ਸਾਬਕਾ ਕਾਂਗਰਸੀ ਵਿਧਾਇਕ ਨੂੰ ਫੋਨ ਕਰ ਕੇ ਕਹਿੰਦਾ, ਈਡੀ ਅਧਿਕਾਰੀ ਬੋਲਦਾ 3 ਕਰੋੜ ਦੇ ਨਹੀਂ ਤਾਂ ਫਸਾਵਾਂਗਾ ਕੇਸ ‘ਚ, ਇੰਝ ਟਰੇਪ ਲਾ ਕੇ ਕੀਤਾ ਕਾਬੂ ਤਾਂ ਨਿਕਲਿਆ…

ਸਾਬਕਾ ਕਾਂਗਰਸੀ ਵਿਧਾਇਕ ਨੂੰ ਫੋਨ ਕਰ ਕੇ ਕਹਿੰਦਾ, ਈਡੀ ਅਧਿਕਾਰੀ ਬੋਲਦਾ 3 ਕਰੋੜ ਦੇ ਨਹੀਂ ਤਾਂ ਫਸਾਵਾਂਗਾ ਕੇਸ ‘ਚ, ਇੰਝ ਟਰੇਪ ਲਾ ਕੇ ਕੀਤਾ ਕਾਬੂ ਤਾਂ ਨਿਕਲਿਆ…

ਕਪੂਰਥਲਾ (ਵੀਓਪੀ ਬਿਊਰੋ) ਕਾਂਗਰਸ ਦੇ ਸਾਬਕਾ ਵਿਧਾਇਕ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਨਕਲੀ ਅਧਿਕਾਰੀ ਬਣ ਕੇ ਇਕ ਨੌਜਵਾਨ ਲਗਾਤਾਰ 11 ਦਿਨ ਤੋਂ ਵਟਸਐਪ ਕਾਲ ਕਰ ਕੇ 3 ਕਰੋੜ ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਜੇਕਰ ਉਸ ਨੇ ਉਸ ਨੂੰ ਪੈਸੇ ਨਾ ਦਿੱਤੇ ਤਾਂ ਉਹ ਉਸ ਨੂੰ ਝੂਠੇ ਕੇਸ ਵਿਚ ਫਸਾ ਦੇਵੇਗਾ। ਇਸ ਤੋਂ ਬਾਅਦ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੇ ਸ਼ਿਕਾਇਤ ਦਿੱਤੀ ਸੀ ਕਿ ਇੱਕ ਨੌਜਵਾਨ ਵਟਸਐਪ ਕਾਲ ਕਰ ਕੇ ਈਡੀ ਅਧਿਕਾਰੀ ਤੇ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਉਨ੍ਹਾਂ ਕੋਲੋਂ 3 ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ ਅਤੇ 9 ਦਿਨਾਂ ਬਾਅਦ ਜਦੋਂ ਫੋਨ ਕਰਨ ਵਾਲਾ ਪੈਸੇ ਲੈਣ ਪਹੁੰਚਿਆ ਤਾਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਅਧਿਕਾਰੀਆਂ ਐੱਸਐੱਸਪੀ ਨਵਨੀਤ ਸਿੰਘ ਬੈਂਸ ਤੇ ਹੋਰਨਾਂ ਨੇ ਦੱਸਿਆ ਕਿ ਮੁਲਜ਼ਮ ਅਮਨ ਸ਼ਰਮਾ ਵਾਸੀ ਨਹਿਰੂ ਕਲੋਨੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ ਵਿੱਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਅੰਮ੍ਰਿਤਸਰ ਦੀ ਅਦਾਲਤ ਵਿੱਚ ਕੰਮ ਕਰਦਾ ਹੈ।ਵਮੁਲਜ਼ਮ ਨੇ ਦੱਸਿਆ ਕਿ ਉਸ ਦਾ ਭਰਾ ਗੌਰ ਕੁਮਾਰ ਵੀ ਇਸੇ ਤਰ੍ਹਾਂ ਕਈ ਆਗੂਆਂ ਨੂੰ ਫੋਨ ਕਰਕੇ ਪੈਸੇ ਵਸੂਲਦਾ ਰਿਹਾ ਹੈ ਅਤੇ ਹੁਣ ਜੈਪੁਰ ਜੇਲ੍ਹ ਵਿੱਚ ਬੰਦ ਹੈ।

error: Content is protected !!