇਸ ਦੌਰਾਨ ਜੇਕਰ ਦੌਰਾਨੇ-ਗਸ਼ਤ ਪੁਲਿਸ ਉੱਥੇ ਨਾ ਪਹੁੰਚਦੀ ਤਾਂ ਇਹ ਕਤਲ ਇਕ ਰਹੱਸਮਈ ਬਣ ਜਾਂਦਾ ਪਰ ਪੁਲਿਸ ਮੁਲਾਜ਼ਮਾਂ ਦੀ ਸਮਝਦਾਰੀ ਅਤੇ ਹੁਸ਼ਿਆਰੀ ਦੇ ਨਾਲ ਕਾਤਲਾਂ ਨੂੰ ਨਾ ਫੜਦੇ।

ਜਾਣਕਾਰੀ ਮੁਤਾਬਕ ਮੁਲਜ਼ਮ ਟਿੰਕੂ ਭਾਰਗਵ ਵਾਸੀ ਬੇਲਗੰਜ ਤੇ ਉਸ ਦੇ ਭਤੀਜੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਟਿੰਕੂ ਮ੍ਰਿਤਕ ਚਾਂਦੀ ਵਪਾਰੀ ਨਵੀਨ ਵਰਮਾ ਵਾਸੀ ਸਬਜੀ ਵਾਲੀ ਗਲੀ ਲੋਹਮੰਡੀ ਦਾ ਦੋਸਤ ਸੀ ਅਤੇ ਉਹ ਮ੍ਰਿਤਕ ਦੀ ਪਤਨੀ ਦੇ ਨਾਲ ਦੋਸਤੀ ਕਰਨੀ ਚਾਹੁੰਦਾ ਸੀ ਅਤੇ ਇਕਤਰਫਾ ਪਿਆਰ ਵਿਚ ਪਾਗਲ ਸੀ। ਇਸ ਦੌਰਾਨ ਉਸ ਨੇ ਨਵੀਨ ਨੂੰ ਆਪਣੇ ਰਸਤੋ ਵਿੱਚੋਂ ਹਟਾਉਣ ਦੀ ਸਾਜਿਸ਼ ਰਚੀ ਤੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਦੋਸ਼ੀ ਨੇ ਕਤਲ ਕਰ ਕੇ ਲਾਸ਼ ਨੂੰ ਕਿਸੇ ਸੁੰਨਸਾਨ ਜਗ੍ਹਾ ਉੱਤੇ ਸੁੱਟ ਦਿੱਤਾ ਅਤੇ ਬਾਅਦ ਵਿਚ ਉਸ ਦੀ ਪਛਾਣ ਲੁਕਾਉਣ ਲਈ ਉਹਨਾਂ ਨੇ ਉਸ ਦੇ ਕੱਪੜੇ ਉਤਾਰ ਕੇ ਚਾਕੂ ਨਾਲ ਉਸ ਦਾ ਸਿਰ ਕੱਟ ਕੇ ਆਪਣੀ ਕਾਰ ਵਿਚ ਰੱਖ ਲਿਆ।

ਇਸ ਦੌਰਾਨ ਉੱਥੇ ਗਸ਼ਤ ਕਰਦੇ ਹੋਏ ਥਾਣਾ ਸਿਕਦਰਾਦੇ ਪੁਲਿਸ ਮੁਲਾਜ਼ਮ ਪਹੁੰਚੇ ਤਾਂ ਉਹਨਾਂ ਨੇ ਸੁੰਨਸਾਨ ਮੁਲਜ਼ਮਾਂ ਨੂੰ ਖੜ੍ਹੇ ਦੇਖ ਕੇ ਉਹਨਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਹਨਾਂ ਨੂੰ ਕਾਰ ਵਿੱਚੋਂ ਮ੍ਰਿਤਕ ਦਾ ਸਿਰ ਮਿਲਿਆ ਤਾਂ ਉਹਨਾਂ ਨੇ ਉਹਨਾਂ ਨੂੰ ਕਾਬੂ ਕਰ ਕੇ ਚੌਕੀ ਲੈ ਆਂਦਾ। ਐਸਐਸਪੀ ਪ੍ਰਭਾਕਰ ਚੌਧਰੀ ਨੇ ਪੁਲਿਸ ਦੀ ਚੌਕਸੀ ਲਈ ਇਨਾਮ ਦਾ ਐਲਾਨ ਕੀਤਾ ਹੈ। ਮੁਲਜ਼ਮ ਟਿੰਕੂ ਪਹਿਲਾਂ ਖ਼ੁਦ ਨੂੰ ਭਾਜਪਾ ਆਗੂ ਦੱਸ ਰਿਹਾ ਸੀ, ਪਰ ਇਸ ਦੀ ਪੁਸ਼ਟੀ ਨਹੀਂ ਹੋਈ।

error: Content is protected !!