ਘਰ ਜਾਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਸਮਾਰਕ ‘ਤੇ ਨਤਮਸਤਕ ਹੋਣਗੇ ਮਜੀਠੀਆ; ਪਹਿਲਾਂ ਮੁੱਖ ਮੰਤਰੀ ਮਾਨ ਨੇ ਵੀ ਇੱਥੇ ਹੀ ਚੁੱਕੀ ਸੀ ਸਹੁੰ, ਸਿਮਰਨਜੀਤ ਮਾਨ ਕਰਦੇ ਆਏ ਨੇ ਸ਼ਹੀਦ ਦਾ ਵਿਰੋਧ…

ਘਰ ਜਾਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਸਮਾਰਕ ‘ਤੇ ਨਤਮਸਤਕ ਹੋਣਗੇ ਮਜੀਠੀਆ; ਪਹਿਲਾਂ ਮੁੱਖ ਮੰਤਰੀ ਮਾਨ ਨੇ ਵੀ ਇੱਥੇ ਹੀ ਚੁੱਕੀ ਸੀ ਸਹੁੰ, ਸਿਮਰਨਜੀਤ ਮਾਨ ਕਰਦੇ ਆਏ ਨੇ ਸ਼ਹੀਦ ਦਾ ਵਿਰੋਧ…

 

ਵੀਓਪੀ ਬਿਊਰੋ- ਸਾਡੇ 5 ਮਹੀਨੇ ਬਾਅਦ ਜੇਲ੍ਹ ਵਿੱਚੋਂ ਬਾਹਰ ਆਉਣ ਵਾਲੇ ਡਰੱਗ ਕੇਸ ਵਿਚ ਫਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਅੱਜ ਖੱਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਮਾਰਕ ‘ਤੇ ਨਤਮਸਤਕ ਹੋਣਗੇ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਲਈ ਰਵਾਨਾ ਹੋ ਜਾਣਗੇ ਅਤੇ ਇਸ ਦੌਰਾਨ ਉਨ੍ਹਾਂ ਦੇ ਸਵਾਗਤ ਲਈ ਥਾਂ-ਥਾਂ ਉਤੇ ਉਨ੍ਹਾਂ ਦੇ ਹਿਮਾਇਤੀਆਂ ਵੱਲੋਂ ਸਵਾਗਤੀ ਬੋਰਡ ਤੇ ਫਲੈਕਸਾਂ ਲਾਈਆਂ ਗਈਆਂ ਹਨ।

ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਜਲੰਧਰ ਵਿਖੇ ਵੀ ਕੁਝ ਸਮੇਂ ਲਈ ਰੁਕ ਸਕਦੇ ਹਨ ਅਤੇ ਇੱਥੇ ਵੀ ਆਪਣੇ ਹਿਮਾਇਤੀਆਂ ਨੂੰ ਮਿਲ ਸਕਦੇ ਹਨ। ਜੇਲ੍ਹ ਚੋਂ ਰਿਹਾਅ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪਹਿਲੀ ਵਾਰ ਆਪਣੇ ਘਰ ਜਾ ਰਹੇ ਹਨ। ਇਸ ਦੌਰਾਨ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਅੱਜ ਖੱਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਮਾਰਕ ‘ਤੇ ਨਤਮਸਤਕ ਹੋਣ ਨੂੰ ਖਾਸ ਤੌਰ ‘ਤੇ ਵੀ ਦੇਖਿਆ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਖੱਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਮਾਰਕ ‘ਤੇ ਸਹੁੰ ਚੁੱਕਣ ਲਈ ਗਏ ਸਨ। ਦੂਜੇ ਪਾਸੇ ਜਿੱਥੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਤੋ ਐੱਮ ਪੀ ਸਿਮਰਨਜੀਤ ਸਿੰਘ ਮਾਨ ਲਗਾਤਾਰ ਪਿਛਲੇ ਦਿਨੀ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਰਹੇ ਸਨ ਅਜਿਹੇ ਵਿਚ ਬਿਕਰਮ ਸਿੰਘ ਮਜੀਠੀਆ ਦਾ ਖੱਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਮਾਰਕ ‘ਤੇ ਨਤਮਸਤਕ ਹੋਣਾ ਕੋਈ ਖਾਸ ਵਜਾ ਦਾ ਹੀ ਹਿੱਸਾ ਹੈ।

error: Content is protected !!