ਸੰਤ ਸੀਚੇਵਾਲ ਨੇ ਕੀਤਾ ਹੋਇਆ 169 ਕਨਾਲਾਂ ਜ਼ਮੀਨ ‘ਤੇ ਕਬਜ਼ਾ, ਖਹਿਰਾ ਨੇ ਖੋਲਿਆ ਭੇਦ…

ਸੰਤ ਸੀਚੇਵਾਲ ਨੇ ਕੀਤਾ ਹੋਇਆ 169 ਕਨਾਲਾਂ ਜ਼ਮੀਨ ‘ਤੇ ਕਬਜ਼ਾ, ਖਹਿਰਾ ਨੇ ਖੋਲਿਆ ਭੇਦ…

ਚੰਡੀਗੜ੍ਹ (ਵੀਓਪੀ ਬਿਊਰੋ) ਲਗਾਤਾਰ ਪ੍ਰੈੱਸ ਕਾਨਫਰੰਸਾਂ ਕਰ ਕੇ ਆਮ ਆਦਮੀ ਪਾਰਟੀ ਸਰਕਾਰ ‘ਤੇ ਹਮਲਾ ਬੋਲ ਰਹੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਹੁਣ ਆਪ ਦੇ ਟਰਾਂਸਪੋਰਟ ਮੰਤਰੀ ਦੀ ਪੋਲ ਖੋਲਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੇ ਟਰੱਸਟ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੇ ਟਰੱਸਟ ‘ਤੇ ਕਪੂਰਥਲਾ ਜ਼ਿਲ੍ਹੇ ‘ਚ 169 ਕਨਾਲਾਂ ਤੋਂ ਵੱਧ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੱਤਰ ਲਿਖਿਆ ਹੈ ਅਤੇ ਜਵਾਬ ਮੰਗਿਆ ਹੈ ਕਿ ਪੰਜਾਬ ਸਰਕਾਰ ਇਕ ਪਾਸੇ ਤਾਂ ਪੰਚਾਇਤੀ ਜ਼ਮੀਨਾਂ ਤੋਂਕਬਜ਼ਾ ਛੁਡਵਾ ਰਹੀ ਹੈ ਪਰ ‘ਆਪ’ ਦੇ ਰਾਜ ਸਭਾ ਮੈਂਬਰ ਜ਼ਮੀਨਾਂ ‘ਤੇ ਕਬਜ਼ਾ ਕਰ ਰਹੇ ਹਨ। ਖਹਿਰਾ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਉਸ ਦੇ ਟਰੱਸਟ ਨੇ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਜਾਮੀਵਾਲ ਅਤੇ ਫਤਿਹਵਾਲਾ ਵਿੱਚ ਆਉਂਦੀ ਜ਼ਮੀਨ ‘ਤੇ ਕਬਜ਼ਾ ਕੀਤਾ ਹੈ ਅਤੇ ਇਹ 2018-19 ਦੇ ਜਮ੍ਹਾਂਬੰਦੀ ਨਾਲ ਸਬੰਧਤ ਮਾਲ ਰਿਕਾਰਡ ਵਿੱਚ ਦਰਜ ਹੈ।

ਪਿੰਡ ਜਾਮੇਵਾਲ ਸੀਚੇਵਾਲ ਦੀ ਮਾਲਕੀ ਵਾਲੇ ਟਰੱਸਟ ਦੇ ਨੇੜੇ ਨਾਜਾਇਜ਼ ਤੌਰ ‘ਤੇ ਇਹ 56 ਕਨਾਲ (ਸੱਤ ਏਕੜ) ‘ਤੇ ਹੈ, ਜਦੋਂ ਕਿ ਫਤਿਹਵਾਲਾ 112 ਕਨਾਲ (14 ਏਕੜ) ‘ਤੇ ਹੈ। ‘ਆਪ’ ਦੇ ਮੰਤਰੀ ਨਿੱਤ ਦਿਨ ਕਬਜ਼ੇ ਛੁਡਵਾਉਣ ਦਾ ਦਾਅਵਾ ਕਰਦੇ ਹਨ ਪਰ ਸੁਲਤਾਨਪੁਰ ਲੋਧੀ ਦੀ ਉਕਤ ਸਰਕਾਰੀ ਜ਼ਮੀਨ ’ਤੇ ਕਬਜ਼ਾ ਮਾਲ ਰਿਕਾਰਡ ਅਨੁਸਾਰ ਸਪੱਸ਼ਟ ਹੈ। ਉਨ੍ਹਾਂ ਨੇ ਇਸ ਮਾਮਲੇ ਸਬੰਧੀ ਸਰਕਾਰ ਨੂੰ ਜਵਾਬ ਦੇਣ ਲਈ ਕਿਹਾ ਅਤੇ ਕਿਹਾ ਕਿ ਲੋਕਾਂ ਨੂੰ ਮੂਰਖ ਨਾ ਬਣਾਉਂਦੇ ਹੋਏ ਮੁੱਦਿਆਂ ਦੀ ਗੱਲ ਕਰੋ ਅਤੇ ਆਪਣੇ ਪੱਲੇ ਵੀ ਝਾਤ ਮਾਰੋ।

error: Content is protected !!