ਕਪਿਲ ਸ਼ਰਮਾ ਤੇ ਨਵਜੋਤ ਸਿੱਧੂ ਦੇ ਘਰ ਕੋਲ ਗੋਲ਼ੀਬਾਰੀ, ਪੈਟਰੋਲ ਪੰਪ ਮਾਲਕ ਦਾ ਕਤਲ…

ਕਪਿਲ ਸ਼ਰਮਾ ਤੇ ਨਵਜੋਤ ਸਿੱਧੂ ਦੇ ਘਰ ਕੋਲ ਗੋਲ਼ੀਬਾਰੀ, ਪੈਟਰੋਲ ਪੰਪ ਮਾਲਕ ਦਾ ਕਤਲ…


ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿਚ ਇਸ ਸਮੇਂ ਗੋਲੀ ਚੱਲਣਾ ਆਮ ਗੱਲ ਹੋ ਗਈ ਹੈ। ਹਰ ਰੋਜ਼ ਕਿਤੇ ਨਾ ਕਿਤੇ ਅਜਿਹੀ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਬੀਤੀ ਰਾਤ ਵੀ ਅੰਮ੍ਰਿਤਸਰ ਦੀ ਇਕ ਪਾਸ਼ ਕਾਲੋਨੀ ਵਿਚ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੈਟਰੋਲ ਪੰਪਾਂ ਦੇ ਮਾਲਕ ਨੂੰ ਰਾਤ ਸਮੇਂ ਮੁਲਜ਼ਮ ਗੋਲੀ ਮਾਰ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਵੀ ਦਹਿਸ਼ਤ ਦਾ ਮਾਹੌਲ ਕਿਉਂਕਿ ਜੇਕਰ ਉਹ ਇੰਨੀ ਪਾਸ ਕਾਲੋਨੀ ਜਿੱਥੇ ਵੱਡੇ ਵੱਡੇ ਲੋਕ ਰਹਿੰਦੇ ਹਨ, ਉੱਥੇ ਸੁਰੱਖਿਅਤ ਨਹੀਂ ਹਨ ਤਾਂ ਫਿਰ ਹੋਰ ਕਿੱਥੇ ਸੁਰੱਖਿਅਤ ਰਹਿ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਘਰ ਵੀ ਇੱਥੇ ਨੇੜੇ ਹੀ ਹੈ।


ਜਾਣਕਾਰੀ ਮੁਤਾਬਕ ਮੋਹਨ ਸਿੰਘ ਜੋ ਫਤਿਹਗੜ੍ਹ ਚੂੜੀਆਂ ਰੋਡ ‘ਤੇ ਪੈਟਰੋਲ ਪੰਪ ਚਲਾਉਂਦਾ ਸੀ ਆਪਣੀ ਹੌਂਡਾ ਕਾਰ ਵਿੱਚ ਘਰ ਪਹੁੰਚਿਆ ਤਾਂ ਇਸ ਦੌਰਾਨ ਉਹ ਕਾਰ ਪਾਰਕ ਹੀ ਕਰ ਰਿਹਾ ਸੀ ਕਿ ਇਨੌਵਾ ਕਾਰ ਵਿਚ 3 ਮੁਲਜ਼ਮ ਆਏ ਤੇ ਉਸ ਉਪਰ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਇਕ ਗੋਲੀ ਉਸ ਦੇ ਪੱਟ ਵਿਚ ਲੱਗੀ ਤੇ ਜਿਆਦਾ ਖੂਨ ਵਹਿਣ ਕਰ ਕੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਤਲਾਂ ਨੇ ਪਿਸਤੌਲ ‘ਤੇ ਸਾਈਲੈਂਸਰ ਲਗਾਇਆ ਹੋਇਆ ਸੀ ਤਾਂ ਜੋ ਰਿਹਾਇਸ਼ੀ ਇਲਾਕੇ ‘ਚ ਗੋਲੀਬਾਰੀ ਦੀ ਆਵਾਜ਼ ਨਾ ਗੂੰਗੇ।
ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਕਤ ਕਤਲ ਰੰਜਿਸ਼ਨ ਲੱਗ ਰਿਹਾ ਹੈ ਕਿਉਂਕਿ ਕਾਤਲਾਂ ਨੇ ਕਾਰ ਵਿੱਚੋਂ ਕੋਈ ਕੈਸ਼ ਨਹੀ ਲੁੱਟਿਆ। ਰਾਤ ਨੂੰ ਪੁਲਿਸ ਕਮਿਸ਼ਨਰ ਅਰੁਣ ਸਿੰਘ ਵੀ ਮੌਕੇ ‘ਤੇ ਪਹੁੰਚ ਗਏ। ਮਾਮਲੇ ਦੀ ਜਾਂਚ ਡੀਸੀਪੀ ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੂੰ ਸੌਂਪੀ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!