ਦੂਜੇ ਵਿਆਹ ਦਾ ਵਿਰੋਧ ਕੀਤਾ ਤਾਂ ‘ਆਪ’ ਆਗੂ ਨੇ ਤੈਸ਼ ‘ਚ ਆ ਕੇ ਆਪਣੀ ਸਰਪੰਚ ਪਤਨੀ ਨੂੰ ਮਾਰੀ ਗੋਲ਼ੀ…

ਦੂਜੇ ਵਿਆਹ ਦਾ ਵਿਰੋਧ ਕੀਤਾ ਤਾਂ ‘ਆਪ’ ਆਗੂ ਨੇ ਤੈਸ਼ ‘ਚ ਆ ਕੇ ਆਪਣੀ ਸਰਪੰਚ ਪਤਨੀ ਨੂੰ ਮਾਰੀ ਗੋਲ਼ੀ…


ਤਰਨਤਾਰਨ (ਵੀਓਪੀ ਬਿਊਰੋ)  ਸਥਾਨਕ ਜਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਨੇ ਆਪਣੀ ਸਰਪੰਚ ਪਤਨੀ ਨੂੰ ਗੋਲੀ ਮਾਰ ਦਿੱਤੀ ਹੈ। ਉਕਤ ਆਗੂ ਪਹਿਲਾ ਕਾਂਗਰਸ ਪਾਰਟੀ ਵਿਚ ਸੀ ਅਤੇ ਬਾਅਦ ਵਿਚ ਇਸ ਨੇ ਕਾਂਗਰਸ ਦੀ ਟਿਕਟ ’ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੋਣ ਜਿੱਤੀ ਸੀ। ਇਸ ਦੌਰਾਨ ਜਦ ਵਿਧਾਨ ਸਭਾ ਚੋਣਾਂ ਆਈਆਂ ਤਾਂ ਇਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ। ਉਕਤ ਮੁਲਜ਼ਮ ਦਾ ਨਾਂ ਮੁਨੀਸ਼ ਕੁਮਾਰ ਮੋਨੂੰ ਚੀਮਾ ਹੈ ਅਤੇ ਘਟਨਾ ਤੋਂ ਬਾਅਦ ਆਪਣੇ ਸਾਥੀਆਂ ਸਣੇ ਫਰਾਰ ਹੈ।

ਇਸ ਦੌਰਾਨ ਜ਼ਖਮੀ ਔਰਤ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਹਾਲਾਤ ਵਿਚ ਹਸਪਤਾਲ ਵਿਖੇ ਦਾਖਲ ਪਿੰਡ ਚੀਮਾਂ ਕਲਾਂ ਦੀ ਮੌਜੂਦਾ ਸਰਪੰਚਣੀ ਵੈਸ਼ਾਲੀ ਖੁੱਲਰ ਨੇ ਦੱਸਿਆ ਸੀ ਕਿ ਉਸ ਦੇ ਪਤੀ ਦੇ ਪਿੰਡ ਚੀਮਾ ਕਲਾਂ ਦੀ ਇਕ ਲੜਕੀ ਨਵਨੀਤ ਕੌਰ ਨਾਲ ਨਾਜਾਇਜ਼ ਸਬੰਧ ਸਨ, ਜਿਸ ਨੂੰ ਲੈ ਕੇ ਘਰ ਵਿਚ ਕਲੇਸ਼ ਵੀ ਰਹਿੰਦਾ ਸੀ। ਇਸੇ ਨਾਜਾਇਜ਼ ਸੰਬੰਧਾਂ ਕਾਰਨ ਹੀ ਉਹ ਆਪਣੇ ਘਰ ਵਾਲੇ ਮੁਨੀਸ਼ ਕੁਮਾਰ ਮੋਨੂੰ ਚੀਮਾ ਨੂੰ ਹਰ ਵਾਰ ਰੋਕਦੀ ਸੀ। ਪਰ ਇਕ ਦਿਨ ਉਹ ਵਿਆਹ ਕਰਵਾ ਕੇ ਉਕਤ ਲੜਕੀ ਨੂੰ ਘਰ ਲੈ ਆਇਆ ਅਤੇ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ।

ਇਸ ਦੌਰਾਨ ਉਸ ਦਾ ਪਤੀ ਉਸ ਵੱਲੋਂ ਉਸ ਦੇ ਦੂਜੇ ਵਿਆਹ ਦਾ ਵਿਰੋਧ ਕਰਨ ‘ਤੇ ਤੈਸ਼ ‘ਚ ਆ ਗਿਆ ਤੇ ਉਸ ਉਪਰ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਉਸ ਦੀ ਲੱਤ ਵਿਚ ਗੋਲੀ ਲੱਗੀ ਤੇ ਉਹ ਜ਼ਖਮੀ ਹੋ ਗਈ। ਮੁਲਜ਼ਮ ਨੇ ਬਚਾਅ ਲਈ ਆਏ ਉਸਦੇ ਜੇਠ ਤੇ ਮਾਤਾ ’ਤੇ ਵੀ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਨੀਸ਼ ਕੁਮਾਰ ਉਕਤ ਲੜਕੀ ਤੇ ਉਸਦੇ ਨਾਲ ਆਏ ਹੋਰ ਲੋਕਾਂ ਸਮੇਤ ਫਰਾਰ ਹੋ ਗਿਆ।

ਇਸ ਦੌਰਾਨ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਵੈਸ਼ਾਲੀ ਖੁੱਲਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ ’ਤੇ ਉਸਦੇ ਪਤੀ ਮੁਨੀਸ਼ ਕੁਮਾਰ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਅੱਡਾ ਝਬਾਲ, ਨਵਨੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ, ਉਸਦੀ ਭੈਣ ਅਰਸ਼ਦੀਪ ਕੌਰ ਅਤੇ ਮਾਤਾ ਸੁਖਰਾਜ ਕੌਰ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਥਾਣਾ ਝਬਾਲ ਵਿਖੇ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!