ਸੜਕ ਕਿਨਾਰੇ ਖੜੇ ਚਾਰ ਵਿਦਿਆਰਥੀਆਂ ‘ਤੇ ਚੜਿਆ ਟਰੱਕ, ਦੋ ਦੀ ਮੌਤ ਦੋੋ ਗੰਭੀਰ ਜ਼ਖਮੀ…

ਸੜਕ ਕਿਨਾਰੇ ਖੜੇ ਚਾਰ ਵਿਦਿਆਰਥੀਆਂ ‘ਤੇ ਚੜਿਆ ਟਰੱਕ, ਦੋ ਦੀ ਮੌਤ ਦੋੋ ਗੰਭੀਰ ਜ਼ਖਮੀ…


ਹੁਸ਼ਿਆਰਪੁਰ (ਵੀਓਪੀ ਬਿਊਰੋ) ਸੜਕ ਕਿਨਾਰੇ ਖੜੇ ਚਾਰ ਵਿਦਿਆਰਥੀਆਂ ਨੂੰ ਬੇਕਾਬੂ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਵਿਦਿਆਰਥੀ ਗੰਭੀਰ ਜਖਮੀ ਹਨ। ਜਾਣਕਾਰੀ ਮਿਲਣ ਤਕ ਜ਼ਖਮੀ ਵਿਦਿਆਰਥੀਆਂ ਨੂੰ ਗੰਭੀਰ ਹਾਲਤ ‘ਚ ਦਸੂਹਾ ਦੇ ਸਿਵਲ ਹਸਪਤਾਲ ਤੋਂ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।


ਉਕਤ ਘਟਨਾ ਹੁਸ਼ਿਆਰਪੁਰ ਨੇੜੇ ਦਸੂਹਾ ‘ਚ ਸੋਮਵਾਰ ਸਵੇਰੇ ਮਿਆਣੀ ਦਸੂਹਾ ਰੋਡ ‘ਤੇ ਵਾਪਰੀ। ਹਾਦਸੇ ਵਿੱਚ ਮਾਰੇ ਗਏ ਨਵਦੀਪ ਅਤੇ ਸੁਭਾਸ਼ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਬਲੱਗਣ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੇ ਸਨ। ਸੋਮਵਾਰ ਨੂੰ ਸੁਭਾਸ਼ ਆਪਣੇ ਭਰਾ ਅਤੇ ਦੋਸਤਾਂ ਨਾਲ ਸੜਕ ਦੇ ਕਿਨਾਰੇ ਖੜ੍ਹਾ ਸੀ। ਇਸੇ ਦੌਰਾਨ ਗਲਤ ਦਿਸ਼ਾ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਬੇਕਾਬੂ ਟਰੱਕ ਨੇ ਚਾਰਾਂ ਨੂੰ ਟੱਕਰ ਮਾਰ ਦਿੱਤੀ।

error: Content is protected !!