ਮੁੱਖ ਮੰਤਰੀ ਮਾਨ ਨੇ ਵੀਸੀ ਦਾ ਅਸਤੀਫਾ ਮਨਜੂਰ ਕਰ ਕੇ ਦਿੱਤਾ ਆਪਣੇ ਸਿਹਤ ਮੰਤਰੀ ਦਾ ਸਾਥ!…

ਮੁੱਖ ਮੰਤਰੀ ਮਾਨ ਨੇ ਵੀਸੀ ਦਾ ਅਸਤੀਫਾ ਮਨਜੂਰ ਕਰ ਕੇ ਦਿੱਤਾ ਆਪਣੇ ਸਿਹਤ ਮੰਤਰੀ ਦਾ ਸਾਥ!…

ਚੰਡੀਗੜ੍ਹ (ਵੀਓਪੀ ਬਿਊਰੋ)  ਪਿਛਲੇ ਦਿਨੀਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਕੀਤੇ ਦੌਰੇ ਦੌਰਾਨ ਉਹਨਾਂ ਦਾ ਉੱਥੋ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨਾਲ ਕੀਤਾ ਗਿਆ ਵਿਵਹਾਰ ਚਾਰੇ ਪਾਸੇ ਚਰਚਾ ਵਿਚ ਸੀ। ਇਸ ਦੌਰਾਨ ਕਈ ਲੋਕਾਂ ਨੇ ਸਿਹਤ ਮੰਤਰੀ ਦਾ ਸਾਥ ਦਿੱਤਾ ਅਤੇ ਕਈ ਲੋਕਾਂ ਨੇ ਸਿਹਤ ਮੰਤਰੀ ਦੇ ਅਜਿਹੇ ਵਤੀਰੇ ਦੀ ਨਿਖੇਧੀ ਕੀਤੀ। ਇਸ ਸਾਰੇ ਘਟਨਾਕ੍ਰਮ ਵਿਚਕਾਰ ਹੀ ਵੀਸੀ ਡਾ. ਰਾਜ ਬਹਾਦੁਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਨ੍ਹਾਂ ਦਾ ਅਸਤੀਫਾ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਨਜੂਰ ਕਰ ਲਿਆ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਸੀ ਡਾ. ਰਾਜ ਬਹਾਦੁਰ ਦੇ ਅਸਤੀਫਾ ਮਨਜੂਰ ਕਰ ਲਏ ਜਾਣ ਤੋਂ ਬਾਅਦ ਇਸ ਨੂੰ ਸਿੱਧੇ ਤੌਰ ਉੱਥੇ ਇਸ ਗੱਲ ਨਾਲ ਜੋੜਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਸਿਹਤ ਮੰਤਰੀ ਦੇ ਇਸ ਤਰ੍ਹਾਂ ਦੇ ਵਿਵਹਾਰ ਦੀ ਨਿਖੇਧੀ ਕਰਨ ਦੀ ਬਜਾਏ ਆਪਣੇ ਹੀ ਮੰਤਰੀ ਦਾ ਸਾਥ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਸੀ ਡਾ. ਰਾਜ ਬਹਾਦੁਰ ਦਾ ਅਸਤੀਫਾ ਮਨਜੂਰ ਕਰਨ ਤੋਂ ਬਾਅਧ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜ ਦਿੱਤਾ ਹੈ ਜਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇਸ ਅਸਤੀਫੇ ਨੂੰ ਮਨਜੂਰ ਕਰ ਲੈਣਗੇ ਤਾਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨੂੰ ਨਵਾਂ ਵੀਸੀ ਮਿਲ ਜਾਵੇਗਾ।
ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਵਾਈਸ ਚਾਂਸਲਰ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਕਿਹਾ ਹੈ। ਹਾਲਾਂਕਿ ਵੀਸੀ ਨੇ ਮੰਤਰੀ ਇਨਕਾਰ ਕਰ ਦਿੱਤਾ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫਰੀਦਕੋਟ ਮੈਡੀਕਲ ਯੂਨੀਵਰਸਿਟੀ ਵਿੱਚ ਚੈਕਿੰਗ ਲਈ ਗਏ ਹੋਏ ਸਨ। ਉਂਜ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਰਹੀ ਕਿ ਮੰਤਰੀ ਵਿਸ਼ੇਸ਼ ਤੌਰ ’ਤੇ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਰਿਜ਼ਰਵ ਕੈਦੀ ਵਾਰਡ ਨੂੰ ਦੇਖਣ ਗਏ ਸਨ। ਜਿੱਥੇ ਫਟੇ ਗੱਦੇ ਰੱਖੇ ਹੋਏ ਸਨ।
error: Content is protected !!