ਹਰ ਘਰ ਤਿਰੰਗਾ ਮੁਹਿੰਮ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ‘ਮਾਨ’; ਇਕ ਕਹਿੰਦਾ ਕੇਸਰੀ ਝੰਡਾ ਲਹਿਰਾਵਾਂਗੇ, ਤਾਂ ਦੂਜਾ ਕਹਿੰਦਾ ਬਹੁਤ ਹੋ ਗਿਆ ਹੁਣ ਦੁਕਾਨ ਬੰਦ ਕਰ…

ਹਰ ਘਰ ਤਿਰੰਗਾ ਮੁਹਿੰਮ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ‘ਮਾਨ’;
ਇਕ ਕਹਿੰਦਾ ਕੇਸਰੀ ਝੰਡਾ ਲਹਿਰਾਵਾਂਗੇ, ਤਾਂ ਦੂਜਾ ਕਹਿੰਦਾ ਬਹੁਤ ਹੋ ਗਿਆ ਹੁਣ ਦੁਕਾਨ ਬੰਦ ਕਰ…

 

 

 

ਵੀਓਪੀ ਬਿਊਰੋ- ਆਪਣੇ ਵਿਵਾਦਤ ਬਿਆਨਾਂ ਕਾਰਨ ਹਮੇਸ਼ਾ ਹੀ ਚਰਚਾ ਵਿਚ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਰੀ ਚੋਣ ਜਿੱਤ ਕੇ 23 ਸਾਲ ਬਾਅਦ ਸੰਸਦ ਮੈਂਬਰ ਬਣੇ ਸਿਮਰਨਜੀਤ ਸਿੰਘ ਮਾਨ ਨੇ ਇਕ ਵਾਰ ਫਿਰ ਤੋਂ ਵਿਵਾਦਤ ਬਿਆਨ ਦੇ ਕੇ ਬਖੇੜਾ ਖੜਾ ਕਰ ਦਿੱਤਾ ਹੈ। ਇਸ ਵਾਰ ਉਨ੍ਹਾਂ ਨੇ ਸਰਕਾਰ ਵੱਲੋਂ 15 ਅਗਸਤ ਦੇ ਮੱਦੇਨਜ਼ਰ ਚਲਾਈ ਜਾ ਰਹੀ ਹਰ ਘਰ ਤਿਰੰਗਾ ਮੁਹਿੰਮ ਨੂੰ ਨਕਾਰਿਆ ਹੈ।

ਸਿਮਰਨਜੀਤ ਸਿੰਘ ਮਾਨ ਨੇ ਹਰ ਘਰ ਤਿਰੰਗਾ ਮੁਹਿੰਮ ਨੂੰ ਨਕਾਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿਰੰਗੇ ਦੀ ਬਜਾਏ ਆਪਣੇ ਘਰਾਂ ’ਤੇ ਕੇਸਰੀ ਰੰਗ ਦੇ ਝੰਡੇ ਲਗਾਉਣ। ਇਸ ਤੋਂ ਪਹਿਲਾਂ ਉਹ ਸ਼ਹੀਦ ਭਗਤ ਸਿੰਘ ਬਾਰੇ ਬੋਲ ਕੇ ਵੀ ਕਾਫੀ ਸੁਰਖੀ ਬਟੋਰ ਚੁੱਕੇ ਹਨ। ਉਸ ਸਮੇਂ ਵੀ ਉਨ੍ਹਾਂ ਦੀ ਸਾਰੇ ਪਾਸੇ ਕਾਫੀ ਆਲੋਚਨਾ ਹੋਈ ਸੀ। ਹੁਣ ਉਨ੍ਹਾਂ ਨੇ ਤਿਰੰਗਾ ਮੁਹਿੰਮ ਬਾਰੇ ਵੀ ਇਸੇ ਤਰ੍ਹਾਂ ਹੀ ਬੋਲਿਆ ਹੈ।

 ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦੀ ਇਸ ਗੱਲ ਦਾ ਵਿਰੋਧ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਵਲੋਂ ਸੰਵਿਧਾਨ ਦੀ ਸਹੁੰ ਖਾਣ ਤੋਂ ਬਾਅਦ ਤਿਰੰਗੇ ਝੰਡੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਆਪਣੇ ਅਹੁਦੇ ਦੀ ਗਰਿਮਾ ਦੇ ਨਾਲ ਨਾਲ ਦੇਸ਼ ਦੇ ਰਾਸ਼ਟਰੀ ਝੰਡੇ ਦਾ ਮਾਣ ਰੱਖਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ। ਧਰਮ ਦੇ ਨਾਂ ’ਤੇ ਖੋਖਲੇ ਪ੍ਰਚਾਰ ਕਰ ਰਹੇ ਹਨ।

error: Content is protected !!