ਮਜੀਠੀਆ ਦਾ ਵਾਰ; ਕਿਹਾ ਜਿਨ੍ਹਾਂ ਫਸਾਇਆ ਸੀ ਉਹ ਤਾਂ ਦਿਖਦੇ ਹੀ ਨਹੀ, ਇਕ ਤਾਂ ਅੰਦਰ ਹੀ ਕੰਧਾਂ ‘ਚ ਮਾਰਦਾ ਸੀ ਟੱਕਰਾ, ਭਗਵੰਤ ਮਾਨ ਨੂੰ ਦਿੱਤੀ ਵਧਾਈ…

ਮਜੀਠੀਆ ਦਾ ਵਾਰ; ਕਿਹਾ ਜਿਨ੍ਹਾਂ ਫਸਾਇਆ ਸੀ ਉਹ ਤਾਂ ਦਿਖਦੇ ਹੀ ਨਹੀ, ਇਕ ਤਾਂ ਅੰਦਰ ਹੀ ਕੰਧਾਂ ‘ਚ ਮਾਰਦਾ ਸੀ ਟੱਕਰਾ, ਭਗਵੰਤ ਮਾਨ ਨੂੰ ਦਿੱਤੀ ਵਧਾਈ…

ਚੰਡੀਗੜ੍ਹ (ਵੀਓਪੀ ਬਿਊਰੋ) ਬੀਤੇ ਦਿਨੀਂ ਸਾਢੇ 5 ਮਹੀਨਿਆਂ ਬਾਅਦ ਜੇਲ੍ਹ ਵਿੱਚੋਂ ਬਾਹਰ ਆਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਤੋਂ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਵਿਰੋਧੀਆਂ ਵੱਲੋਂ ਫਸਾਏ ਝੂਠ ਦੇ ਕੇਸ ਨੂੰ ਹਾਈ ਕੋਰਟ ਨੇ ਸ਼ੀਸ਼ਾ ਦਿਖਾ ਦਿਤਾ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਲਾਉਂਦੇ ਕਿਹਾ ਕਿਹਾ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾ ਮੈਨੂੰ ਝੂਠੇ ਕੇਸ ‘ਚ ਫ਼ਸਾਉਣਾ ਮਤਲਬ ਚੋਣ ਲੜਨ ਨਾ ਦੇਣਾ ਸੀ।


ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਤੰਜ਼ ਕੱਸਦੇ ਹੋਏ ਕਿਹਾ ਕਿਹਾ ਕਿ ਜਿਸ ਨੇ ਮੈਨੂੰ ਫ਼ਸਾਉਣ ਵਿਚ ਪੂਰੀ ਕੋਸ਼ਿਸ਼ ਕੀਤੀ ਸੀ ਉਹ ਤਾਂ ਹੁਣ ਕਿਧਰੇ ਨਜ਼ਰ ਹੀ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਇਕ ਸਾਜਿਸ਼ ਤਹਿਤ ਹੀ ਮੈਨੂੰ ਫਸਾਇਆ ਸੀ ਤਾਂ ਜੋ ਮੈਂ ਵਿਧਾਨ ਸਭਾ ਚੋਣ ਨਾ ਲੜ ਸਕਾ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਸੱਚ ਦਾ ਸਾਥ ਦਿੱਤਾ ਹੈ ਵਿਰੋਧੀਆਂ ਨੂੰ ਹਾਈ ਕੋਰਟ ਦੇ ਫੈਸਲੇ ਤੋਂ ਸਬਕ ਸਿੱਖਣਾ ਚਾਹੀਦਾ ਹੈ।

ਇਸ ਮੌਕੇ ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਕਿਹਾ ਕਿ ਮੈ ਕਿਸੇ ਦਾ ਬੁਰਾ ਨਹੀਂ ਮੰਗਦਾ ਪਰ ਜੋ ਜਿਦਾ ਕਰਦਾ ਹੈ, ਉਸ ਨਾਲ ਵੀ ਉਸਦਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਨਾਲ ਹੀ ਜੇਲ੍ਹ ਵਿਚ ਅੰਦਰ ਸੀ ਤੇ ਕੰਧਾਂ ਨੂੰ ਟੱਕਰਾ ਮਾਰਦਾ ਸੀ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀਆਂ ਮੁਬਾਰਕਾ ਵੀ ਦਿੱਤੀਆਂ।

error: Content is protected !!