ਕੈਨੇਡਾ ਦੇ ਸਰੀ ‘ਚ ਗੈਂਗਵਾਰ; ਪੰਜਾਬੀ ਮੂਲ ਦੇ ਖੋਸਾ ਤੇ ਕ੍ਰਿਸ਼ਨਾ ਦੀ ਮੌਤ…

ਕੈਨੇਡਾ ਦੇ ਸਰੀ ‘ਚ ਗੈਂਗਵਾਰ; ਪੰਜਾਬੀ ਮੂਲ ਦੇ ਖੋਸਾ ਤੇ ਕ੍ਰਿਸ਼ਨਾ ਦੀ ਮੌਤ…


ਵੀਓਪੀ ਬਿਊਰੋ – ਕੈਨੇਡਾ ਵਿਚ ਵੀ ਇਸ ਸਮੇਂ ਗੈਂਗਵਾਰ ਜੋਰਾਂ ਉੱਤੇ ਹੈ, ਇੱਥੇ ਵੀ ਪੰਜਾਬੀ ਹਰ ਮਾਮਲੇ ਵਿਚ ਅੱਗੇ ਹਨ ਅਤੇ ਕਦੇ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਪੰਜਾਬੀਆਂ ਦਾ ਨਾਮ ਅੱਗੇ ਆਉਂਦਾ ਹੈ ਅਤੇ ਕਦੇ ਗੈਂਗਸਟਰਾਂ ਦੀ ਸੂਚੀ ਵਿਚ ਪੰਜਾਬੀਆਂ ਦਾ ਨਾਂ ਅੱਗੇ ਆਉਂਦਾ ਹੈ। ਪਿਛਲੇ ਦਿਨੀਂ ਵੀ ਕੈਨੇਡਾ ਪੁਲਿਸ ਵੱਲੋਂ 11 ਖੁੰਖਾਰ ਗੈਂਗਸਟਰਾਂ ਦੀ ਜਾਰੀ ਕੀਤੀ ਸੂਚੀ ਵਿਚ 9 ਪੰਜਾਬੀਆਂ ਦਾ ਨਾਮ ਸਾਹਮਣੇ ਆਇਆ ਸੀ। ਬੀਤੇ ਦਿਨੀਂ ਵੀ ਕੈਨੇਡਾ ਦੇ ਸਰੀ ਵਿਖੇ ਹੋਈ ਗੈਂਗਵਾਰ ਵਿਚ 2 ਪੰਜਾਬੀਆਂ ਦੀ ਮੌਤ ਹੋ ਗਈ।

ਉਕਤ ਗੈਂਗਵਾਰ ਵਿਚ ਮਰਨ ਵਾਲੇ ਪੰਜਾਬੀ ਨੌਜਵਾਨਾਂ ਦੀ ਪਛਾਣ ਹਰਬੀਰ ਖੋਸਾ ਅਤੇ ਜਾਰਡਨ ਕ੍ਰਿਸ਼ਨਾ ਵਜੋਂ ਹੋਈ ਹੈ। ਇਨਹਾਂ ਤੋਂ ਇਲਾਵਾ ਰੌਬਿਨ ਸੋਰੇਨੀ ਅਫਰੀਕੀ ਮੂਲ ਦੇ ਵੀ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਉਕਤ ਘਟਨਾ 31 ਜੁਲਾਈ ਦੀ ਦੱਸੀ ਜਾ ਰਹੀ ਹੈ ਅਤੇ ਪੁਲਿਸ ਨੇ ਹੁਣ ਉਨ੍ਹਾਂ ਦੀ ਪਛਾਣ ਜਾਰੀ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਵੀ ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੀ ਗੈਂਗ ਵਾਰ ਦਾ ਨਤੀਜਾ ਹੈ। ਪੁਲਿਸ ਨੇ ਇਸ ਮੌਕੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਾਤਲਾਂ ਦੀ ਪਛਾਣ ਕਰਨ ਵਿੱਚ ਸਹਿਯੋਗ ਕਰਨ। ਇਸ ਤੋਂ ਇਲਾਵਾ ਇਕ ਹੋਰ ਮਾਮਲੇ ਵਿਚ ਪੁਲਿਸ ਨੇ ਮਿਸੀਸਾਗਾ ਦੇ ਰਹਿਣ ਵਾਲੇ 26 ਸਾਲਾ ਜਪਦੀਪ ਰੰਧਾਵਾ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

error: Content is protected !!