ਕਲਯੁਗੀ ਪਿਓ ਦੀ ਕਰਤੂਤ; ਆਪਣੀ ਨਾਬਾਲਿਗ ਧੀ ਨੂੰ ਹੀ ਧਕੇਲ’ਤਾ ਦੇਹ ਵਪਾਰ ਦੇ ਧੰਦੇ ‘ਚ, ਵੱਡੀ ਭੈਣ ਨੇ ਦੱਸੀ ਸਾਰੀ ਘਟਨਾ…

ਕਲਯੁਗੀ ਪਿਓ ਦੀ ਕਰਤੂਤ; ਆਪਣੀ ਨਾਬਾਲਿਗ ਧੀ ਨੂੰ ਹੀ ਧਕੇਲ’ਤਾ ਦੇਹ ਵਪਾਰ ਦੇ ਧੰਦੇ ‘ਚ, ਵੱਡੀ ਭੈਣ ਨੇ ਦੱਸੀ ਸਾਰੀ ਘਟਨਾ…

ਲੁਧਿਆਣਾ (ਵੀਓਪੀ ਬਿਊਰੋ) ਕੁੜੀ ਘਰ ਦੀ ਇੱਜ਼ਤ ਹੁੰਦੀ ਹੈ ਪਰ ਇੱਥੇ ਇਕ ਬਾਪ ਨੇ ਆਪਣੇ ਹੱਥਾਂ ਨਾਲ ਹੀ ਆਪਣੇ ਘਰ ਦੀ ਇੱਜ਼ਤ ਨੂੰ ਗੈਰਾਂ ਸਾਹਮਣੇ ਪਰੋਸ ਦਿੱਤਾ। ਇਸ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀ ਘਟਨਾ ਨਾਲ ਹਰ ਕਿਸੇ ਦਾ ਦਿਲ ਪਸੀਜਿਆ ਗਿਆ। ਉਕਤ ਘਟਨਾ ਵਾਪਰੀ ਹੈ ਲੁਧਿਆਣਾ ਸ਼ਹਿਰ ਵਿਚ, ਜਿੱਥੇ ਇਕ ਪਿਤਾ ਨੇ ਲਾਲਚ ਵਿਚ ਅੰਨ੍ਹੇ ਹੋ ਕੇ ਆਪਣੀ ਨਾਬਾਲਿਗ ਲੜਕੀ ਦਾ ਸੌਦਾ ਦੇਹ ਵਪਾਰ ਕਰਨ ਵਾਲਿਆਂ ਦੇ ਨਾਲ ਕਰ ਦਿੱਤਾ। ਉਕਤ ਮਾਮਲਾ ਉਜਾਗਰ ਹੋਣ ਤੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਨਾਬਾਲਿਗਾ ਦੇ ਮੁਲਜ਼ਮ ਪਿਤਾ ਸਮੇਤ 3 ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਤਾਜਪੁਰ ਪਿੰਡ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕੇ ਉਸ ਦੇ ਪਿਤਾ ਰੌਸ਼ਨ ਮਸੀਹ ਨੇ ਸਨੀ ਨਾਮ ਦੇ ਵਿਅਕਤੀ ਨਾਲ ਮਿਲੀਭੁਗਤ ਕਰਕੇ ਉਸ ਦੀ ਛੋਟੀ ਭੈਣ ਨੂੰ ਆਰਕੈਸਟ੍ਰਾ ਵਿਚ ਕੰਮ ਕਰਨ ਲਈ ਆਖਿਆ। ਉਨ੍ਹਾਂ ਨੇ ਬੱਚੀ ਨੂੰ ਦੱਸਿਆ ਕਿ ਮਨ ਬਹਾਦਰ ਨਾਮ ਦਾ ਵਿਅਕਤੀ ਆਰਕੈਸਟ੍ਰਾ ਚਲਾਉਂਦਾ ਹੈ ਅਤੇ ਲੜਕੀ ਨੂੰ ਉਸ ਨਾਲ ਕੰਮ ਕਰਨਾ ਪਵੇਗਾ । 22 ਅਗਸਤ ਨੂੰ ਬਕਾਇਦਾ ਇਸ ਦਾ ਇਕਰਾਰਨਾਮਾ ਵੀ ਤਿਆਰ ਕੀਤਾ ਗਿਆ । ਇਸੇ ਦੌਰਾਨ ਰੌਸ਼ਨ ਮਸੀਹ ਦੀ ਵੱਡੀ ਧੀ ਨੂੰ ਪਤਾ ਲੱਗਾ ਕੇ ਪਿਤਾ ਅਤੇ ਬਾਕੀ ਮੁਲਜ਼ਮ ਉਸ ਦੀ ਨਾਬਾਲਗ ਛੋਟੀ ਭੈਣ ਨੂੰ ਦੇਹ ਵਪਾਰ ਦੇ ਅੱਡੇ ‘ਤੇ ਵੇਚ ਰਹੇ ਹਨ ।

ਇਸ ਤੋਂ ਬਾਅਦ ਉਕਤ ਲੜਕੀ ਨੇ ਸਾਰੀ ਘਟਨਾ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਦੱਸੀ। ਇਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੜਕੀ ਦੇ ਪਿਤਾ ਰੌਸ਼ਨ ਮਸੀਹ ,ਪਿੰਡ ਤਾਜਪੁਰ ਦੇ ਹੀ ਵਾਸੀ ਸਨੀ ਕੁਮਾਰ ਅਤੇ ਸਰਪੰਚ ਕਲੋਨੀ ਦੇ ਰਹਿਣ ਵਾਲੇ ਮਨ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਐੱਫ ਆਈ ਆਰ ਦਰਜ ਕਰਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਦੇ ਨਾਲ ਦੇਖਿਆ ਜਾ ਰਿਹਾ ਹੈ ਅਤੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਧੰਦੇ ਵਿਚ ਹੋਰ ਕੌਂ-ਕੌਂਣ ਸ਼ਾਮਲ ਹੋ ਸਕਦਾ ਹੈ।

error: Content is protected !!