Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
8
ਹਿੰਦ-ਪਾਕਿ ਵੰਡ ਦੌਰਾਨ ਪਰਿਵਾਰ ਦੇ 22 ਮੈਂਬਰ ਗਵਾ ਚੁੱਕਾ ਸਰਵਨ ਸਿੰਘ 75 ਸਾਲ ਬਾਅਦ ਮਿਲਿਆ ਪਾਕਿਸਤਾਨ ਰਹਿੰਦੇ ਭਤੀਜੇ ਨੂੰ ਅਤੇ ਮੋਦੀ ਕੋਲੋਂ ਕੀਤੀ ਇਹ ਮੰਗ
Latest News
Punjab
ਹਿੰਦ-ਪਾਕਿ ਵੰਡ ਦੌਰਾਨ ਪਰਿਵਾਰ ਦੇ 22 ਮੈਂਬਰ ਗਵਾ ਚੁੱਕਾ ਸਰਵਨ ਸਿੰਘ 75 ਸਾਲ ਬਾਅਦ ਮਿਲਿਆ ਪਾਕਿਸਤਾਨ ਰਹਿੰਦੇ ਭਤੀਜੇ ਨੂੰ ਅਤੇ ਮੋਦੀ ਕੋਲੋਂ ਕੀਤੀ ਇਹ ਮੰਗ
August 8, 2022
editor
ਹਿੰਦ-ਪਾਕਿ ਵੰਡ ਦੌਰਾਨ ਪਰਿਵਾਰ ਦੇ 22 ਮੈਂਬਰ ਗਵਾ ਚੁੱਕਾ ਸਰਵਨ ਸਿੰਘ 75 ਸਾਲ ਬਾਅਦ ਮਿਲਿਆ ਪਾਕਿਸਤਾਨ ਰਹਿੰਦੇ ਭਤੀਜੇ ਨੂੰ ਅਤੇ ਮੋਦੀ ਕੋਲੋਂ ਕੀਤੀ ਇਹ ਮੰਗ
ਜਲੰਧਰ /ਡੇਰਾ ਬਾਬਾ ਨਾਨਕ (ਅਰੁਣ ਸਹੋਤਾ) ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਖੋਲ੍ਹੇ ਲਾਂਘੇ ਰਾਹੀਂ ਭਾਰਤ-ਪਾਕਿ ਵੰਡ ਦੌਰਾਨ 75 ਸਾਲ ਬਾਅਦ ਸੋਮਵਾਰ ਨੂੰ ਚਾਚਾ ਸਵਰਨ ਸਿੰਘ (92), ਭਤੀਜੇ ਮੋਹਨ ਸਿੰਘ ਅਫਜ਼ਲ ਖ਼ਲਕ (81) ਨੂੰ ਮਿਲ ਕੇ ਬਾਗ਼ੋਬਾਗ ਹੋ ਗਿਆ। ਇੱਥੇ ਦੱਸਣਯੋਗ ਹੈ ਕਿ ਕਰਤਾਰਪੁਰ ਲਾਂਘਾ ਭਾਰਤ ਪਾਕਿਸਤਾਨ ਵੰਡ ਦੌਰਾਨ ਵਿਛੜੇ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।
ਸੋਮਵਾਰ ਨੂੰ ਸਵਰਨ ਸਿੰਘ ਵਾਸੀ ਹਾਜੀਪੁਰ ਜਲੰਧਰ ਦੀ ਬੇਟੀ ਰਛਪਾਲ ਕੌਰ ਸਮੇਤ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ‘ਤੇ ਬਣੇ ਪੈਸੰਜਰ ਟਰਮੀਨਲ ‘ਤੇ ਪੁੱਜੇ, ਇਮੀਗ੍ਰੇਸ਼ਨ ਦੀ ਕਾਰਵਾਈ ਮੁਕੰਮਲ ਕਰਨ ਉਪਰੰਤ ਭਾਰਤ-ਪਾਕਿ ਦੀ ਜ਼ੀਰੋ ਲਾਈਨ ‘ਤੇ ਲੱਗੇ ਗੇਟ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਏ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਪਣੇ ਭਤੀਜੇ ਮੋਹਨ ਸਿੰਘ ਅਫਜ਼ਲ ਖ਼ਲਕ ਨਾਲ ਕਰੀਬ ਸੱਤ ਘੰਟੇ ਰੁਕੇ ਇਸ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਵਿਛੜੇ ਚਾਚੇ ਭਤੀਜੇ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾਏ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੇ ਸਵਰਨ ਸਿੰਘ (92) ਨੇ ਦੱਸਿਆ ਕਿ ਅੱਜ ਉਹ ਵੰਡ ਦੌਰਾਨ ਵਿਛੜੇ ਆਪਣੇ ਭਤੀਜੇ ਮੋਹਨ ਸਿੰਘ ਨੂੰ ਮਿਲ ਕੇ ਪਰਤੇ ਹਨ। ਉਸ ਨੇ ਦੱਸਿਆ ਕਿ 1947 ਨੂੰ ਜਿੱਥੇ ਦੇਸ਼ ਨੂੰ ਆਜ਼ਾਦੀ ਮਿਲੀ ਸੀ ਉਥੇ ਭਾਰਤ ਪਾਕਿ ਦੇ ਦੋ ਟੁਕੜੇ ਹੋ ਗਏ ਹਨ, ਜਿਸ ਦੌਰਾਨ ਉਹ ਪਾਕਿਸਤਾਨ ਦੇ ਪਿੰਡ ਚੱਕ 37 ‘ਚ ਹੱਸਦੇ ਵੱਸਦੇ ਸਨ ਕਿ ਇਸ ਦੌਰਾਨ ਫੈਲੀ ਨਫ਼ਰਤ ‘ਚ ਉਸ ਦੇ ਪਰਿਵਾਰ ਦੇ ਬਾਈ ਮੈਂਬਰ ਕਤਲ ਹੋ ਗਏ ਸਨ ਜਿਸ ਵਿੱਚ ਉਸ ਦੇ ਮਾਤਾ ਪਿਤਾ ਦੋ ਭਰਾ ਅਤੇ ਦੋ ਭੈਣਾਂ ਸ਼ਾਮਲ ਸੀ ।
