ਬਿਕਰਮ ਮਜੀਠੀਆ ਨੇ ਦੱਸੇ ਆਪਣੇ ਜੇਲ੍ਹ ਦੇ ਤਜਰਬੇ, ਕਿਹਾ ਬਾਹਲਾ ਹੀ ਨਜ਼ਾਰਾ ਸੀ ਅੰਦਰ ਤਾਂ, ਜਾਣੋ ਕਿਉ ਕਹੀ ਇਹ ਗੱਲ…

ਬਿਕਰਮ ਮਜੀਠੀਆ ਨੇ ਦੱਸੇ ਆਪਣੇ ਜੇਲ੍ਹ ਦੇ ਤਜਰਬੇ, ਕਿਹਾ ਬਾਹਲਾ ਹੀ ਨਜ਼ਾਰਾ ਸੀ ਅੰਦਰ ਤਾਂ, ਜਾਣੋ ਕਿਉ ਕਹੀ ਇਹ ਗੱਲ…

ਬਾਬਾ ਬਕਾਲਾ ਸਾਹਿਬ (ਵੀਓਪੀ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਆਪਣੀ ਪਤਨੀ ਵਿਧਾਇਕ ਗਨੀਵ ਕੌਰ ਮਜੀਠਿਆ ਨਾਲ ਬਾਬਾ ਬਕਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ, ਉੱਥੇ ਹੀ ਆਪਣੇ ਜੇਲ੍ਹ ਦੇ ਅਨੁਭਵ ਵੀ ਸਾਂਝੇ ਕੀਤੇ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ 5-6 ਮਹੀਨੇ ਜੇਲ੍ਹ ‘ਚ ਰਹੇ ਹਨ। ਉਨ੍ਹਾਂ ਕਿਹਾ ਕਿ ਅੰਦਰ ਤਾਂ ਬਾਹਲਾ ਹੀ ਨਜ਼ਾਰਾ ਸੀ ਕਿਉਂਕਿ ਉਹ ਰੋਜ਼ ਜੇਲ੍ਹ ‘ਚ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਸਨ। ਮਜੀਠੀਆ ਨੇ ਕਿਹਾ ਕਿ ਜਦੋਂ ਉਹ ਜੇਲ੍ਹ ‘ਚ ਬੰਦ ਸਨ ਤਾਂ ਵੇਲੇ ਸਿਰ ਸੌਂ ਜਾਂਦੇ ਸਨ ਅਤੇ ਫਿਰ ਅੰਮ੍ਰਿਤ ਵੇਲੇ ਉੱਠ ਜਾਂਦੇ ਸਨ।

ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਵਿਚ ਬੰਦ ਸਾਬਕਾ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ਼ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜੇਲ੍ਹ ਅੰਦਰ ਗੁਰੂ ਸਾਹਿਬ ਨੇ ਖੁੱਲ੍ਹਾ ਨਾਮ ਜਪਾਇਆ। ਉਨ੍ਹਾਂ ਕਿਹਾ ਕਿ ਜਿੰਨੀ ਚੜ੍ਹਦੀ ਕਲਾ ਉਨ੍ਹਾਂ ਦੀ ਜੇਲ੍ਹ ‘ਚ ਹੋ ਗਈ, ਉਸ ਦਾ ਨਜ਼ਾਰਾ ਹੀ ਵੱਖਰਾ ਹੋ ਗਿਆ। ਉਨ੍ਹਾਂ ਕਿਹਾ ਕਿ ਜੇਲ੍ਹ ‘ਚ ਨਜ਼ਾਰਾ ਹੀ ਬਾਹਲਾ ਹੈ ਪਰ ਸਿਰਫ ਉਦੋਂ ਜਦੋਂ ਪਰਮਾਤਮਾ ਦਾ ਨਾਮ ਜੱਪਣਾ ਹੈ।

error: Content is protected !!