ਲਾਰੈਂਸ ਤੇ ਜੱਗੂ ਭਗਵਾਨਪੁਰੀਆ ਨੂੰ ਪੇਸ਼ੀ ਦੌਰਾਨ ਮਾਰਨ ਦਾ ਪਲਾਨ ਬਣਾ ਕੇ ਬੈਠੀ ਬੰਬੀਹਾ ਗੈਂਗ, ਕੇਂਦਰੀ ਗ੍ਰਹਿ ਵਿਭਾਗ ਨੇ ਜਾਰੀ ਕੀਤਾ ਅਲਰਟ…

ਲਾਰੈਂਸ ਤੇ ਜੱਗੂ ਭਗਵਾਨਪੁਰੀਆ ਨੂੰ ਪੇਸ਼ੀ ਦੌਰਾਨ ਮਾਰਨ ਦਾ ਪਲਾਨ ਬਣਾ ਕੇ ਬੈਠੀ ਬੰਬੀਹਾ ਗੈਂਗ, ਕੇਂਦਰੀ ਗ੍ਰਹਿ ਵਿਭਾਗ ਨੇ ਜਾਰੀ ਕੀਤਾ ਅਲਰਟ…

ਚੰਡੀਗੜ੍ਹ (ਵੀਓਪੀ ਬਿਊਰੋ) ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਪੰਜਾਬ ਵਿਚ ਗੈਂਗਵਾਰ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ਉੱਪਰ ਲਗਾਤਾਰ ਪੋਸਟਾਂ ਪਾ ਕੇ ਬੰਬੀਹਾ ਗੈਂਗ ਵੱਲੋਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਵਿਚਕਾਰ ਹੀ ਕੇਂਦਰੀ ਗ੍ਰਹਿ ਵਿਭਾਗ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਖਦਸ਼ਾ ਜਤਾਇਆ ਹੈ ਕਿ ਪੰਜਾਬ ਵਿੱਚ ਇੱਕ ਵਾਰ ਮੁੜ ਗੈਂਗਵਾਰ ਹੋ ਸਕਦੀ ਹੈ। ਉਹਨਾਂ ਨੇ ਚਿੱਠੀ ਵਿਚ ਲਿਖਿਆ ਹੈ ਕਿ ਬੰਬੀਹਾ ਗੈਂਗ ਗੈਂਗਸਟਰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ‘ਤੇ ਅਦਾਲਤ ‘ਚ ਪੇਸ਼ੀ ਦੌਰਾਨ ਹਮਲਾ ਕਰ ਸਕਦਾ ਹੈ। ਸੂਚਨਾ ਮਿਲੀ ਹੈ ਕਿ ਬੰਬੀਹਾ ਗੈਂਗ ਦੋਵਾਂ ਗੈਂਗਸਟਰਾਂ ਨੂੰ ਪੁਲਿਸ ਦੀ ਹਿਰਾਸਤ ਵਿਚ ਹੀ ਮਾਰਨ ਦਾ ਪਲਾਨ ਬਣਾ ਰਿਹਾ ਹੈ।

ਗੈਂਗਸਟਰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਇਸ ਸਮੇਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹਨ। ਕੇਂਦਰੀ ਖੁਫੀਆ ਏਜੰਸੀਆਂ ਦੇ ਇਨਪੁਟਸ ਮੁਤਾਬਕ ਬੰਬੀਹਾ ਗਿਰੋਹ ਅਦਾਲਤੀ ਸਟਾਫ ਜਾਂ ਵਕੀਲਾਂ ਦੀ ਆੜ ਵਿਚ ਇਸ ਹਮਲੇ ਨੂੰ ਅੰਜਾਮ ਦੇ ਸਕਦਾ ਹੈ। ਬੰਬੀਹਾ ਗੈਂਗ ਦੇ ਸ਼ੂਟਰ ਸਟਾਫ ਮੈਂਬਰ ਜਾਂ ਵਕੀਲ ਬਣ ਕੇ ਲਾਰੇਂਸ ਅਤੇ ਜੱਗੂ ਭਗਵਾਨਪੁਰੀਆ ਨੂੰ ਗੋਲੀ ਮਾਰ ਸਕਦੇ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਸ ਸਬੰਧੀ ਢੁੱਕਵੇਂ ਕਦਮ ਚੁੱਕਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਖੁਫੀਆ ਜਾਣਕਾਰੀ ਅਨੁਸਾਰ ਗੈਂਗਸਟਰ ਸਾਰਜ ਮਿੰਟੂ ਦੀ ਕੁਝ ਦਿਨ ਪਹਿਲਾਂ ਬਠਿੰਡਾ ਜੇਲ੍ਹ ਵਿੱਚ ਕੁੱਟਮਾਰ ਕੀਤੀ ਗਈ ਸੀ। ਇਹ ਕੁੱਟਮਾਰ ਵੀ ਬੰਬੀਹਾ ਗੈਂਗ ਨੇ ਕੀਤੀ ਸੀ। ਮਿੰਟੂ ਮੂਸੇਵਾਲਾ ਦੇ ਕਤਲ ਵਿੱਚ ਵੀ ਸ਼ਾਮਲ ਹੈ। ਮਿੰਟੂ ਮੂਸੇਵਾਲਾ ਦੇ ਕਾਤਲ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੂੰ ਕੋਰੋਲਾ ਗੱਡੀ ਲੈ ਕੇ ਆਇਆ ਸੀ। ਮਿੰਟੂ ਨੂੰ ਕੁੱਟਣ ਤੋਂ ਬਾਅਦ ਹੁਣ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਬੰਬੀਹਾ ਗੈਂਗ ਦੇ ਨਿਸ਼ਾਨੇ ‘ਤੇ ਹਨ।

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੈ, ਜਿਸ ਤੋਂ ਬਦਲਾ ਲੈਣ ਲਈ ਬੰਬੀਹਾ ਗਰੁੱਪ ਨੇ ਪਹਿਲਾਂ ਹੀ ਸ਼ੋਸ਼ਲ ਮੀਡੀਆ ਪੋਸਟ ਪਾ ਕੇ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਬੰਬੀਹਾ ਗੈਂਗ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਦੋ ਵਾਰ ਧਮਕੀਆਂ ਦੇ ਚੁੱਕਾ ਹੈ। ਕੱਲ੍ਹ ਫਿਰ ਬੰਬੀਹਾ ਗੈਂਗ ਨੇ ਲਾਰੇਂਸ, ਗੋਲਡੀ ਅਤੇ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਵੱਡਾ ਖਤਰਾ ਇਹ ਹੈ ਕਿ ਹਰਿਆਣਾ ਦੇ ਬਦਨਾਮ ਗੈਂਗਸਟਰ ਨੀਰਜ ਬਵਾਨਾ, ਭੂਪੀ ਰਾਣਾ, ਕੌਸ਼ਲ ਚੌਧਰੀ ਵੀ ਬੰਬੀਹਾ ਗੈਂਗ ਨਾਲ ਜੁੜੇ ਹੋਏ ਹਨ।

error: Content is protected !!