ਮੁੱਖ ਮੰਤਰੀ ਮਾਨ ਸ਼ਹਿਰ ’ਚ ਪਹੁੰਚੇ ਤਾਂ ਹੋਈ ਅੰਨ੍ਹੇਵਾਹ ਗੋਲ਼ੀਬਾਰੀ, ਇਕ ਨੌਜਵਾਨ ਦੇ ਪੱਟ ‘ਚ ਤੇ ਦੂਜੇ ਦੇ ਢਿੱਡ ‘ਚ ਲੱਗੀਆਂ ਗੋਲ਼ੀਆਂ, ਹਾਲਾਤ ਦੇਖ ਕੇ…

ਮੁੱਖ ਮੰਤਰੀ ਮਾਨ ਸ਼ਹਿਰ ’ਚ ਪਹੁੰਚੇ ਤਾਂ ਹੋਈ ਅੰਨ੍ਹੇਵਾਹ ਗੋਲ਼ੀਬਾਰੀ, ਇਕ ਨੌਜਵਾਨ ਦੇ ਪੱਟ ‘ਚ ਤੇ ਦੂਜੇ ਦੇ ਢਿੱਡ ‘ਚ ਲੱਗੀਆਂ ਗੋਲ਼ੀਆਂ, ਹਾਲਾਤ ਦੇਖ ਕੇ…

ਲੁਧਿਆਣਾ (ਵੀਓਪੀ ਬਿਊਰੋ) ਅਪਰਾਧ ਦਾ ਦਾਇਰਾ ਪੰਜਾਬ ਵਿਚ ਕਾਫੀ ਵੱਧ ਚੁੱਕਿਆ ਹੈ ਅਤੇ ਹੁਣ ਤਾਂ ਪੁਲਿਸ ਦੇ ਸਖਤ ਪ੍ਰਬੰਧ ਵੀ ਕਿਸੇ ਕੰਮ ਨਹੀਂ ਹਨ ਅਤੇ ਅਪਰਾਧੀ ਬੇਖੌਫ ਹੋ ਕੇ ਹੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਹਨ। ਲੁਧਿਆਣਾ ਵਿਚ ਤਾਂ ਬੀਤੇ ਦਿਨੀਂ ਉਸ ਸਮੇਂ ਹੱਦ ਹੋ ਗਈ ਜਦ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਹਿਰ ਵਿਚ ਸਨ ਅਤੇ ਸ਼ਹਿਰ ਦੇ ਹਰ ਕੋਨੇ ਉੱਤੇ ਪੁਲਿਸ ਦੇ ਵੀ ਸਖਤ ਸੁਰੱਖਿਆ ਪ੍ਰਬੰਧ ਸਨ ਅਤੇ ਫਿਰ ਵੀ ਅਪਰਾਧੀ ਸ਼ਰੇਆਮ ਗੋਲੀਬਾਰੀ ਕਰ ਗਏ। ਇਸ ਦੌਰਾਨ 2 ਨੌਜਵਾਨ ਗੰਭੀਰ ਜਖਮੀ ਹੋ ਗਏ ਹਨ। ਘਟਨਾ ਤੋਂ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਜਗ-ਜਾਹਿਰ ਹੋ ਗਈ ਹੈ। ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਵਿਚ ਵੀ ਦਹਿਸ਼ਤ ਦਾ ਮਾਹੌਲ ਹੈ ਕਿ ਆਖਿਰ ਇੰਨੀ ਸੁਰੱਖਿਆ ਦੇ ਬਾਵਜੂਦ ਵੀ ਅਪਰਾਧੀ ਕਿਸ ਤਰਹਾਂ ਨਾਲ ਅਜਿਹੀਆਂ ਘਟਨਾਵਾਂ ਨੂੰ ਬੇਖੌਫ ਹੋ ਕੇ ਅੰਜਾਮ ਦੇ ਜਾਂਦੇ ਹਨ।

ਜਾਣਕਾਰੀ ਮੁਤਾਬਕ ਹਰਸਿਮਰਤ ਸਿੰਘ ਕੋਹਲੀ ਤੇ ਵਿਕਰਮਜੀਤ ਸਿੰਘ ਵਿੱਕੀ ਨਾਮਕ ਨੌਜਵਾਨ ਕਿਸੇ ਕੰਮ ਦੇ ਲਈ ਬਾਜਾਰ ਆਏ ਹੋਏ ਸਨ। ਇਸ ਦੌਰਾਨ ਦੋ ਕਾਰਾਂ ਵਿਚ ਸਵਾਰ ਹੋ ਕੇ ਆਏ ਮੁਲਜ਼ਮਾਂ ਨੇ ਉਹਨਾਂ ਦੇ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਰਸਿਮਰਨ ਦੇ ਪੱਟ ਵਿੱਚ ਗੋਲੀ ਲੱਗੀ ਹੈ, ਜਦਕਿ ਵਿਕਰਮਜੀਤ ਦੇ ਪੇਟ ਵਿੱਚ ਦੋ ਗੋਲੀਆਂ ਲੱਗੀਆਂ ਹਨ। ਇਸ ਦੌਰਾਨ ਹਮਲੇ ਵਿਚ ਜਤਿੰਦਰਪਾਲ ਸਿੰਘ ਨਾਂ ਦੇ ਵਿਅਕਤੀ ਦਾ ਨਾਂ ਦੱਸਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੇਖਦਿਆਂ ਉਨ੍ਹਾਂ ਨੂੰ ਤੁਰੰਤ ਸੀਐਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਇਹ ਘਟਨਾ ਮਾਮਲਾ ਥਾਣਾ ਦੁੱਗਰੀ ਅਧੀਨ ਪੈਂਦੇ ਦੁੱਗਰੀ ਫੇਜ਼-1 ਸਥਿਤ ਸੈਂਟਰਲ ਮਾਡਲ ਸਕੂਲ ਨੇੜੇ ਦਾ ਹੈ।
ਇਸ ਦੌਰਾਨ ਮੌਕੇ ਉੱਤੇ ਪਹੁੰਚੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਜਿਸ ਪਿਸਤੌਲ ਨਾਲ ਗੋਲੀਆਂ ਚਲਾਈਆਂ ਸਨ, ਉਹ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਉਹਨਾਂ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨਾਂ ਵਿੱਚੋਂ ਹਰਸਿਮਰਤ ਸਿੰਘ ਕੋਹਲੀ ਖਰੜ ਇੱਕ ਕੇਸ ਵਿੱਚ ਗਵਾਹ ਸੀ। ਉਸ ਕੇਸ ਵਿੱਚ ਜਤਿੰਦਰਪਾਲ ਉਸ ਨੂੰ ਗਵਾਹੀ ਨਾ ਦੇਣ ਲਈ ਕਹਿ ਰਿਹਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ ਅਤੇ ਜਤਿੰਦਰਪਾਲ ਨੇ ਹਰਸਿਮਰਤ ਅਤੇ ਉਸ ਦੇ ਦੋਸਤ ਵਿਕਰਮਜੀਤ ‘ਤੇ ਗੋਲੀਆਂ ਚਲਾ ਦਿੱਤੀਆਂ।
error: Content is protected !!