ਸਾਬਕਾ ਅਕਾਲੀ ਵਿਧਾਇਕ ਬਲਦੇਵ ਖਹਿਰਾ ਨੂੰ ਝਟਕਾ, ਪੀ.ਏ. ਭਾਜਪਾ ‘ਚ ਸ਼ਾਮਿਲ

ਸਾਬਕਾ ਅਕਾਲੀ ਵਿਧਾਇਕ ਬਲਦੇਵ ਖਹਿਰਾ ਨੂੰ ਝਟਕਾ, ਪੀ.ਏ. ਭਾਜਪਾ ‘ਚ ਸ਼ਾਮਿਲ


ਜਲੰਧਰ (ਰੰਗਪੁਰੀ) ਪੰਜਾਬ ਵਿਧਾਨ ਸਭਾ ਚੌਣਾ ਵਿਚ ਚਾਹੇ ਹਾਲੇ ਕਾਫੀ ਸਮਾਂ ਪਿਆ ਹੈ ਪਰ ਪਿਛਲੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਵਿਚ ਹੁਣ ਭਾਜਪਾ ਦੀ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ| ਇਸ ਦੇ ਪਿਛੇ ਕਾਰਣ ਹੈ ਭਾਜਪਾ ਨੇਤਾਵਾਂ ਦੀ ਮਿਹਨਤ ਜੋ ਕੀ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹੈ। ਇਸ ਤਹਿਤ ਫਿਲੌਰ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਬਲਦੇਵ ਖਹਿਰਾ ਦੇ ਪੀ. ਏ. ਮਨੋਜ ਸ਼ੁਕਲਾ ਨੇ ਸਾਥੀਆਂ ਸਣੇ ਸਤਵਿੰਦਰ ਸਿੰਘ, ਕਮਲਦੀਪ ਸਿੰਘ ਅਤੇ ਰਣਦੀਪ ਕੁਮਾਰ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ਜੁਆਇਨ ਕੀਤੀ ।


ਭਾਜਪਾ ਦਿਹਾਤੀ ਦੇ ਪ੍ਰਧਾਨ ਅਮਰਜੀਤ ਅਮਰੀ ਨੇ ਸਾਰਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਹਰ ਵਰਕਰ ਨੂੰ ਬਣਦਾ ਸਨਮਾਨ ਦਿੱਤਾ ਜਾਏਗਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਵਿਕਾਸ ਦੀਆਂ ਲੀਹਾਂ `ਤੇ ਚਲ ਰਿਹਾ ਹੈ। ਹੁਣ ਦੂਜੀਆਂ ਪਾਰਟੀਆਂ ਦੇ ਨੇਤਾ ਵੀ ਦੇਸ਼ ਦੇ ਹੋ ਰਹੇ ਵਿਕਾਸ ਵਿਚ ਹਿਸੇਦਾਰ ਬਣ ਰਹੇ ਹਨ। ਇਸ ਲਈ ਭਾਜਪਾ ਦਾ ਪਰਿਵਾਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ।
ਇਸ ਮੌਕੇ ਭਾਜਪਾ ਮੰਡਲ ਗੁਰਾਇਆ ਦੇ ਪ੍ਰਧਾਨ ਬਲਵਿੰਦਰ ਕੁਮਾਰ ਸ਼ਰਮਾ, ਹਲਕਾ ਫਿਲੌਰ ਦੇ ਇੰਚਾਰਜ ਰਣਜੀਤ ਪਵਾਰ, ਦਿਨੇਸ਼ ਐਰੀ, ਸਾਬਕਾ ਕੌਂਸਲਰ ਸੁਰਿੰਦਰ ਕਾਲੀਆ, ਭਾਜਪਾ ਨੇਤਾ ਪੰਕਜ ਭਾਰਦਵਾਜ, ਗੋਪਾਲ ਕ੍ਰਿਸ਼ਨ ਸ਼ਰਮਾ, ਅਜੇ ਪੰਜ, ਵਰਿੰਦਰ ਜੋਸ਼ੀ, ਕ੍ਰਿਸ਼ਨ ਕੁਮਾਰ, ਜਤਿੰਦਰ ਕੁਮਾਰ, ਅਸ਼ੋਕ ਭਾਰਦਵਾਜ, ਵਿਪਨ ਆਨੰਦ ਆਦਿ ਹਾਜ਼ਰ ਸਨ।

error: Content is protected !!