ਇੰਨੋਸੈਂਟ ਹਾਰਟਸ ਸਕੂਲ ਇੰਡੀਪੈਂਡੈਂਟ ਸਹੋਦਿਆ ਇੰਟਰ ਸਕੂਲ ਓਰਿਗੇਮੀ ਪ੍ਰਤਿਯੋਗਿਤਾ ਵਿੱਚ ਪਹਿਲੇ ਅਤੇ ਕਵਿਤਾ ਉਚਾਰਨ ਵਿੱਚ ਤੀਸਰੇ ਸਥਾਨ ‘ਤੇ ਰਿਹਾ

ਇੰਨੋਸੈਂਟ ਹਾਰਟਸ ਸਕੂਲ ਇੰਡੀਪੈਂਡੈਂਟ ਸਹੋਦਿਆ ਇੰਟਰ ਸਕੂਲ ਓਰਿਗੇਮੀ ਪ੍ਰਤਿਯੋਗਿਤਾ ਵਿੱਚ ਪਹਿਲੇ ਅਤੇ ਕਵਿਤਾ ਉਚਾਰਨ ਵਿੱਚ ਤੀਸਰੇ ਸਥਾਨ ‘ਤੇ ਰਿਹਾ

ਇੰਨੋਸੈਂਟ ਹਾਰਟਸ ਸਕੂਲ ਰਾਇਲ ਵਰਲਡ ਦੇ ਵਿਦਿਆਰਥੀਆਂ ਨੇ ਇੰਡੀਪੈਂਡੈਂਟ ਸਹੋਦਿਆ ਇੰਟਰ ਸਕੂਲ ਓਰਿਗੇਮੀ ਪ੍ਰਤਿਯੋਗਿਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ।ਇਹ ਪ੍ਰਤਿਯੋਗਿਤਾ ਡਿਵਾਈਨ ਪਬਲਿਕ ਸਕੂਲ ਵਿੱਚ ਆਯੋਜਿਤ ਕੀਤੀ ਗਈ ਸੀ।ਜਿਸ ਵਿੱਚ ਰਾਇਲ ਵਰਲਡ ਦੇ ਜਮਾਤ ਪੰਜਵੀਂ ਦੇ ਵਿਦਿਆਰਥੀਆਂ ਅੰਗਦ ਸਿੰਘ ਅਤੇ ਮਨਪ੍ਰੀਤ ਕੌਰ ਨੇ ਭਾਗ ਲਿਆ ਉਨ੍ਹਾਂ ਦੁਆਰਾ ਬਣਾਏ ਗਏ ਦ੍ਰਿਸ਼ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਜਦੋਂ ਕਿ ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਦੀ ਵਿਦਿਆਰਥਣ ਸ਼ਿਵੀ ਸਿੰਘ ਨੇ ਸਹੋਦਿਆ ਸਕੂਲਜ਼ ਹਿੰਦੀ ਕਵਿਤਾ ਉਚਾਰਨ ਪ੍ਰਤੀਯੋਗਤਾ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਹ ਪ੍ਰਤੀਯੋਗਿਤਾ ਦਇਆਨੰਦ ਮਾਡਲ ਸਕੂਲ,ਦਇਆਨੰਦ ਨਗਰ ਵਿੱਚ ਆਯੋਜਿਤ ਕੀਤੀ ਗਈ ਸੀ।ਵਿਦਿਆਰਥੀਆਂ ਨੂੰ ਪੁਰਸਕਾਰ ਵਿੱਚ ਟਰਾਫੀ ਅਤੇ ਪ੍ਰਮਾਣ ਪੱਤਰ ਦਿੱਤੇ ਗਏ। ਸਕੂਲ ਦੀ ਮੈਨੇਜਮੈਂਟ ਨੇ ਜੇਤੂ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਪ੍ਰਸੰਸਾ ਕੀਤੀ ਅਤੇ ਸਕੂਲ ਦੇ ਮੁੱਖ ਅਧਿਆਪਕ ਸ੍ਰੀਮਤੀ ਮੀਨਾਕਸ਼ੀ ਸ਼ਰਮਾ (ਰਾਇਲ ਵਰਲਡ) ਅਤੇ ਕੁਮਾਰੀ ਸ਼ਾਲੂ ਸਹਿਗਲ (ਲੋਹਾਰਾਂ) ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ

error: Content is protected !!