ਸ਼ਨੀਵਾਰ ਨੂੰ ਜੇਲ੍ਹ ‘ਚੋਂ ਮਿਲਿਆ ਸੀ ਨਸ਼ਾ ਤੇ ਮੋਬਾਈਲ, ਹੁਣ ਸਹਾਇਕ ਸੁਪਰਡੈਂਟ ਦੇ ਘਰੋਂ ਵੀ ਮਿਲੀ 6 ਲੱਖ ਦੀ ਡਰੱਗ ਮਨੀ

ਸ਼ਨੀਵਾਰ ਨੂੰ ਜੇਲ੍ਹ ‘ਚੋਂ ਮਿਲਿਆ ਸੀ ਨਸ਼ਾ ਤੇ ਮੋਬਾਈਲ, ਹੁਣ ਸਹਾਇਕ ਸੁਪਰਡੈਂਟ ਦੇ ਘਰੋਂ ਵੀ ਮਿਲੀ 6 ਲੱਖ ਦੀ ਡਰੱਗ ਮਨੀ


ਫ਼ਰੀਦਕੋਟ (ਵੀਓਪੀ ਬਿਊਰੋ) ਬੀਤੇ ਸ਼ਨੀਵਾਰ ਨੂੰ ਮਾਡਰਨ ਜੇਲ੍ਹ ਫਰੀਦਕੋਟ ’ਚ ਕੰਮ ਕਰਨ ਵਾਲੇ ਵਾਰਡਨ ਜਸਵੀਰ ਸਿੰਘ ਨੇ ਜਦ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਨੂੰ ਤਲਾਸ਼ੀ ਦੌਰਾਨ ਨਸ਼ੀਲੇ ਪਾਊਡਰ ਅਤੇ ਇੱਕ ਨਵੇਂ ਮੋਬਾਈਲ ਸਮੇਤ ਕਾਬੂ ਕੀਤਾ ਸੀ ਤਾਂ ਉਸ ਤੋਂ ਬਾਅਦ ਮੁਲਾਜ਼ਮਾਂ ਦੀ ਅਜਿਹੀ ਮਿਲੀਭੁਗਤ ਕਾਰਨ ਬਿਗੜ ਰਹੇ ਮਾਹੌਲ ਦਾ ਪਤਾ ਲੱਗਾ ਸੀ। ਇਸ ਦੌਰਾਨ ਮੁਲਜ਼ਮ ਨੇ ਵਾਰਡਨ ਨਾਲ ਕਥਿਤ ਤੌਰ ‘ਤੇ ਕੁੱਟਮਾਰ ਵੀ ਕੀਤੀ ਸੀ। ਇਸ ਦੌਰਾਨ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਨੂੰ 78 ਗ੍ਰਾਮ ਹੈਰੋਇਨ ਦੇ ਅੱਠ ਪੈਕਟਾਂ ਸਮੇਤ ਫੜਿਆ ਗਿਆ ਸੀ।

ਇਸ ਤੋਂ ਬਾਅਦ ਬੰਨੀ ਟਾਂਕ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਟਾਂਕ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਫਿਰੋਜ਼ਪੁਰ ਸ਼ਹਿਰ ਦੇ ਸੂਰਜ ਨੂੰ ਵੀ ਐਨਡੀਪੀਐਸ ਐਕਟ ਤਹਿਤ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਫਰੀਦਕੋਟ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਰਾਜਪਾਲ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਟਾਂਕ ਨੇ ਮੰਨਿਆ ਕਿ ਉਸ ਨੂੰ ਜੇਲ੍ਹ ਦੇ ਇੱਕ ਕੈਦੀ ਨੂੰ ਮੋਬਾਈਲ ਫੋਨ ਸਪਲਾਈ ਕਰਨ ਲਈ ਮਿਲੇ ਪੈਸੇ ਜੇਲ੍ਹ ਦੇ ਬਾਹਰ ਖੜ੍ਹੀ ਉਸ ਦੀ ਕਾਰ ਵਿੱਚ ਸਨ। “ਅਸੀਂ ਉਸਦੀ ਕਾਰ ਵਿੱਚੋਂ 69,550 ਰੁਪਏ ਨਕਦ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ। ਬਾਅਦ ਵਿੱਚ, ਉਸਦੇ ਕਬੂਲਨਾਮੇ ਦੇ ਅਧਾਰ ‘ਤੇ, ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਵਿਖੇ ਉਸਦੀ ਰਿਹਾਇਸ਼ ਤੋਂ 6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਹੋਰ ਪੁੱਛਗਿੱਛ ਜਾਰੀ ਹੈ।

ਫਰੀਦਕੋਟ ਪੁਲਿਸ ਨੂੰ ਬਿੰਨੀ ਟਾਂਕ ਦੇ ਰੂਪ ‘ਚ ਵੱਡੇ ਸਬੂਤ ਮਿਲੇ ਹਨ, ਜਿਸ ਰਾਹੀਂ ਉਹ ਫਰੀਦਕੋਟ ਹੀ ਨਹੀਂ ਸਗੋਂ ਹੋਰ ਜੇਲ੍ਹਾਂ ‘ਚ ਵੀ ਮੋਬਾਈਲ ਅਤੇ ਨਸ਼ੇ ਦਾ ਨੈੱਟਵਰਕ ਤੋੜ ਸਕਦਾ ਹੈ। ਹਾਲਾਂਕਿ ਜੇਲ੍ਹ ਵਿਭਾਗ ਵੱਲੋਂ ਬਿੰਨੀ ਟਾਂਕ ‘ਤੇ ਕਾਰਵਾਈ ਕਰਦਿਆਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

error: Content is protected !!