ਹੁਣ ਕਾਂਗਰਸ ਦੇ ਇਸ ਸਾਬਕਾ ਵਿਧਾਇਕ ਦਾ ਪੰਚਾਇਤੀ ਫੰਡਾਂ ‘ਚ ਕਰੋੜਾਂ ਦੇ ਘਪਲੇ ‘ਚ ਸਾਹਮਣੇ ਆਇਆ ਨਾਮ, ਪੁੱਜਾ ਆਸਟਰੇਲੀਆ… 

ਹੁਣ ਕਾਂਗਰਸ ਦੇ ਇਸ ਸਾਬਕਾ ਵਿਧਾਇਕ ਦਾ ਪੰਚਾਇਤੀ ਫੰਡਾਂ ‘ਚ ਕਰੋੜਾਂ ਦੇ ਘਪਲੇ ‘ਚ ਸਾਹਮਣੇ ਆਇਆ ਨਾਮ, ਪੁੱਜਾ ਆਸਟਰੇਲੀਆ..

ਵੀਓਪੀ ਬਿਊਰੋ – ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ਵਿਚ ਆਉਂਦੇ ਹੀ ਜਿਸ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਆਰੰਭੀ ਹੋਈ ਹੈ, ਉਸ ਦੇ ਡਰ ਤੋਂ ਕੀ ਡਰਦੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਇਸੇ ਕੜੀ ਵਿਚ ਨਵਾਂ ਨਾਮ ਜੁੜਿਆ ਹੈ ਕਾਂਗਰਸ ਦੇ ਇਕ ਸਾਬਕਾ ਵਿਧਾਇਕ ਦਾ ਜੋ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਆਪਣਾ ਨਾਮ ਆਉਣ ਤੋਂ ਬਾਅਦ ਇਸ ਸਮੇਂ ਆਸਟੇਰਲੀਆ ਹੈ। ਉਕਤ ਮਾਮਲੇ ਸਬੰਧੀ ਸਾਬਕਾ ਵਿਧਾਇਕ ਦੀ ਕਰੀਬੀ ਸਰਪੰਚ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਕੱਲ੍ਹ ਵਿਜੀਲੈਂਸ ਬਿਊਰੋ ਨੇ ਪਿੰਡ ਆਕੜੀ ਦੇ ਸਰਪੰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ ਦੋਸ਼ ਹੈ ਕਿ ਉਸ ਨੇ ਪੰਚਾਇਤੀ ਫੰਡਾਂ ਵਿਚ 12.24 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਹੈ। ਇਸੇ ਘਪਲੇ ਦੇ ਸਬੰਧੀ ਹੀ ਕਈ ਅਫਸਰਾਂ ਨੂੰ ਮੁਅੱਤਲ ਵੀ ਕੀਤਾ ਗਿਆ ਹੈ। ਇਸ ਦੌਰਾਨ ਵਿਜੀਲੈਂਸ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਹੋਰ ਵੱਡੇ ਨਾਮ ਸਾਹਮਣੇ ਆਉਣ ਦਾ ਵੀ ਖੁਲਾਸਾ ਕੀਤਾ ਹੈ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਹ ਬਹੁਤ ਵੱਡਾ ਘਪਲਾ ਹੈ।

ਦੂਜੇ ਪਾਸੇ ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਇਸ ਮਾਮਲੇ ਵਿਚ ਨਾਮ ਆਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਆ ਕੇ ਇਸ ਜਾਂਚ ਵਿਚ ਜ਼ਰੂਰ ਸ਼ਾਮਲ ਹੋਣਗੇ। ਇਸ ਦੌਰਾਨ ਵਿਜੀਲੈਂਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿੱਚ ਜਲਾਲਪੁਰ ਰਾਹੀਂ ਹੀ ਪੈਸੇ ਦਾ ਲੈਣ-ਦੇਣ ਹੋਇਆ ਸੀ। ਜਿਸ ਤੋਂ ਬਾਅਦ ਜਲਾਲਪੁਰ ਤੋਂ ਵੀ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁ-ਕਰੋੜੀ ਪੰਚਾਇਤੀ ਫੰਡ ਘੁਟਾਲੇ ਵਿੱਚ ਜਲਾਲਪੁਰ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਹੈ।

error: Content is protected !!