8 ਬੱਚਿਆਂ ਦੀ ਮਾਂ ਧੋ ਰਹੀ ਸੀ ਮੂੰਹ ਤਾਂ ਪਤੀ ਨੇ ਕਹੀ ਮਾਰ ਤੇ ਲਾਹ ਦਿੱਤੀ ਧੋਣ, ਰੌਦੀਆਂ ਧੀਆਂ ਵੱਲ ਦੇਖ ਕੇ ਵੀ ਨਾ ਪਸੀਜਿਆ ਜ਼ਾਲਮ ਦਾ ਦਿਲ…

8 ਬੱਚਿਆਂ ਦੀ ਮਾਂ ਧੋ ਰਹੀ ਸੀ ਮੂੰਹ ਤਾਂ ਪਤੀ ਨੇ ਕਹੀ ਮਾਰ ਤੇ ਲਾਹ ਦਿੱਤੀ ਧੋਣ, ਰੌਦੀਆਂ ਧੀਆਂ ਵੱਲ ਦੇਖ ਕੇ ਵੀ ਨਾ ਪਸੀਜਿਆ ਜ਼ਾਲਮ ਦਾ ਦਿਲ…

ਫਰੀਦਕੋਟ (ਵੀਓਪੀ ਬਿਊਰੋ) ਬੀਤੀ ਰਾਤ ਸਥਾਨਕ ਜਿਲ੍ਹੇ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮਿਲੀ ਹੈ ਕਿ ਫਰੀਦਕੋਟ ਜਿਲ੍ਹੇ ਦੇ ਪਿੰਡ ਬੁੱਟਰ ਵਿਚ ਮੁਲਜ਼ਮ ਬਲਵੰਤ ਸਿੰਘ ਨੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੀ ਪਤਨੀ ਕਰਮਜੀਤ ਕੌਰ ਦਾ ਉਸ ਸਮੇਂ ਕਤਲ ਕਰ ਦਿੱਤਾ ਜਦ ਉਹ ਆਪਣੇ ਹੱਥ ਪੈਰ ਧੋ ਰਹੀ ਸੀ। ਘਟਨਾ ਤੋਂ ਬਾਅਦ ਮੁਲਜ਼ਮ ਬਲਵੰਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ।

ਮੁਲਜ਼ਮ ਬਲਵੰਤ ਸਿੰਘ ਨੇ ਆਪਣੀ ਪਤਨੀ ਕਰਮਜੀਤ ਕੌਰ ਨੂੰ ਇੰਨੀ ਭਿਆਨਕ ਮੌਤ ਦਿੱਤੀ ਕਿ ਦੇਖਣ ਵਾਲਿਆ ਦੀ ਵੀ ਰੂਹ ਕੰਬ ਗਈ। ਮੁਲਜ਼ਮ ਨੇ ਆਪਣੀ ਪਤਨੀ ਉਪਰ ਪਹਿਲਾ ਕਹੀ ਦੇ ਨਾਲ ਪਿੱਛੇ ਤੋਂ ਗਰਦਨ ਉਪਰ ਵਾਰ ਕੀਤਾ ਅਤੇ ਫਿਰ ਜਦ ਉਹ ਡਿੱਗ ਗਈ ਤਾਂ ਉਸ ਦੇ ਮੂੰਹ ਉਪਰ ਵੀ ਕਹੀ ਨਾਲ ਵਾਰ ਕੀਤੇ। ਇਸ ਉਪਰੰਤ ਜਦ ਉਨ੍ਹਾਂ ਦੇ ਬੱਚਿਆਂ ਨੇ ਰੌਲਾ ਪਾਇਆ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੈ ਗਿਆ।

ਮ੍ਰਿਤਕ ਕਰਮਜੀਤ ਕੌਰ ਦੇ ਦਿਓਰ ਨਾਨਕ ਸਿੰਘ ਨੇ ਕਿਹਾ ਕਿ ਉਹ ਆਏ ਤੇ ਉਸ ਨੂੰ ਫਰੀਦਕੋਟ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਦਿਕ ਦੇ ਮੁਖੀ ਐਸ.ਆਈ ਅਮਨਦੀਪ ਸਿੰਘ ਖੋਖਰ, ਗੁਲਾਬ ਸਿੰਘ, ਹਰਵਿੰਦਰ ਸਿੰਘ ( ਦੋਨੋਂ ਏ ਐਸ ਆਈ), ਹਰਪ੍ਰੀਤ ਸਿੰਘ, ਹੌਲਦਾਰ ਮੋਹਰ ਸਿੰਘ, ਸੁੱਖਾ ਸਿੰਘ, ਬਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ। ਮ੍ਰਿਤਕ ਆਪਣੇ ਪਿੱਛੇ ਸੱਤ ਲੜਕੀਆਂ ਤੇ ਇਕ ਛੋਟੇ ਲੜਕੇ ਨੂੰ ਛੱਡ ਗਈ।

error: Content is protected !!