ਇਨੋਸੈਂਟ ਹਾਰਟਸ ਲੋਹਾਰਾਂ ਵਿੱਚ ਜ਼ੋਨਲ ਕ੍ਰਿਕਟ ਟੂਰਨਾਮੈਂਟ ਦਾ ਸ਼ੁਭ ਆਰੰਭ -ਇੱਕ ਹਫ਼ਤੇ ਤੱਕ ਚੱਲੇਗਾ ਟੂਰਨਾਮੈਂਟ  

ਇਨੋਸੈਂਟ ਹਾਰਟਸ ਲੋਹਾਰਾਂ ਵਿੱਚ ਜ਼ੋਨਲ ਕ੍ਰਿਕਟ ਟੂਰਨਾਮੈਂਟ ਦਾ ਸ਼ੁਭ ਆਰੰਭ -ਇੱਕ ਹਫ਼ਤੇ ਤੱਕ ਚੱਲੇਗਾ ਟੂਰਨਾਮੈਂਟ

ਇਨੋਸੈਂਟ ਹਾਰਟਸ ਲੋਹਾਰਾਂ ਵਿੱਚ ਜ਼ੋਨ- ਦੋ ਦੇ ਅਧੀਨ ਜ਼ੋਨਲ ਕ੍ਰਿਕਟ ਟੂਰਨਾਮੈਂਟ ਦਾ ਸ਼ੁਭਾਰੰਭ ਹੋਇਆ।ਇਸ ਮੌਕੇ ਉੱਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਡਿਪਟੀ ਡੀ ਈ ਓ ਸ੍ਰੀ ਰਾਜੀਵ ਜੋਸ਼ੀ ਨੇ ਟੂਰਨਾਮੈਂਟ ਸ਼ੁਰੂ ਹੋਣ ਦੀ ਘੋਸ਼ਣਾ ਕੀਤੀ।ਵਿਸ਼ੇਸ਼ ਮਹਿਮਾਨ  ਦੇ ਰੂਪ ਵਿਚ ਇੰਟਰਨੈਸ਼ਨਲ ਰੈਫ਼ਰੀ ਐਂਡ ਪ੍ਰੈਜ਼ੀਡੈਂਟ ਆਫ ਸਪੋਰਟਸ ਡਿਸਟ੍ਰਿਕ ਜਲੰਧਰ ਨੇ ਜ਼ੋਨਲ ਹੈੱਡ ਸ੍ਰੀ ਗੁਰਵਿੰਦਰ ਸਿੰਘ ਸੰਘਾ ਡੀ. ਪੀ. ਈ.ਸਪੋਰਟਸ ਵਿਕਰਮ ਮਲਹੋਤਰਾ ਇੰਟਰਨੈਸ਼ਨਲ ਰੈਫ਼ਰੀ ਆਫ ਜੂਡੋ ਐਂਡ ਸੈਕਰੇਟਰੀ ਡਿਸਟ੍ਰਿਕਟ  ਟੂਰਨਾਮੈਂਟ ਸ੍ਰੀ ਸੁਰਿੰਦਰ ਕੁਮਾਰ ਅਤੇ ਡੀ ਪੀ ਈ ਮੈਰੀਟੋਰੀਅਸ ਸਕੂਲ ਸ੍ਰੀ ਨਿਖਿਲ ਬਲੈਕ ਬੈਲਟ ਇਨ ਜੂਡੋ ਮੌਜੂਦ ਹੋਏ ਟੂਰਨਾਮੈਂਟ ਦਾ ਆਰੰਭ ਮੁੱਖ ਮਹਿਮਾਨ ਨੇ ਰਿਬਨ ਕੱਟ ਕੇ ਕੀਤਾ।

ਇਨੋਸੈਂਟ ਹਾਰਟਸ ਲੋਹਾਰਾਂ ਸਟੇਡੀਅਮ ਵਿੱਚ ਸ਼ੁਰੂ ਹੋਏ ਜ਼ੋਨਲ ਕ੍ਰਿਕਟ ਟੂਰਨਾਮੈਂਟ ਵਿੱਚ ਲਗਭਗ ਸੋਲ਼ਾਂ ਟੀਮਾਂ ਦੇ ਖਿਡਾਰੀਆਂ ਨੇ ਖ਼ੁਦ ਨੂੰ ਰਜਿਸਟਰਡ ਕਰਵਾਇਆ ।ਪਹਿਲਾ ਮੈਚ ਅੰਡਰ -14 ਦੀਆਂ ਟੀਮਾਂ ਵਿੱਚ ਹੋਇਆ ।ਪਹਿਲਾ ਮੈਚ ਪਾਰਬਤੀ ਜੈਨ ਸਕੂਲ ਅਤੇ ਗੌਰਮਿੰਟ ਹਾਈ ਸਕੂਲ  ਲੋਹਾਰ ਨੰਗਲ ਦੇ ਵਿਚ ਹੋਇਆ ।ਦੂਸਰਾ ਮੈਚ ਲਾਅ ਬਲਾਸਮ ਅਤੇ ਇਨੋਸੈਂਟ ਹਾਰਟਸ ਲੋਹਾਰਾਂ ਵਿੱਚ ਹੋਇਆ ਅਤੇ ਤੀਸਰਾ ਮੈਚ ਜੇਤੂ ਟੀਮ ਅਤੇ ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਵਿੱਚ ਹੋਇਆ।ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਰਾਜੀਵ ਪਾਲੀਵਾਲ (ਪ੍ਰਿੰਸੀਪਲ ਜੀਐਮਟੀ) ਅਤੇ ਕੁਮਾਰੀ ਸ਼ਾਲੂ ਸਹਿਗਲ (ਪ੍ਰਿੰਸੀਪਲ ਲੁਹਾਰਾਂ )ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।

ਇਸ ਮੌਕੇ ਤੇ ਹੀ ਐਚਓਡੀ  ਸਪੋਰਟਸ ਸ੍ਰੀ  ਸੰਜੀਵ ਭਾਰਦਵਾਜ ਅਤੇ ਕ੍ਰਿਕਟ ਤੇ ਕੋਚ ਸ੍ਰੀ ਅਮਿਤ ਸ਼ਰਮਾ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦੇ ਕੇ ਉਤਸ਼ਾਹਿਤ ਕੀਤਾ। ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਚੇਅਰਮੈਨ ਡਾਕਟਰ ਅਨੂਪ ਬੌਰੀ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

error: Content is protected !!