Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
19
ਸਿੱਖਾਂ ਨੂੰ ਕਿਰਪਾਨ ਸਣੇ ਹਵਾਈ ਯਾਤਰਾ ਕਰਨ ਦੇ ਫੈਸਲੇ ਸਬੰਧੀ ਹਾਈ ਕੋਰਟ ਨੇ ਸੁਣਾਇਆ ਇਹ ਫੈਸਲਾ…
Latest News
Punjab
ਸਿੱਖਾਂ ਨੂੰ ਕਿਰਪਾਨ ਸਣੇ ਹਵਾਈ ਯਾਤਰਾ ਕਰਨ ਦੇ ਫੈਸਲੇ ਸਬੰਧੀ ਹਾਈ ਕੋਰਟ ਨੇ ਸੁਣਾਇਆ ਇਹ ਫੈਸਲਾ…
August 19, 2022
Voice of Punjab
ਸਿੱਖਾਂ ਨੂੰ ਕਿਰਪਾਨ ਸਣੇ ਹਵਾਈ ਯਾਤਰਾ ਕਰਨ ਦੇ ਫੈਸਲੇ ਸਬੰਧੀ ਹਾਈ ਕੋਰਟ ਨੇ ਸੁਣਾਇਆ ਇਹ ਫੈਸਲਾ…
ਵੀਓਪੀ ਬਿਊਰੋ – ਸਿੱਖ ਯਾਤਰੀਆਂ ਨੂੰ ਕਿਰਪਾਨ ਸਣੇ ਘਰੇਲੂ ਜਹਾਜ਼ਾਂ ਵਿਚ ਉਡਾਣ ਭਰਨ ਸਬੰਧੀ ਫੈਸਲੇ ਬਾਰੇ ਦਿੱਲੀ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਸਿੱਖ ਯਾਤਰੀਆਂ ਨੂੰ 6 ਇੰਚ ਤੱਕ ਵਾਲੀ ਕਿਰਪਾਨ ਰੱਖਣ ਦੀ ਇਜਾਜ਼ਤ ਸਬੰਧੀ ਫੈਸਲੇ ’ਤੇ ਅੰਤਰਿਮ ਰੋਕ ਦਾ ਹੁਕਮ ਦੇਣ ਤੋਂ ਨਾਂਹ ਕਰ ਦਿੱਤੀ। ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੀ ਬੈਂਚ ਨੇ ਕਿਹਾ ਕਿ ਇਸ ਸਬੰਧੀ ਕੋਈ ਰੋਕ ਨਹੀਂ ਹੈ।
ਪਟੀਸ਼ਨ ’ਚ ਇਸ ਸਬੰਧ ’ਚ 4 ਮਾਰਚ 2022 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਗਈ ਹੈ। ਬੈਂਚ ਨੇ ਇਸ ਪਟੀਸ਼ਨ ’ਤੇ ਬਚਾਅ ਪੱਖ ਤੋਂ ਜਵਾਬ ਮੰਗਿਆ ਹੈ। ਪਟੀਸ਼ਨ ’ਚ ਇਕ ‘ਵਿਹਾਰਕ ਹੱਲ’ ਦੀ ਗੁੰਜਾਇਸ਼ ਲੱਭਣ ਲਈ ਲਈ ਇਕ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਉਡਾਣ ਦੌਰਾਨ ਲਿਜਾਈ ਜਾਣ ਵਾਲੀ ਕਿਰਪਾਨ ‘ਉਚਿਤ ਡਿਜ਼ਾਈਨ ਵਾਲੀ ਹੋਵੇ’ ਅਤੇ ਉਸ ’ਚ 4 ਸੈਂਟੀਮੀਟਰ ਤੋਂ ਵੱਧ ਦਾ ਬਲੇਡ ਨਾ ਲੱਗਾ ਹੋਵੇ।
ਵਕੀਲ ਹਰਸ਼ ਵਿਭੋਰੇ ਵੱਲੋਂ ਦਾਇਰ ਪਟੀਸ਼ਨ ’ਚ ਇਸ ਸਬੰਧੀ 4 ਮਾਰਚ 2022 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਗਈ ਹੈ। ਬੈਂਚ ਨੇ ਇਸ ਪਟੀਸ਼ਨ ’ਤੇ ਬਚਾਅ ਪੱਖ ਤੋਂ ਜਵਾਬ ਮੰਗਿਆ ਹੈ।ਪਟੀਸ਼ਨ ’ਚ ਕਿਹਾ ਗਿਆ ਹੈ ਕਿ ਮੌਜੂਦਾ ਪ੍ਰਵਾਨਿਤ ਮਾਪਦੰਡਾਂ ਤਹਿਤ ਕਿਰਪਾਨ ਨੂੰ ਉਡਾਣਾਂ ’ਚ ਆਗਿਆ ਦੇਣਾ ‘ਹਵਾਬਾਜ਼ੀ ਸੁਰੱਖਿਆ ਲਈ ਖ਼ਤਰਨਾਕ’ ਹੈ ਅਤੇ ‘ਜੇਕਰ ਕਿਰਪਾਨ ਨੂੰ ਸਿਰਫ ਧਰਮ ਦੇ ਲਿਹਾਜ ਨਾਲ ਸੁਰੱਖਿਅਤ ਮੰਨਿਆ ਜਾਂਦਾ ਹੈ, ਤਾਂ ਕਿਸੇ ਨੂੰ ਵੀ ਹੈਰਾਨੀ ਹੋਵੇਗੀ ਕਿ ਫਿਰ ਸਿਲਾਈ/ਬੁਣਾਈ ਦੀਆਂ ਸੂਈਆਂ, ਨਾਰੀਅਲ, ਪੇਚਕਸ ਅਤੇ ਛੋਟੇ ਪੈੱਨ-ਚਾਕੂ ਆਦਿ ਕਿਵੇਂ ਖ਼ਤਰਨਾਕ ਮੰਨ ਲਏ ਗਏ ਹਨ ਅਤੇ ਉਨ੍ਹਾਂ ’ਤੇ ਰੋਕ ਲਾ ਦਿੱਤੀ ਗਈ ਹੈ।’’
Post navigation
ਬਿਕਰਮ ਮਜੀਠੀਆ ਨੇ ਦੱਸੇ ਆਪਣੇ ਜੇਲ੍ਹ ਦੇ ਤਜਰਬੇ, ਕਿਹਾ ਬਾਹਲਾ ਹੀ ਨਜ਼ਾਰਾ ਸੀ ਅੰਦਰ ਤਾਂ, ਜਾਣੋ ਕਿਉ ਕਹੀ ਇਹ ਗੱਲ…
ਆਪ’ ਆਗੂ ਨੇ ਤੈਸ਼ ‘ਚ ਆ ਕੇ ਕੁੱਟਿਆ ਸਕੂਲ ਦਾ ਸਾਬਕਾ ਡਾਇਰੈਕਟਰ, ਲਾਹ ਦਿੱਤੀ ਪੱਗ, ਸੀਸੀਟੀਵੀ ‘ਚ ਕੈਦ ਹੋਈ ਸਾਰੀ ਘਟਨਾ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us