ਜਥੇਦਾਰ ਨੇ ਜਥੇਦਾਰ ਨੂੰ ਲਿਖੀ ਚਿੱਠੀ; ਬਾਦਲ ਪਰਿਵਾਰ ਤੇ ਸਿੱਖ ਪੰਥ ਲਈ ਦਿੱਤੀ ਇਹ ਸਲਾਹ…

ਜਥੇਦਾਰ ਨੇ ਜਥੇਦਾਰ ਨੂੰ ਲਿਖੀ ਚਿੱਠੀ; ਬਾਦਲ ਪਰਿਵਾਰ ਤੇ ਸਿੱਖ ਪੰਥ ਲਈ ਦਿੱਤੀ ਇਹ ਸਲਾਹ…

ਅੰਮ੍ਰਿਤਸਰ (ਵੀਓਪੀ ਬਿਊਰੋ) ਬਾਦਲਾਂ ਖਿਲਾਫ ਹਮੇਸ਼ਾ ਹੀ ਹਮਲਾਵਰ ਰਹਿਣ ਵਾਲੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇਸ ਵਾਰ ਫਿਰ ਤੋਂ ਬਾਦਲ ਪਰਿਵਾਰ ਨੂੰ ਲੰਬੇ ਹੱਥੀ ਲਿਆ ਹੈ। ਇਸ ਸਬੰਧੀ ਉਹਨਾਂ ਨੇ ਇਸ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਪੰਥ ਦੀ ਰਹਿਨੁਮਾਈ ਕਰਨ ਕਿਉਂਕਿ ਪੰਥ ਉਹਨਾਂ ਤੋਂ ਉਮੀਦਾਂ ਹਨ, ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਪੁਸ਼ਤਪਨਾਹੀ ਛੱਡ ਕੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਸਬੰਧੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ ਹੈ।
ਇਸ ਦੌਰਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਿਆ ਅਤੇ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਜਾਨਾਂ ਗੁਆਉਣ, ਤਬਾਹੀ ਝੱਲਣ ਵਾਲੇ ਲੱਖਾਂ ਲੋਕਾਂ ਨੂੰ ਯਾਦ ਕੀਤਾ ਤੇ ਉਨਾਂ ਦੀ ਯਾਦ ਵਿਚ 10 ਤੋਂ 16 ਅਗਸਤ ਤਕ ਅਰਦਾਸਾਂ ਕਰਨ ਵਾਸਤੇ ਸੰਦੇਸ਼ ਜਾਰੀ ਕੀਤਾ ਹੈ। 16 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਉਨ੍ਹਾਂ ਲੱਖਾਂ ਲੋਕਾਂ ਦੀ ਯਾਦ ਵਿਚ ਸਮਾਗਮ ਦਾ ਸੱਦਾ ਦਿੱਤਾ ਹੈ। ਦਾਦੂਵਾਲ ਨੇ ਅੱਗੇ ਲਿਖਿਆ ਕਿ ਸ਼੍ਰੋਮਣੀ ਕਮੇਟੀ ਨੇ ਤੁਹਾਨੂੰ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਲਾਇਆ ਹੈ। ਪੂਰੇ ਪੰਥ ਨੇ ਤਾਂ ਪਹਿਲਾਂ ਹੀ ਤੁਹਾਨੂੰ ਪ੍ਰਵਾਨ ਨਹੀਂ ਕੀਤਾ। ਕਿਰਪਾ ਕਰ ਕੇ ਆਪਣੇ ਅਹੁਦੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਨੂੰ ਢਾਅ ਨਾ ਲਗਾਓ।

ਉਨ੍ਹਾਂ ਕਿਹਾ, ”ਪਿਛਲੇ ਕੁਝ ਸਮੇਂ ਤੋਂ ਮੈਂ ਵੇਖ ਰਿਹਾ ਹਾਂ ਕੇ ਤੁਸੀਂ ਕਈ ਅਜਿਹੇ ਬਿਆਨ ਵੀ ਜਾਰੀ ਕੀਤੇ ਹਨ ਜਿਨਾਂ ਵਿੱਚ ਸਿਰਫ਼ ਬਾਦਲ ਪਰਿਵਾਰ ਨੂੰ ਪੰਥਕ ਬਣਾਕੇ ਮੁੜ ਸੱਤਾ ਵਿੱਚ ਲਿਆਉਣ ਦਾ ਯਤਨ ਹੈ। ਪਰ ਜਥੇਦਾਰ ਜੀ ਯਾਦ ਰੱਖੋ, ਜਿਸ ਬਾਦਲ ਪਰਿਵਾਰ ਨੇ ਪੰਥ ਅਤੇ ਪੰਜਾਬ ਨਾਲ ਵੱਡੀਆਂ ਗੱਦਾਰੀਆ ਕੀਤੀਆ ਹਨ ਤੁਹਾਡੇ ਬਿਆਨ ਵੀ ਉਨਾ ਦੇ ਡਿੱਗਦੇ ਮਹਿਲ ਨੂੰ ਠੁਮਣਾ ਨਹੀਂ ਦੇ ਸਕਦੇ ਆਕਸੀਜਨ ਜਿਊਂਦੇ ਬੰਦਿਆਂ ਤੇ ਕੰਮ ਕਰਦੀ ਹੈ ਜਦੋਂ ਕੋਈ ਮੁਰਦਾ ਹੋ ਜਾਵੇ ਤਾਂ ਫਿਰ ਵਰਤੀ ਆਕਸੀਜਨ ਵਿਅਰਥ ਜਾਂਦੀ ਹੈ, ਸਮਾਂ ਲੰਘਾ ਚੁੱਕੀ ਦਵਾਈ ਨੂੰ ਕੋਈ ਨਹੀਂ ਵਰਤਦਾ।
ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਹੁਣ ਮੁੜ ਪੰਜਾਬ ਦੀ ਸੱਤਾ ਵਿਚ ਨਹੀ ਆ ਸਕਦਾ ਅਤੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਬਾਦਲਾਂ ਨੂੰ ਬਚਾਅ ਨਹੀਂ ਸਕਣਗੇ। ਦਾਦੂਵਾਲ ਨੇ ਕਾਰਜਕਾਰੀ ਜਥੇਦਾਰ ਨੂੰ ਅਪੀਲ ਕੀਤੀ ਕਿ ਸਿੱਖ ਵਿਚਾਰਧਾਰਾ ਦੇ ਪ੍ਰਸਾਰ ਵਾਸਤੇ ਧਰਮ ਪ੍ਰਚਾਰ ਪ੍ਰਸਾਰ ਤੇ ਅੰਮ੍ਰਿਤ ਸੰਚਾਰ ਦੀ ਲਹਿਰ ਪ੍ਰਚੰਡ ਕਰੋ ਤਾਂ ਕਿ ਸਿੱਖ ਨੌਜਵਾਨਾਂ ਨੂੰ ਗੁਰੂ ਲੜ ਲਾਇਆ ਜਾ ਸਕੇ।
error: Content is protected !!