ਆਪ’ ਆਗੂ ਨੇ ਤੈਸ਼ ‘ਚ ਆ ਕੇ ਕੁੱਟਿਆ ਸਕੂਲ ਦਾ ਸਾਬਕਾ ਡਾਇਰੈਕਟਰ, ਲਾਹ ਦਿੱਤੀ ਪੱਗ, ਸੀਸੀਟੀਵੀ ‘ਚ ਕੈਦ ਹੋਈ ਸਾਰੀ ਘਟਨਾ…

‘ਆਪ’ ਆਗੂ ਨੇ ਤੈਸ਼ ‘ਚ ਆ ਕੇ ਕੁੱਟਿਆ ਸਕੂਲ ਦਾ ਸਾਬਕਾ ਡਾਇਰੈਕਟਰ, ਲਾਹ ਦਿੱਤੀ ਪੱਗ, ਸੀਸੀਟੀਵੀ ‘ਚ ਕੈਦ ਹੋਈ ਸਾਰੀ ਘਟਨਾ…

ਲੁਧਿਆਣਾ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇਸ ਦੇ ਆਗੂਆਂ ਦੇ ਸਿਰ ਸੱਤਾ ਦਾ ਭੂਤ ਇਸ ਕਦਰ ਸਵਾਰ ਹੈ ਕਿ ਇਨ੍ਹਾਂ ਨੂੰ ਕਿਸੇ ਦੀ ਇੱਜ਼ਤ ਦੀ ਇਨ੍ਹਾਂ ਨੂੰ ਪ੍ਰਵਾਹ ਹੀ ਨਹੀਂ ਹੈ। ਅਜਿਹਾ ਹੀ ਇਕ ਮਾਮਲਾ ਹੁਣ ਫਿਰ ਜਿਲ੍ਹਾ ਲੁਧਿਆਣਾ ਦੇ ਹਲਕਾ ਪਾਇਲ ਤੋੋਂ ਸਾਹਮਣੇ ਆਇਆ ਹੈ, ਜਿੱਥੇ ਇਕ ਆਪ ਆਗੂ ਤੇ ਸਾਬਕਾ ਸਰਪੰਚ ਨੇ ਇਕ ਨਿੱਜੀ ਸਕੂਲ ਦੇ ਸਾਬਕਾ ਡਾਇਰੈਕਟਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹੋਏ ਪੱਗ ਲਾਹ ਦਿੱਤੀ।

ਜਾਣਕਾਰੀ ਮੁਤਾਬਕ ਪਿੰਡ ਸਿਹੋੜਾ ਵਿਖੇ ਸਥਿਤ ਸ਼ਹੀਦਗੜ੍ਹ ਪਬਲਿਕ ਸਕੂਲ ਦੇ ਸਾਬਕਾ ਡਾਇਰੈਕਟਰ ਅਜੀਤ ਸਿੰਘ ਦੀ ਕੁੱਟਮਾਰ ਕੀਤੀ ਗਈ ਹੈ। ਵੀਡੀਓ ‘ਚ ‘ਆਪ’ ਨੇਤਾ ਕਾਫੀ ਗੁੱਸੇ ‘ਚ ਨਜ਼ਰ ਆ ਰਹੇ ਹਨ। ਮਾਮੂਲੀ ਗੱਲ ਨੂੰ ਲੈ ਕੇ ਗੁੱਸੇ ‘ਚ ਆਏ ਸਾਬਕਾ ਸਰਪੰਚ ਅਤੇ ‘ਆਪ’ ਨੇਤਾ ਨੇ ਮਿਲ ਕੇ ਅਜੀਤ ਸਿੰਘ ਦੀ ਕੁੱਟਮਾਰ ਕੀਤੀ। ਲੜਾਈ ਦੌਰਾਨ ਉਹ ਬਜ਼ੁਰਗ ਅਜੀਤ ਸਿੰਘ ਦੀ ਪੱਗ ਲਾਹ ਦਿੰਦਾ ਹੈ। ਪਿੰਡ ਦੇ ਲੋਕ ਅਜੀਤ ਸਿੰਘ ਦੇ ਹੱਕ ਵਿੱਚ ਨਿੱਤਰ ਆਏ ਹਨ।

ਪੀੜਤ ਅਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 17 ਸਾਲਾਂ ਤੋਂ ਜਥੇਬੰਦੀ ਨਾਲ ਜੁੜਿਆ ਹੋਇਆ ਹੈ। ਜਦੋਂ ਇਹ ਆਗੂ ਦੋ ਦਿਨ ਪਹਿਲਾਂ ਸਕੂਲ ਆਇਆ ਤਾਂ ਉਸ ਦੇ ਨਾਲ ਤਿੰਨ ਹੋਰ ਵਿਅਕਤੀ ਵੀ ਅੰਦਰ ਆ ਗਏ। ਕਿਸੇ ਮਾਮੂਲੀ ਗੱਲ ਨੂੰ ਲੈ ਕੇ ‘ਆਪ’ ਆਗੂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਪੱਗ ਲਾਹ ਦਿੱਤੀ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ। ਐਸਐਚਓ ਗੁਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।

error: Content is protected !!