ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਖੇਤਰ ਦੇ ਵਿਕਾਸ ਲਈ ਯਤਨਸ਼ੀਲ : ਵਿਧਾਇਕ ਦਹੀਆ

ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਖੇਤਰ ਦੇ ਵਿਕਾਸ ਲਈ ਯਤਨਸ਼ੀਲ : ਵਿਧਾਇਕ ਦਹੀਆ

ਆਜ਼ਾਦੀ ਦੀ 75ਵੀ ਵਰ੍ਹੇਗੰਢ ਨੂੰ ਸਮਰਪਿਤ ਜਿਲ੍ਹਾ ਪੱਧਰੀ ਮੁਕਾਬਲੇ ਸ਼ਾਨੋ ਸ਼ੋਕਤ ਨਾਲ ਕਰਵਾਏ

ਫਿਰੋਜ਼ਪੁਰ (ਜਤਿੰਦਰ ਪਿੰਕਲ) 75ਵੇਂ ਆਜਾਦੀ ਦਿਵਸ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਸੇਠਾਂ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਬਲਾਕਾਂ ਤੋਂ ਆਏ ਬੱਚਿਆਂ ਨੇ ਭਾਗ ਲਿਆ।ਇਹਨਾਂ ਮੁਕਾਬਲਿਆਂ ਵਿੱਚ ਸਕਿੱਟ,ਗੀਤ,ਕਵਿਤਾ,ਲੇਖ ਰਚਨਾ,ਸਲੋਗਨ,ਭਾਸ਼ਣ,ਪੇਟਿੰਗ,ਸੁੰਦਰ ਲਿਖਾਈ ਆਦਿ ਦੇ ਮੁਕਾਬਲੇ ਕਰਵਾਏ ਗਏ॥ਇਹਨਾਂ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕਰਨ ਲਈ ਰਜਨੀਸ਼ ਦਹੀਆ ਐੱਮ ਐੱਲ ਏ ਦਿਹਾਤੀ ਮੁੱਖ ਮਹਿਮਾਨ ਵੱਜੋਂ ਪਹੁੰਚੇ।

ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਦੇ ਬੱਚਿਆਂ ਵੱਲੋਂ ਜੀ ਆਇਆਂ ਨੂੰ ਗੀਤ ਪੇਸ਼ ਕੀਤਾ ।ਬੱਚਿਆਂ ਵੱਲੋਂ ਸਕਿੱਟ ਅਤੇ ਕਵਿਤਾ ਵੀ ਪੇਸ਼ ਕੀਤੀ ਗਈ।ਸਰਕਾਰੀ ਪ੍ਰਇਮਰੀ ਸਕੂਲ ਝੋਕ ਹਰੀਹਰ ਵੱਲੋਂ ਗਿੱਧਾ ਪੇਸ਼ ਕੀਤਾ ਗਿਆ।ਪ੍ਰੋਗਰਾਮ ਦੇ ਅੰਤ ਵਿੱਚ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਐੱਮ ਐੱਲ ਏ ਰਜਨੀਸ਼ ਦਹੀਆ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਬਾਰੇ ਵਿਸ਼ੇਸ਼ ਧਿਆਨ ਦੇ ਰਹੀ ਹੈ।ਸਕੂਲਾਂ ਨੂੰ ਲੋੜੀਦੀਆਂ ਸਹੂਲਤਾਂ ਹਰ ਹਾਲਤ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਚਮਕੌਰ ਸਿੰਘ ਸਰਾਂ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵੱਲੋਂ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਗਈ ਅਤੇ ਹੋਰ ਪ੍ਰਾਪਤੀਆ ਲਈ ਪ੍ਰੇਰਿਆ।ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ.ਸਤਿੰਦਰ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਦਾ ਸੁਆਗਤ ਕੀਤਾ।