ਇਸ ਮੌਕੇ ਉਨ੍ਹਾਂ ਦੀ ਬੇਟੀ ਰਛਪਾਲ ਕੌਰ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ ਪਿਤਾ 75 ਸਾਲ ਪਹਿਲਾਂ ਪਰਿਵਾਰ ਨਾਲੋਂ ਵਿਛੜ ਚੁੱਕੇ 6 ਸਾਲ ਦੇ ਭਤੀਜੇ ਮੋਹਨ ਸਿੰਘ ਜਿਸ ਦਾ ਪਾਲਣ ਪੋਸ਼ਣ ਮੁਸਲਮਾਨ ਪਰਿਵਾਰ ਵੱਲੋਂ ਕੀਤਾ ਗਿਆ ਅਤੇ ਜਿਸ ਨੂੰ ਅੱਜ ਅਫਜ਼ਲ ਖ਼ਲਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਾਕਿਸਤਾਨ ਵਿੱਚ ਆਪਣੇ ਛੇ ਪੁੱਤਰਾਂ ਸਮੇਤ ਪਰਿਵਾਰ ਸਮੇਤ ਜ਼ਿੰਦਗੀ ਬਤੀਤ ਕਰ ਰਿਹਾ ਹੈ। ਰਛਪਾਲ ਕੌਰ ਨੇ ਦੱਸਿਆ ਕਿ ਉਸ ਦਾ ਪਿਤਾ ਅਤੇ ਚਚੇਰਾ ਭਰਾ ਮੋਹਨ ਸਿੰਘ ਅੱਜ ਸਾਰਾ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਿੱਥੇ ਆਪਸ ਵਿੱਚ ਖ਼ੂਬ ਗੱਲਾਂ ਕੀਤੀਆਂ ਉਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਨਤਮਸਤਕ ਹੋਏ ਅਤੇ ਇਕੱਠਿਆਂ ਬੈਠ ਕੇ ਲੰਗਰ ਛਕਿਆ।
ਇਸ ਮੌਕੇ ਤੇ ਸਵਰਨ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਭਾਰਤ ਪਾਕਿ ਵੰਡ ਦੌਰਾਨ ਵਿਛੜੇ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਭਾਰਤ ਤੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਪਰਿਵਾਰ ਦੋਹਾਂ ਦੇਸ਼ਾਂ ਵਿਚ ਵੰਡ ਦੌਰਾਨ ਅਲੱਗ-ਅਲੱਗ ਹੋ ਕੇ ਰਹਿ ਰਹੇ ਹਨ ਉਨ੍ਹਾਂ ਪਰਿਵਾਰਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜ਼ਿਆਦਾ ਦਿਨ ਠਹਿਰਨ ਦੀ ਮਨਜ਼ੂਰੀ ਦਿੱਤੀ ਜਾਵੇ ਅਤੇ ਵਿਛੜੇ ਪਰਿਵਾਰਾਂ ਨੂੰ ਮਿਲਣ ਲਈ ਵੱਧ ਤੋਂ ਵੱਧ ਸਮਾਂ ਦਿੱਤਾ ਜਾਵੇ। ਇਸ ਮੌਕੇ ਬਜ਼ੁਰਗ ਸਵਰਨ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੇ ਭਤੀਜੇ ਨੂੰ ਮਿਲ ਕੇ ਸਕੂਨ ਮਿਲਿਆ|
Post navigation
ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ‘ਤੇ ਰਾਹੁਲ ਗਾਂਧੀ ਦਾ ਕੇਂਦਰ ‘ਤੇ ਵੱਡਾ ਹਮਲਾ, ਕਿਹਾ- ‘ਕਰੋ ਜਾਂ ਮਰੋ’ ਅੰਦੋਲਨ ਦੀ ਲੋੜ
ਖਹਿਰਾ ਨੇ ‘ਆਪ’ ਮੰਤਰੀ ਦੀ ਦੀਪ ਸਿੱਧੂ ਨਾਲ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਉਣ ਦੀ ਵੀਡੀਓ ਕੀਤੀ ਜਾਰੀ, ਪੁੱਛਿਆ- ਇਹ ਹੁਣ ਦੇਸ਼ ਵਿਰੋਧ ਨਹੀਂ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us