ਪਟਿਆਲਾ ਜੇਲ੍ਹ ‘ਚ ਗੈਂਗਵਾਰ; ਹਵਾਲਾਤੀ ‘ਤੇ ਸਰੀਏ ਨਾਲ ਹਮਲਾ, ਸਿੱਧੂ, ਮਜੀਠੀਆ ਤੇ ਦਲੇਰ ਮਹਿੰਦੀ…

ਪਟਿਆਲਾ ਜੇਲ੍ਹ ‘ਚ ਗੈਂਗਵਾਰ; ਹਵਾਲਾਤੀ ‘ਤੇ ਸਰੀਏ ਨਾਲ ਹਮਲਾ, ਸਿੱਧੂ, ਮਜੀਠੀਆ ਤੇ ਦਲੇਰ ਮਹਿੰਦੀ…

 

 

(ਵੀਓਪੀ ਬਿਊਰੋ) ਪਟਿਆਲਾ ਦੀ ਅਤੀ ਸੁਰੱਖਿਆ ਵਾਲੀ ਮੰਨੀ ਜਾਂਦੀ ਜੇਲ੍ਹ ਵਿਚ ਇਕ ਵਾਰ ਫਿਰ ਤੋਂ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ। ਇਸ ਦੌਰਾਨ ਬੀਤੇ ਦਿਨੀ ਇਕ ਹਵਾਲਾਤੀ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਇਹ ਉਹ ਹੀ ਜੇਲ੍ਹ ਹੈ ਜਿੱਥੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਪੰਜਾਬੀ ਤੇ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਦਲੇਰ ਮਹਿੰਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ ਰੱਖਿਆ ਗਿਆ ਹੈ।

ਜਾਣਕਾਰੀ ਮਿਲੀ ਹੈ ਕਿ ਜੇਲ੍ਹ ਵਿੱਚ ਹਵਾਲਾਤੀ ਬਲਜਿੰਦਰ ਸਿੰਘ ਨੂੰ ਜੇਲ੍ਹ ਵਿਚ ਹੀ ਘੇਰ ਕੇ ਤੇਜ਼ਧਾਰ ਲੋਹੇ ਦੀਆਂ ਪੱਤੀਆਂ ਤੇ ਸਰੀਏ ਨਾਲ ਸਿਰ, ਛਾਤੀ ਤੇ ਮੂੰਹ ’ਤੇ ਕਈ ਵਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਹਵਾਲਾਤੀ ਬਲਜਿੰਦਰ ਸਿੰਘ ਨੇ ਪੁਲਿਸ ਨੂੰ ਇਸ ਸਬੰਧੀ ਬਿਆਨ ਵੀ ਦਰਜ ਕਰਵਾ ਦਿੱਤੇ ਹਨ। ਗੰਭੀਰ ਜ਼ਖ਼ਮੀ ਹੋਏ ਹਵਾਲਾਤੀ ਬਲਜਿੰਦਰ ਸਿੰਘ ਨੂੰ ਜੇਲ੍ਹ ਸਟਾਫ ਵਲੋਂ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਗੈਂਗ ਵਾਰ ਦਾ ਹੱਥ ਹੈ।

ਹਵਾਲਾਤੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਚਾਰ ਅਗਸਤ ਦੁਪਹਿਰ ਚਾਰ ਵਜੇ ਉਹ ਬੈਰਕ ਨੰਬਰ ਦੋ ਗੇਟ ਕੋਲ ਜਾ ਰਿਹਾ ਸੀ। ਇਥੇ ਕੁਝ ਹੋਰ ਹਵਾਲਾਤੀ ਖੜੇ ਸਨ, ਜਿਨਾਂ ਵਿਚੋਂ ਹਵਾਲਾਤੀ ਨਵਪ੍ਰੀਤ ਸਿੰਘ ਨੇ ਬਲਜਿੰਦਰ ਸਿੰਘ ਨੇ ਗਾਲੀ ਗਲੋਚ ਕੀਤਾ ਤੇ ਹੱਥ ਵਿੱਚ ਫੜ੍ਹੀ ਨੁਕੀਲੀ ਲੋਹੇ ਦੀ ਪੱਤੀ ਨਾਲ ਸਿਰ ’ਤੇ ਜਾਨਲੇਵਾ ਹਮਲਾ ਕੀਤਾ। ਹਵਾਲਾਤੀ ਰੋਹਿਤ ਨੇ ਬਲਜਿੰਦਰ ‘ਤੇ ਸਰੀਏ ਨਾਲ ਮੂੰਹ ’ਤੇ ਵਾਰ ਕੀਤਾ ਅਤੇ ਹਵਾਲਾਤੀ ਬੁੱਧ ਸਿੰਘ ਨੇ ਲੋਹੇ ਦੀ ਤਿੱਖੀ ਪੱਤੀ ਛਾਤੀ ’ਤੇ ਮਾਰੀ।ਥਾਣਾ ਤਿ੍ਰਪੜੀ ਪੁਲਿਸ ਨੇ ਹਵਾਲਾਤੀ ਨਵਪ੍ਰੀਤ ਸਿੰਘ, ਰੋਹਿਤ, ਬੁੱਧ ਸਿੰਘ ਅਤੇ ਤੇਜਪਾਲ ਖਿਲਾਫ ਮਾਮਲਾ ਦਰਜ ਕੀਤਾ ਹੈ।

error: Content is protected !!