ਮਿਹਰਦੀਪ ਸਿੰਘ ਨੇ ਬਾਖੂਬੀ ਸਟੇਜ ਸੰਭਾਲੀ।ਜੇਤੂ ਬੱਚਿਆਂ ਵਿੱਚ ਸਮਰਿਧੀ ਸਰਕਾਰੀ ਪ੍ਰਇਮਰੀ ਸਕੂਲ ਵਜੀਦਪੁਰ ਨੇ ਕਵਿਤਾ ਚਪਹਿਲਾ ਸਥਾਨ,ਸਲੋਨੀ ਹੰਸ ਦੂਸਰਾ,ਨਵਜੋਤ ਸਿੰਘ ਕਾਮਲ ਵਾਲਾ ਤੀਸਰਾ ਸਥਾਨ ਪ੍ਰਾਪਤ ਕੀਤਾ।ਗੀਤ ਵਿੱਚ ਨਬੀਆ ਨੇ ਪਹਿਲਾ ਅਲੀਸ਼ਾ ਨੇ ਦੂਸਰਾ ਸਥਾਨ ਪਾਂਪਤ ਕੀਤਾਭਾਸ਼ਣ ਚ ਖੁਸ਼ਮਨਪ੍ਰੀਤ ਨੇ ਪਹਿਲਾ,ਪਰਵਿੰਦਰ ਕੌਰ ਦੀਸਰਾ,ਗੁਰਨੂਰ ਤੀਸਰਾ,ਪੇਟਿੰਗ ਚ ਸੁਖਜਿੰਦਰਜੀਤ ਕੌਰ ਦੂਸਰਾ ,ਪ੍ਰਿੰਸ ਪਹਿਲਾ,ਚੰਨ ਨੇ ਤੀਸਰਾ ਸਥਾਨ ਹਾਸਲ ਕੀਤਾ।ਸਲੋਗਨ ਚ ਜਸਕਰਨ ਸਿੰਘ ਨੇ ਪਹਿਲਾ ,ਮਹਿਕਪ੍ਰੀਤ ਨੇ ਦੂਸਰਾ ਸਥਾਨ,ਪੋਸਟਰ ਚ ਸੁਰਸੰਗਮਪ੍ਰੀਤ ਨੇ ਪਹਿਲਾ,ਅਨਮੋਲਪ੍ਰੀਤ ਨੇ ਦੂਸਰਾ ,ਸੁੰਦਰ ਲਿਖਾਈ ਚ ਮਨਦੀਪ ਕੌਰ ਪਹਿਲਾ , ਭਾਰਤੀ ਦੂਸਰਾ ਸਥਾਨ,ਰਾਜਵੀਰ ਕੌਰ ਤੀਸਰਾ,ਲੇਖ ਰਚਨਾ ਚ ਸ਼ਵੀ ਨੇ ਪਹਿਲਾ ,ਮਨਪ੍ਰੀਤ ਨੇ ਦੂਸਰਾ,ਏਕਮਜੋਤ ਨੇ ਤੀਸਰਾ ਸਥਾਨ ,ਸੱਕਿਟ ਚ ਸਰਕਾਰੀ ਪ੍ਰਾਇਮਰੀ ਸਕੂਲ ਜੀਰਾ ਲੜਕੀਆਂ ਨੇ ਪਹਿਲਾ ,ਸਰਕਾਰੀ ਪ੍ਰਾਇਮਰੀ ਸਕੂਲ ਰੁਕਨਾ ਬੇਗੂ ਦੂਸਰਾ ਸਥਾਨ ,ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰ ਖਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਬੀਪੀਈਓ ਰਾਜਨ ਨਰੂਲਾ,ਬੀਪੀਈਓ ਇੰਦਰਜੀਤ ਸਿੰਘ,ਬੀਪੀਈਓ ਰਣਜੀਤ ਸਿੰਘ ,ਬੀਪੀਈ ਓ ਜਸਵਿੰਦਰ ਸਿੰਘ,ਸੀ ਐੱਚ ਟੀ ਜੀਵਨ ਸ਼ਰਮਾਂ,ਸੀ ਐੱਚ ਟੀ ਭੁਪਿੰਦਰ ਸਿੰਘ ਸੀ ਐੱਚ ਟੀ ਗੁਰਦੇਵ ਸਿੰਘ,ਸੀ ਐੱਚ ਟੀ ਗੁਰਸਾਹਬ ਸਿੰਘ,ਰਾਜਿੰਦਰ ਸਿੰਘ ਰਾਜਾ,ਰਛਪਾਲ ਸਿੰਘ,ਨਿਸ਼ਾਨ ਸਿੰਘ ,ਗੁਰਜੀਤ ਸੋਢੀ ,ਅਨਿਲ ਧਵਨ,ਤਲਵਿੰਦਰ ਸਿੰਘ,ਸੁਦੇਸ਼ ਮੈਡਮ ਪਟੇਲ ਨਗਰ,ਮੈਡਮ ਮਨਪ੍ਰੀਤ ਕੌਰ ,ਸੁਰਿੰਦਰ ਗਿੱਲ,ਸ਼ਮਸ਼ੇਰ ਸਿੰਘ,ਸਰਬਜੀਤ ਸਿੰਘ,ਪਵਨ ਮਦਾਨ,ਸੁਖਜਿੰਦਰ ਸਿੰਘ,ਮੈਡਮ ਪਰਮਜੀਤ ਕੌਰ,ਤਰਸੇਮ ਸਿੰਘ ਪੱਲਾ,ਮਹਿਲ ਸਿੰਘ,ਬਲਕਾਰ ਸਿੰਘ ਗਿੱਲ ਪ੍ਰਿੰਟ ਮੀਡੀਆ ਕੋਆਰਡੀਨੇਟਰ ਅਤੇ ਚਰਨਜੀਤ ਸਿੰਘ ਚਹਿਲ ਸ਼ੋਸ਼ਲ ਮੀਡੀਆਂ ਕੋਆਰਡੀਨੇਟਰ ਆਦਿ ਹਾਜਰ ਸਨ॥

error: Content is protected !!