ਅੱਤਵਾਦੀ ਰਿੰਦਾ ਭਾਰਤ ਲਈ ਬਣਿਆ ਪਰੇਸ਼ਾਨੀ, ਹਰਿਆਣਾ ਪੁਲਿਸ ਵੱਲੋਂ ਕਾਬੂ ਕੀਤੇ ਵਿਸਫੋਟਕ ਸਮੱਗਰੀ ਰੱਖਣ ਵਾਲੇ ਪੰਜਾਬ ਦੇ ਸ਼ਮਸ਼ੇਰ ਸਿੰਘ ਨੇ ਕੀਤੇ ਖੁਲਾਸੇ…

ਅੱਤਵਾਦੀ ਰਿੰਦਾ ਭਾਰਤ ਲਈ ਬਣਿਆ ਪਰੇਸ਼ਾਨੀ, ਹਰਿਆਣਾ ਪੁਲਿਸ ਵੱਲੋਂ ਵਿਸਫੋਟਕ ਸਮੱਗਰੀ ਰੱਖਣ ਦੇ ਦੋਸ਼ ‘ਚ ਕਾਬੂ ਕੀਤੇ ਪੰਜਾਬ ਦੇ ਸ਼ਮਸ਼ੇਰ ਸਿੰਘ ਨੇ ਕੀਤੇ ਖੁਲਾਸੇ…

ਵੀਓਪੀ ਬਿਊਰੋ – ਪੰਜਾਬ ਦਾ ਰਿੰਦਾ ਜੋ ਕਿ ਇਸ ਸਮੇਂ ਪਾਕਿਸਤਾਨ ‘ਚ ਬੈਠਾ ਹੈ ਅਤੇ ਭਾਰਤ ਵਿਚ ਲਗਾਤਾਰ ਮਾਹੌਲ ਖਰਾਬ ਕਰਨ ਦੀਆਂ ਸਾਜਿਸ਼ਾਂ ਕਰ ਰਿਹਾ ਹੈ। ਬੀਤੇ ਦਿਨੀਂ ਵੀ ਕੁਰੂਕਸ਼ੇਤਰ ਦੇ ਅੰਬਾਲਾ-ਸ਼ਾਹਾਬਾਦ ਹਾਈਵੇਅ ਤੋਂ ਮਿਲੇ ਵਿਸਫੋਟਕ (ਆਈਈਡੀ) ਮਾਮਲੇ ਵਿਚ ਰਿੰਦਾ ਦਾ ਨਾਮ ਸਾਹਮਣੇ ਆ ਰਿਹਾ ਹੈ। ਮੁੱਢਲੀ ਜਾਣਕਾਰੀ ਦੌਰਾਨ ਪਤਾ ਲੱਗਾ ਹੈ ਕਿ ਉਕਤ ਵਿਸਫੋਟਕ ਸਮੱਗਰੀ ਦੀ ਵਰਤੋਂ ਉਹਨਾਂ ਨੇ 15 ਅਗਸਤ ਤੋਂ ਪਹਿਲਾਂ-ਪਹਿਲਾਂ ਕਰਨੀ ਸੀ ਅਤੇ ਧਮਾਕੇ ਕਰ ਕੇ ਮਾਹੌਲ ਖਰਾਬ ਕਰਨ ਦੀ ਯੋਜਨਾ ਸੀ। ਉਕਤ ਮਾਮਲੇ ਵਿਚ ਤਰਨਤਾਰਨ ਵਾਸੀ ਸ਼ਮਸ਼ੇਰ ਸਿੰਘ ਨੂੰ ਕਾਬੂ ਕਰ ਕੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੁੱਢਲੀ ਪੁੱਛਗਿੱਛ ਵਿਚ ਪੁਲਿਸ ਨੇ ਇਹ ਜਾਣਕਾਰੀ ਇਕੱਠੀ ਕੀਤੀ ਹੈ ਕਿ ਸ਼ਮਸ਼ੇਰ ਸਿੰਘ ਨੂੰ ਇਹ ਕੰਮ ਕਰਨ ਬਦਲੇ ਪੈਸੇ ਕੇ ਨਸ਼ਾ ਮਿਲਣਾ ਸੀ। ਪਾਕਿਸਤਾਨ ਤੋਂ ਇਹ ਵਿਸਫੋਟਕ ਸਮੱਗਰੀ ਉਸ ਨੂੰ ਡਰੋਨ ਰਾਹੀਂ ਮਿਲੀ ਸੀ ਅਤੇ ਉਸ ਨੇ ਇਹ ਸਮੱਗਰੀ ਸ਼ਾਹਾਬਾਦ ਵਿੱਚ ਰੱਖਣ ਲਈ ਕਿਹਾ ਗਿਆ ਸੀ। ਵਿਸਫੋਟਕ ਵਿੱਚ ਕਰੀਬ 1.30 ਕਿਲੋ ਆਰਡੀਐਕਸ, ਟਾਈਮਰ, ਬੈਟਰੀ, ਡੈਟੋਨੇਟਰ ਅਤੇ ਇਨਵਰਟਰ ਸੀ। ਇਸ ਵਿੱਚ 9 ਘੰਟੇ ਦਾ ਟਾਈਮਰ ਸੀ। ਜੂਨ ਮਹੀਨੇ ਵਿਚ ਹੀ ਉਸ ਨੇ ਇਸ ਨੂੰ ਜੰਗਲ ਦੇ ਕਿਨਾਰੇ ਇਕ ਦਰੱਖਤ ਹੇਠਾਂ ਲਿਫਾਫੇ ਵਿਚ ਪਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਉਸ ਨੇ ਅੱਗੇ ਕਿਸੇ ਨੂੰ ਇਸ ਬਾਰੇ ਦੱਸਿਆ ਅਤੇ ਉਸ ਦਾ ਕੰਮ ਇੱਥੇ ਹੀ ਖਤਮ ਹੋ ਗਿਆ ਸੀ। ਇਸ ਸਾਰੇ ਕੰਮ ਵਿਚ 4-5 ਲੋਕ ਸ਼ਾਮਲ ਹੋ ਸਕਦੇ ਹਨ।

