ਤਿੰਨੋ ਥਾਣੇ ਅਤੇ ਡੀਐਸਪੀ ਦਫਤਰ ਬੰਦ ਕਰਕੇ ਆਪ ਵਿਧਾਇਕ ਦੇ ਘਰ ਹੀ ਬਣਾ ਦੋਸੈਂਟਰ, ਪੜ੍ਹੋ ਕਿਉਂ ਕਿਹਾ ਅਕਾਲੀ ਦਲ ਦੇ ਬੁਲਾਰੇ ਨੇ

ਤਿੰਨੋ ਥਾਣੇ ਅਤੇ ਡੀਐਸਪੀ ਦਫਤਰ ਬੰਦ ਕਰਕੇ ਆਪ ਵਿਧਾਇਕ ਦੇ ਘਰ ਹੀ ਬਣਾ ਦੋਸੈਂਟਰ, ਪੜ੍ਹੋ ਕਿਉਂ ਕਿਹਾ ਅਕਾਲੀ ਦਲ ਦੇ ਬੁਲਾਰੇ ਨੇ


ਜਲੰਧਰ (ਪਰਮਜੀਤ ਰੰਗਪੁਰੀ) ਤਿੰਨੋ ਥਾਣੇ ਅਤੇ ਡੀਐਸਪੀ ਦਫਤਰ ਬੰਦ ਕਰਕੇ ਆਪ ਵਿਧਾਇਕ ਦੇ ਘਰ ਹੀ ਬਣਾ ਦੋ ਇਕ ਸੇਂਟਰ | ਇਹ ਕਹਿਣਾ ਹੈ ਸ਼ਿਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਬੁਲਾਰਾ ਐਚ ਐਸ ਵਾਲੀਆ ਦਾ| ਐਚ ਐਸ ਵਾਲੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਬਲਕਾਰ ਸਿੰਘ ‘ਤੇ ਗੰਭੀਰ ਦੋਸ਼ ਲਾਏ ਹਨ। ਜਿਸ ਤੋਂ ਬਾਅਦ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਵਿਵਾਦਾਂ ਵਿੱਚ ਘਿਰ ਗਏ ਹਨ।

ਦਰਸਲ 18 ਅਗਸਤ ਨੂੰ ਜਲੰਧਰ ਦੇ ਥਾਣਾ ਮਕਸੂਦਾਂ ਦੀ ਪੁਲਿਸ ਵਲੋਂ ਪਿੰਡ ਕੋਟਲਾ ਵਿਚ ਵਿਵਾਦਤ ਜ਼ਮੀਨ ਤੇ ਕਬਜ਼ਾ ਲੈਣ ਦੇ ਮਾਮਲੇ ਵਿਚ ਜਲੰਧਰ ਦੇ ਸੀਨੀਅਰ ਅਕਾਲੀ ਆਗੂ ਐੱਚ ਐੱਸ ਵਾਲੀਆਂ ਅਤੇ ਕੋਂਸਲਰ ਨਿਰਮਲ ਸਿੰਘ ਨਿੰਮਾ ਅਤੇ ਹੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ| ਐੱਚ ਐੱਸ ਵਾਲੀਆਂ ਨੇ ਕਿਹਾ ਕਿ ਬੀਤੇ ਦਿਨੀਂ ਜਦੋਂ ਇਹ ਜ਼ਮੀਨੀ ਵਿਵਾਦ ਹੋਇਆ ਸੀ ਉਸ ਸਮੇਂ ਉਹ ਅਤੇ ਕੌਂਸਲਰ ਨਿਰਮਲ ਸਿੰਘ ਨਿੰਮਾ ਕਿਸੇ ਹੋਰ ਜਗ੍ਹਾ ਤੇ ਮੋਜੂਦ ਸਨ, ਜਿਸ ਦੀ ਸੀਸੀ ਟਿਵੀ ਫੁਟੇਜ ਐੱਚ ਐੱਸ ਵਾਲੀਆਂ ਵਲੋਂ ਕੋਰਟ ਅਤੇ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ| ਇਹ ਜੋ ਜ਼ਮੀਨ ਦਾ ਮਾਮਲਾ ਹੈ ਇਸ ਦਾ ਮਾਲਕ ਸੁਰਿੰਦਰ ਸਿੰਘ ਹੈ ਜੋ ਕਿ ਨਿਰਮਲ ਸਿੰਘ ਨਿੰਮਾ ਦੇ ਵਾਰਡ ਦਾ ਰਹਿਣ ਵਾਲਾ ਹੈ| ਜਦੋਂ ਵੀ ਇਹ ਬੁਜ਼ਰਗ ਸੁਰਿੰਦਰ ਸਿੰਘ ਆਪਣੀ ਜ਼ਮੀਨ ਵਿੱਚ ਜਾਂਦਾ ਹੈ ਤੇ ਉਸ ਸਮੇਂ ਉਸਦਾ ਭਤੀਜਾ ਜੋ ਕਿ ਬਿਲਕੁਲ ਵਿਹਲਾ ਹੈ ਤੇ ਕੋਈ ਵੀ ਕਾਰੋਬਾਰ ਨਹੀਂ ਕਰਦਾ ਹੈ, ਉਹ ਆਪਣੇ ਚਾਚਾ ਸੁਰਿੰਦਰ ਸਿੰਘ ਦੇ ਨਾਲ ਉਸ ਜ਼ਮੀਨ ਤੇ ਗਾਲੀ ਗਲੋਚ ਅਤੇ ਕੁੱਟਮਾਰ ਕਰਦਾ ਹੈ|

