ਦਿੱਲੀ ਦੇ ਉਪ ਮੁੱਖ ਮੰਤਰੀ ਦਾ ਦਾਅਵਾ, ਕੇਂਦਰ ਸਾਰੇ ਕੇਸ ਬੰਦ ਕਰਵਾ ਦੇਵੇਗੀ, ਜੇ ਉਹ ਭਾਜਪਾ ‘ਚ ਸ਼ਾਮਲ ਹੋ ਗਏ ਤਾਂ, ਕਿਹਾ ਮੈਨੂੰ ਮਿਲ ਰਹੇ ਸੁਨੇਹੇ…

ਦਿੱਲੀ ਦੇ ਉਪ ਮੁੱਖ ਮੰਤਰੀ ਦਾ ਦਾਅਵਾ, ਕੇਂਦਰ ਸਾਰੇ ਕੇਸ ਬੰਦ ਕਰਵਾ ਦੇਵੇਗੀ, ਜੇ ਉਹ ਭਾਜਪਾ ‘ਚ ਸ਼ਾਮਲ ਹੋ ਗਏ ਤਾਂ, ਕਿਹਾ ਮੈਨੂੰ ਮਿਲ ਰਹੇ ਸੁਨੇਹੇ…

ਦਿੱਲੀ (ਵੀਓਪੀ ਬਿਊਰੋ) ਦਿੱਲੀ ਦੀ ਆਬਕਾਰੀ ਨੀਤੀ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਦੇ ਨਿਸ਼ਾਨੇ ‘ਤੇ ਆਏ ਦਿੱਲੀ ਦੇ ਉਪ ਮੁੱਖ ਮੰਤਰੀ ਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਨੇ ਭਾਜਪਾ ਉਪਰ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਉਸ ਨੂੰ ਸੁਨੇਹਾ ਮਿਲਿਆ ਹੈ ਕਿ ਬੀਜੇਪੀ ’ਚ ਆ ਜਾਓ, ਤਾਂ ਸੀਬੀਆਈ-ਈਡੀ ਦੇ ਸਾਰੇ ਕੇਸ ਬੰਦ ਕਰਵਾ ਦੇਵਾਂਗੇ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਭਾਜਪਾ ਆਹਮੋ-ਸਾਹਮਣੇ ਹੋ ਗਈ ਹੈ।

ਇਸ ਸਬੰਧੀ ਦਿੱਲੀ ਦੇ ਉਪ ਮੁੱਖ ਮੰਤਰੀ ਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਨੇ ਟਵੀਟ ਕਰਦੇ ਹੋਏ ਕਿਹਾ ਕਿ ‘ਮੈਨੂੰ ਭਾਜਪਾ ਦਾ ਸੁਨੇਹਾ ਮਿਲਿਆ ਹੈ – ‘ਆਪ’ ਛੱਡ ਤੇ ਭਾਜਪਾ ’ਚ ਆ ਜਾਓ, ਸਾਰੇ ਸੀਬੀਆਈ-ਈਡੀ ਕੇਸ ਬੰਦ ਕਰਵਾ ਦੇਵਾਂਗੇ। ਭਾਜਪਾ ਨੂੰ ਮੇਰਾ ਜਵਾਬ – ਮੈਂ ਮਹਾਰਾਣਾ ਪ੍ਰਤਾਪ ਦਾ ਵੰਸ਼ਿਜ ਹਾਂ, ਰਾਜਪੂਤ ਹਾਂ। ਸਿਰ ਕਟਵਾ ਲਵਾਂਗਾ ਪਰ ਭਿ੍ਰਸ਼ਟਾਚਾਰੀਆਂ-ਸਾਜ਼ਿਸ਼ਕਾਰਾਂ ਅੱਗੇ ਨਹੀਂ ਝੁਕਾਂਗਾ। ਮੇਰੇ ਵਿਰੁੱਧ ਸਾਰੇ ਕੇਸ ਝੂਠੇ ਹਨ। ਜੋ ਕਰਨਾ ਹੈ ਕਰ ਲਓ।’

 

ਇਸ ਤੋਂ ਪਹਿਲਾਂ ਐਤਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਸੀਬੀਆਈ ਨੇ ਉਨ੍ਹਾਂ ਖ਼ਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਇਸ ਕਦਮ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਸੀਬੀਆਈ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਕੁਝ ਵੀ ਨਹੀਂ ਮਿਲਿਆ, ਇਸ ਲਈ ਹੁਣ ਅਜਿਹਾ ਕੰਮ ਕੀਤਾ ਜਾ ਰਿਹਾ ਹੈ। ਉਹ ਦਿੱਲੀ ਵਿਚ ਖੁੱਲ੍ਹੇਆਮ ਘੁੰਮ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਉਸ ਨੂੰ ਲੱਭਣ ਵਿੱਚ ਅਸਮਰੱਥ ਹੈ।

error: Content is protected !!