ਮੁੱਢਲੀ ਜਾਣਕਾਰੀ ਵਿਚ ਤਾਂ ਇਹ ਹੀ ਸਾਹਮਣੇ ਆਇਆ ਹੈ ਕਿ ਇਸ ਘਟਨਾ ਦੇ ਤਾਰ ਪਾਕਿਸਤਾਨ ਬੈਠੇ ਖੌਫਨਾਕ ਅੱਤਵਾਦੀ ਹਰਵਿੰਦਰ ਰਿੰਦਾ ਨਾਲ ਹੀ ਜੁੜ ਰਹੀਆਂ ਹਨ ਅਤੇ ਇਸ ਸਾਰੀ ਘਟਨਾ ਪਿੱਛੇ ਉਹ ਹੀ ਸ਼ਾਮਲ ਹੈ। 25 ਸਾਲਾ ਮੁਲਜ਼ਮ ਸ਼ਮਸ਼ੇਰ ਸਿੰਘ ਨੇ ਵਿਸਫੋਟਕ, ਥਾਂ ਦੀ ਫੋਟੋ ਅਤੇ ਲੋਕੇਸ਼ਨ ਵਿਦੇਸ਼ ਬੈਠੇ ਹੈਂਡਲਰ ਨੂੰ ਭੇਜਣੀ ਸੀ। ਇਸ ਤੋਂ ਬਾਅਦ ਦੂਜੇ ਮੁਲਜ਼ਮਾਂ ਨੇ ਇਸ ਨੂੰ ਅੱਗੇ ਲੈ ਕੇ ਜਾਣਾ ਸੀ ਪਰ ਇਸ ਦੌਰਾਨ ਪੁਲਿਸ ਨੇ ਸ਼ਮਸ਼ੇਰ ਨੂੰ ਕਾਬੂ ਕਰ ਲਿਆ ਅਤੇ ਇਹ ਸਮੱਗਰੀ ਬਰਾਮਦ ਕੀਤੀ।

ਇਸ ਦੌਰਾਨ ਹਰਿਆਣਾ ਪੁਲਿਸ ਸ਼ਮਸ਼ੇਰ ਦੇ ਮੋਬਾਈਲ ਦੀ ਵੀ ਫੌਰੈਂਸਿਕ ਜਾਂਚ ਕਰਵਾ ਰਹੀ ਹੈ, ਇਸ ਤੋਂ ਹੀ ਪਾਕਿਸਤਾਨ ਬੈਠੇ ਅੱਤਵਾਦੀਆਂ ਨੇ ਵੀ ਉਸ ਨੂੰ ਸਾਰੀ ਜਾਣਕਾਰੀ ਦਿੱਤੀ ਸੀ।ਇੱਥੇ ਵਿਸਫੋਟਕ ਰੱਖ ਕੇ ਸ਼ਮਸ਼ੇਰ ਦੀ ਭੂਮਿਕਾ ਖਤਮ ਹੋ ਗਈ ਸੀ। ਉਸ ਦੇ ਮੋਬਾਈਲ ਤੋਂ ਕਾਲ ਕਿਸ ਨੂੰ ਆਈ ਅਤੇ ਉਸ ਨੇ ਬੰਬ ਦੀ ਲੋਕੇਸ਼ਨ ਅਤੇ ਫੋਟੋ ਕਿਸ ਨੂੰ ਭੇਜੀ । ਪੁਲਿਸ ਬੰਬ ਦੀ ਫੋਰੈਂਸਿਕ ਜਾਂਚ ਵੀ ਕਰ ਰਹੀ ਹੈ ਕਿ ਇਹ ਕਿੰਨਾ ਸ਼ਕਤੀਸ਼ਾਲੀ ਸੀ। ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਕੋਲੋਂ ਅੱਤਵਾਦੀ ਗਰੁੱਪ ਵਿੱਚ ਸ਼ਾਮਲ ਸ਼ਮਸ਼ੇਰ ਸਿੰਘ ਦਾ ਰਿਕਾਰਡ ਮੰਗਿਆ ਹੈ। ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਉਹ ਬੰਬ ਨੂੰ ਡਰੋਨ ਰਾਹੀਂ ਹਰਿਆਣਾ ਲੈ ਕੇ ਗਏ ਸਨ। ਸ਼ਮਸ਼ੇਰ ਪੰਜਾਬ ਵਿੱਚ ਦੁਕਾਨ ਚਲਾਉਂਦਾ ਹੈ।

error: Content is protected !!