ਜਲੰਧਰ ਦੇ ਪ੍ਰੇਸ ਕਲੱਬ ਵਿਚ ਵਾਲੀਆ ਨੇ ਆਰੋਪ ਲਗਾਉਂਦਿਆ ਕਿਹਾ ਕਿ ਮਕਸੂਦਾ ਪੁਲਿਸ ਨੇ ਬਿਨਾਂ ਕਿਸੇ ਜਾਂਚ ਕੀਤੇ ਰਾਜਨੀਤਕ ਖੁਦਕ ਕੱਢਣ ਲਈ ਜਲੰਧਰ ਦੇ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਦੇ ਕਹਿਣ ਤੇ ਇਹ ਫਰਜੀ ਪਰਚਾ ਦਰਜ ਕੀਤਾ ਹੈ| ਉਹਨਾਂ ਕਿਹਾ ਕੀ ਉਹ ਜਲੰਧਰ ਦੇ ਐਸਐਸਪੀ ਅਤੇ ਜਲੰਧਰ ਦੇ ਡੀਸੀ ਨੂੰ ਮੰਗ ਪੱਤਰ ਦੇ ਕੇ ਇਹ ਮੰਗ ਰਖਣਗੇ ਕਿ ਹਲਕਾ ਕਰਤਾਰਪੁਰ ਦੇ ਅੰਦਰ ਪੈਂਦੇ ਤਿੰਨੋ ਥਾਣੇ ਅਤੇ ਡੀਐਸਪੀ ਦਫਤਰ ਬੰਦ ਕਰਕੇ ਆਪ ਵਿਧਾਇਕ ਬਲਕਾਰ ਸਿੰਘ ਦੇ ਘਰ ਸੈਂਟਰ ਬਣਾ ਦੇਣ| ਜੇ ਸਾਰੇ ਕੰਮ ਹੀ ਉਥੋਂ ਹੋਣੇ ਨੇ ਤੇ ਇਹਨਾ ਥਾਣਿਆ ਦਾ ਕੀ ਫਾਇਦਾ| ਉਹਨਾਂ ਕਿਹਾ ਕੀ ਜੇ ਫਿਰ ਵੀ ਪ੍ਰਸ਼ਾਸ਼ਨ ਨੇ ਨਾ ਸੁਣੀ ਤਾਂ ਉਹ ਆਪਣੀ ਪਾਰਟੀ ਦੇ ਨਾਲ ਮਿਲਕੇ ਧਰਨਾ ਲਗਾਉਣ ਲਈ ਮਜਬੂਰ ਹੋ ਜਾਣਗੇ|

ਇਸ ਸਬੰਧੀ ਹਲਕਾ ਵਿਧਾਇਕ ਬਲਕਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਜਨਤਾ ਦੇ ਨੁਮਾਇੰਦੇ ਹਨ ਅਤੇ ਉਹ ਸਿਰਫ ਅਤੇ ਸਿਰਫ ਸੱਚ ਹੈ ਹੀ ਸਾਥ ਦੇਣਗੇ| ਉਹਨਾਂ ਵਲੋਂ ਕਿਸੇ ਦੇ ਖਿਲਾਫ਼ ਕੋਈ ਝੂਠਾ ਪਰਚਾ ਨਹੀਂ ਦਰਜ ਕਰਵਾਇਆ ਗਿਆ|

error: Content is protected !!