ਸਰਕਾਰ ਨੇ ਮਾਸਕ ਕੀਤਾ ਜ਼ਰੂਰੀ ਪਰ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਆਇਆ ‘ਆਪ’ ਮੰਤਰੀ ਬਿਨਾਂ ਮਾਸਕ ਤੋਂ ਘੁੰਮ ਰਿਹਾ ਜਨਤਕ ਸਮਾਗਮਾਂ ‘ਚ, ਪੁੱਛਣ ‘ਤੇ ਦਿੱਤਾ ਇਹ ਜਵਾਬ…

ਸਰਕਾਰ ਨੇ ਮਾਸਕ ਕੀਤਾ ਜ਼ਰੂਰੀ ਪਰ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਆਇਆ ‘ਆਪ’ ਮੰਤਰੀ ਬਿਨਾਂ ਮਾਸਕ ਤੋਂ ਘੁੰਮ ਰਿਹਾ ਜਨਤਕ ਸਮਾਗਮਾਂ ‘ਚ, ਪੁੱਛਣ ‘ਤੇ ਦਿੱਤਾ ਇਹ ਜਵਾਬ…

ਵੀਓਪੀ ਬਿਊਰੋ- ਪਿਛਲੇ ਦਿਨੀ ਹੀ 13 ਅਗਸਤ ਨੂੰ ਪੰਜਾਬ ਵਿੱਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਸੀ। ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਆਪਣੇ ਮੰਤਰੀ ਹੀ ਇਸ ਨਿਯਮ ਦੀ ਪਾਲਣਾ ਨਹੀਂ ਕਰ ਰਹੇ ਹਨ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਵਿਚ ਦੇਖਣ ਨੂੰ ਮਿਲਿਆ, ਜਦ ਪੰਜਾਬ ਸਰਕਾਰ ਦੇ ਜੇਲ੍ਹ, ਮਾਈਨਿੰਗ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਬਿਨਾਂ ਮਾਸਕ ਤੋਂ ਹੀ ਜਨਤਕ ਸਮਾਗਮ ਵਿਚ ਪਹੁੰਚ ਗਏ ਅਤੇ ਇਸ ਦੌਰਾਨ ਉੱਥੇ ਕਾਫੀ ਭੀੜ ਵੀ ਸੀ।

ਇਸ ਤੋਂ ਪਹਿਲਾ ਪੰਜਾਬ ਸਰਕਾਰ ਦੇ ਜੇਲ੍ਹ, ਮਾਈਨਿੰਗ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਪਿਛਲੇ ਦਿਨੀਂ ਕੋਰੋਨਾ ਪੌਜ਼ੇਟਿਵ ਵੀ ਆਏ ਸਨ ਅਤੇ ਅਜਿਹੇ ਸਮੇਂ ਵਿਚ ਉਨ੍ਹਾਂ ਦੀ ਇਹ ਲਾਪਰਵਾਹੀ ਕਾਫੀ ਗੰਭੀਰ ਬਣ ਸਕਦੀ ਹੈ। ਪੰਜਾਬ ਸਰਕਾਰ ਦੇ ਜੇਲ੍ਹ, ਮਾਈਨਿੰਗ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਹੁਸ਼ਿਆਰਪੁਰ ਪੁੱਜੇ ਹੋਏ ਸਨ। ਇਸ ਦੌਰਾਨ ਜਦ ਉਹ ਮੁਹੱਲਾ ਕਲੀਨਿਕ ਦੇ ਉਦਘਾਟਨ ਲਈ ਪਹੁੰਚੇ ਤਾਂ ਉਨ੍ਹਾਂ ਨੇ ਮਾਸਕ ਨਹੀਂ ਪਹਿਨਿਆ ਸੀ।

ਇਸ ਦੌਰਾਨ ਜਦ ਮਾਸਕ ਨਾ ਪਹਿਨਣ ਬਾਰੇ ਪੰਜਾਬ ਸਰਕਾਰ ਦੇ ਜੇਲ੍ਹ, ਮਾਈਨਿੰਗ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਮਾਸਕ ਕਿਉਂ ਨਹੀਂ ਪਹਿਨਿਆ ਹੋਇਆ ਤਾਂ ਇਸ ਸਬੰਧੀ ਉਨ੍ਹਾਂ ਨੇ ਕਿਹਾ ਕਿ ਸੌਰੀ ਉਹ ਮਾਸਕ ਪਹਿਨ ਲੈਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਰੋਜ਼ਾਨਾ ਕੋਰੋਨਾ ਦੇ 400 ਤੋਂ ਵੱਧ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਮਾਸਕ ਪਹਿਨਣ ਦੇ ਹੁਕਮ ਜਾਰੀ ਕੀਤੇ ਸਨ। 13 ਅਗਸਤ ਨੂੰ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਸੀ ਕਿ ਸਾਰੇ ਵਿਦਿਅਕ ਅਦਾਰਿਆਂ, ਸਰਕਾਰੀ ਅਤੇ ਨਿੱਜੀ ਦਫ਼ਤਰਾਂ, ਇਨਡੋਰ-ਆਊਟਡੋਰ ਇਕੱਠਾਂ, ਜਨਤਕ ਥਾਵਾਂ ਆਦਿ ਵਿੱਚ ਮਾਸਕ ਪਹਿਨਣਾ ਲਾਜ਼ਮੀ ਹੈ।

error: Content is protected !!