ਹਰਸਿਮਰਤ ਕੌਰ ਬਾਦਲ ਨੇ ਕੀਤਾ ਸ਼ੁਕਰਾਨਾ; ਕਿਹਾ-ਗੁਰੂ ਸਾਹਿਬ ਨੇ ਨੇੜੇ ਹੋ ਕੇ ਸੁਣੀ ਅਰਦਾਸ, ਹੁਣ ਜੇਲ੍ਹ ‘ਚ ਨ੍ਹੀਂ ਘਰ ਜਾ ਕੇ ਬੰਨ੍ਹਾਂਗੀ ਭਰਾ ਦੇ ਸੋਹਣੇ ਜਿਹੇ ਗੁੱਟ ‘ਤੇ ਰੱਖੜੀ…

ਗੁਰੂ ਸਾਹਿਬ ਨੇ ਨੇੜੇ ਹੋ ਕੇ ਸੁਣੀ ਅਰਦਾਸ, ਹੁਣ ਜੇਲ੍ਹ ‘ਚ ਨ੍ਹੀਂ ਘਰ ਜਾ ਕੇ ਬੰਨ੍ਹਾਂਗੀ ਭਰਾ ਦੇ ਸੋਹਣੇ ਜਿਹੇ ਗੁੱਟ ‘ਤੇ ਰੱਖੜੀ…

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) ਅੱਜ ਸਵੇਰੇ ਦੇ ਸਮੇਂ ਮੇਰੀ ਸੱਚੇ ਪਾਤਿਸ਼ਾਹ ਅੱਗੇ ਕੀਤੀ ਅਰਦਾਸ ਮਨਜੂਰ ਹੋਈ ਹੈ ਅਤੇ ਹੁਣ ਮੈਂ ਆਪਣੇ ਭਰਾ ਦੇ ਸੋਹਣੇ ਜਿਹੇ ਗੁੱਟ ‘ਤੇ ਰੱਖੜੀ ਜੇਲ੍ਹ ਵਿਚ ਨਹੀਂ ਸਗੋਂ ਘਰ ਜਾ ਕੇ ਬੰਨ੍ਹਾਗੀ। ਇਹ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਵੱਲੋਂ ਐੱਨਡੀਪੀਐੱਸ ਕੇਸ ਤਹਿਤ ਮਿਲੀ ਜ਼ਮਾਨਤ ਤੋਂ ਬਾਅਦ ਉਹਨਾਂ ਦਾ ਭੈਣ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਮੌਕੇ ਕੀਤਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗੁਰੂ ਸਾਹਿਬ ਨੇ ਨੇੜੇ ਹੋ ਕੇ ਉਨ੍ਹਾਂ ਦੀ ਅਰਦਾਸ ਸੁਣੀ ਹੈ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਇਹ ਅਰਦਾਸ ਕੀਤੀ ਸੀ ਕਿ ਉਹ ਆਪਣੇ ਨਿਰਦੋਸ਼ ਭਰਾ ਨੂੰ ਰੱਖੜੀ ਵਾਲੇ ਦਿਨ ਜੇਲ੍ਹ ਵਿੱਚ ਰੱਖੜੀ ਨਹੀਂ ਬੰਨ੍ਹਣਾ ਚਾਹੁੰਦੇ ਅਤੇ ਗੁਰੂ ਸਾਹਿਬ ਨੇ ਨੇੜੇ ਹੋ ਕੇ ਉਨ੍ਹਾਂ ਦੀ ਅਰਦਾਸ ਸੁਣੀ ਹੈ ਅਤੇ ਉਨ੍ਹਾਂ ਦੇ ਭਰਾ ਨੂੰ ਅੱਜ ਜ਼ਮਾਨਤ ਮਿਲੀ ਹੈ। ਮੌਜੂਦਾ ਸਰਕਾਰ ਤੇ ਨਿਸ਼ਾਨੇ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਸ਼ੇ ਦਾ ਦੋਸ਼ ਲਗਾ ਕੇ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ਕਿ ਉਸ ਦੇ ਜੇਲ੍ਹ ਵਿੱਚ ਜਾਣ ਤੋਂ ਬਾਅਦ ਨਸ਼ਾ ਰੁਕ ਗਿਆ ਜਾਂ ਖ਼ਤਮ ਹੋ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਹੈ।

ਉਨ੍ਹਾਂ ਰਾਜਨੀਤਕ ਪਾਰਟੀਆਂ ‘ਤੇ ਨਿਸ਼ਾਨੇ ਲਾਉਂਦੇ ਹੋਏ ਕਿਹਾ ਕਿ ਇਹ ਸਿਰਫ ਉਨ੍ਹਾਂ ਦਾ ਭਰਾ ਨੂੰ ਰਾਜਨੀਤਿਕ ਸ਼ਿਕਾਰ ਬਣਾਇਆ  ਗਿਆ ਹੈ ਅਤੇ ਗੁਰੂ ਸਾਹਿਬ ਨੇ ਅੱਜ ਆਪਣੀ ਕਿਰਪਾ ਕਰਦੇ ਹੋਏ ਸਨਮਾਨਿਤ ਦਬਾ ਕੇ ਨੇੜੇ ਹੋ ਕੇ ਉਨ੍ਹਾਂ ਦੀ ਅਰਦਾਸ ਸੁਣੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਭੈਣਾਂ ਦੇ ਭਰਾ ਨਸ਼ੇ ਨਾਲ ਇਸ ਜਹਾਨ ਤੋਂ ਚਲੇ ਗਏ ਉਹ ਉਨ੍ਹਾਂ ਲਈ ਅਰਦਾਸ ਕਰਦੇ ਹਨ ਕੀ ਗੁਰੂ ਸਾਹਿਬ ਉਨ੍ਹਾਂ ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਪੰਜਾਬ ਚ ਕਿਸੇ ਵੀ ਭੈਣ ਦਾ ਭਰਾ ਨਸ਼ੇ ਦੀ ਭੇਟ ਨਾ ਚੜ੍ਹੇ।

error: Content is protected !!