Skip to content
Thursday, January 23, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
28
ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ 31 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਪੁੱਜ ਕੇ ਅਰਦਾਸ ਵਿਚ ਸ਼ਾਮਿਲ ਹੋਵੋ : ਭਾਈ ਭਿਓਰਾ/ ਭਾਈ ਤਾਰਾ
Latest News
National
Punjab
ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ 31 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਪੁੱਜ ਕੇ ਅਰਦਾਸ ਵਿਚ ਸ਼ਾਮਿਲ ਹੋਵੋ : ਭਾਈ ਭਿਓਰਾ/ ਭਾਈ ਤਾਰਾ
August 28, 2022
editor
ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ 31 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਪੁੱਜ ਕੇ ਅਰਦਾਸ ਵਿਚ ਸ਼ਾਮਿਲ ਹੋਵੋ : ਭਾਈ ਭਿਓਰਾ/ ਭਾਈ ਤਾਰਾ
ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ 23 ਮਾਰਚ 2012 ਨੂੰ ਕੌਮੀ ਸ਼ਹੀਦ ਐਲਾਨਿਆ ਗਿਆ ਸੀ
ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ 31 ਅਗਸਤ 1995 ਨੂੰ ਚੰਡੀਗੜ੍ਹ ਸੈਕਟਰੀਏਟ ਵਿੱਚ ਬੰਬ ਧਮਾਕੇ ਨਾਲ ਉਡਾਉਣ ਦੇ ਕੇਸ ਵਿੱਚ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਆਪਣੀ ਭੈਣ ਰਾਹੀਂ ਸਿੱਖ ਕੌਮ ਨੂੰ ਅਪੀਲ ਕਰਦਿਆ ਕਿਹਾ ਕਿ ਸਮੂਹ ਖਾਲਸਾ ਪੰਥ ਨੂੰ ਬੰਦੀ ਸਿੰਘਾ ਵੱਲੋਂ ਸਨਿਮਰ ਬੇਨਤੀ ਹੈ ਕਿ ਸਿੱਖ ਕੌਮ ਦੇ ਕੋਹਿਨੂਰ ਹੀਰੇ ਭਾਈ ਸਾਹਿਬ ਦਿਲਾਵਰ ਸਿੰਘ ਬੱਬਰ ਜੈ ਸਿੰਘਵਾਲਾ ਦਾ ਸ਼ਹੀਦੀ ਦਿਹਾੜਾ ਜੋ 31 ਅਗਸਤ ਨੂੰ ਆ ਰਿਹਾ ਹੈ, ਉਹ ਭਾਈ ਸਾਹਿਬ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਪੁੱਜ ਕੇ ਅਰਦਾਸ ਵਿਚ ਸ਼ਾਮਿਲ ਹੋਣ ਤਾਂ ਜੋ ਸਮੁੱਚੀ ਕੌਮ ਵਿਚ ਸਿੱਖ ਸੰਘਰਸ਼ ਪ੍ਰਤੀ ਜਾਗਰੂਕਤਾ ਤੇ ਇਕਮੁਠਤਾ ਦਾ ਪ੍ਰਗਟਾਵਾ ਕੀਤਾ ਜਾ ਸਕੇ। ਉਨ੍ਹਾਂ ਸ਼ਹੀਦੀ ਦਿਹਾੜੇ ਲਈ ਪੰਜਾ ਤਖਤ ਸਾਹਿਬਾਨਾ ਦੇ ਜਥੇਦਾਰਾਂ, ਸਮੂਹ ਸਿੱਖ ਜੱਥੇਬੰਦੀਆਂ, ਨਿੰਹਗ ਜੱਥੇਬੰਦੀਆਂ, ਦਮਦਮੀ ਟਕਸਾਲ ਦੀ ਸਮੂਹ ਧਿਰਾਂ, ਸੰਤ ਸਮਾਜ ਅਤੇ ਸਿੱਖ ਸੰਪਰਦਾਵਾਂ ਨੂੰ ਵੀ ਬੇਨਤੀ ਕਰਦੇ ਕਿਹਾ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸ਼ਹੀਦੀ ਦਿਹਾੜੇ ਤੇ ਅਕਾਲ ਤਖਤ ‘ਤੇ ਪਹੁੰਚਿਆ ਜਾਏ ਤੇ ਜੋ ਨਾ ਪੁੱਜ ਸਕਣ ਉਹ ਵੱਡੇ ਸਮਾਗਮ ਰਚ ਕੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣ ਤਾਂ ਕਿ ਐਸੇ ਮਹਾਨ ਸ਼ਹੀਦ ਤੋਂ ਸਿੱਖ ਨੋਜਵਾਨ ਪ੍ਰੇਰਨਾ ਲੈ ਕੇ ਕੌਮੀ ਸੰਘਰਸ਼ ਵਿੱਚ ਅਪਣਾ ਅਸਰਦਾਰ ਯੋਗਦਾਨ ਪਾ ਸਕਣ। ਅਸੀਂ ਵਿਦੇਸ਼ੀ ਵਸਦੇ ਗੁਰਸਿੱਖ ਵੀਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਸ ਵੀ ਮੁਲਕ ਵਿੱਚ ਤੁਸੀਂ ਬੈਠੇ ਹੋ ਹਰ ਥਾਂ ਤੇ ਇਸ ਕੌਮੀ ਹੀਰੇ ਨੂੰ ਸ਼ਰਧਾਂਜਲੀਆਂ ਭੇਟ ਕਰੋ। ਸਿੱਖ ਕੌਮ ਦੀ ਅਣਖ ਗੈਰਤ ਲਈ ਆਪਾ ਕੁਰਬਾਨ ਕਰ ਗਏ ਸ਼ਹੀਦਾਂ ਦੇ ਦਿਹਾੜੇ ਮਨਾ ਕੇ ਹੀ ਅਸੀਂ ਆਪਣੀਆਂ ਅਉਣ ਵਾਲੀਆਂ ਨਸਲਾਂ ਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਾ ਸਕਦੇ ਹਾਂ ਅੱਜ ਦੇ ਆਧੁਨਿਕ ਯੁੱਗ ਵਿੱਚ ਇੰਟਰਨੈੱਟ ਅਤੇ ਹੋਰ ਉਪਕਰਨਾ ਦਾ ਇਸਤੇਮਾਲ ਕਰਕੇ ਹਰ ਪੰਥ ਦੀ ਚੜਦੀ ਕਲਾ ਦਾ ਚਾਹਵਾਨ ਗੁਰਸਿੱਖ ਆਪਣੇ ਸੱਜਣ ਮਿੱਤਰਾਂ ਨੂੰ ਭਾਈ ਦਿਲਾਵਰ ਸਿੰਘ ਬੱਬਰ ਦੀ ਕੁਰਬਾਨੀ ਤੋਂ ਮਹਿਸੂਸ ਹੁੰਦੇ ਪੰਥਕ ਜਜਬੇ ਦਾ ਇਕ ਦੂਜੇ ਨੂੰ ਇੰਟਰਨੈਟ- ਅਤੇ ਈ ਮੇਲਾਂ ਕਰਕੇ ਸੁਨੇਹਾ ਪੁਜਦਾ ਕਰਨ ਅਤੇ ਪੰਥਕ ਅਖਬਾਰਾਂ ਵਿਚ ਵੱਧ ਤੋਂ ਵੱਧ ਇਸ਼ਤੇਹਾਰ ਦੇਣ ਤਾਂ ਕਿ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਭਾਈ ਦਿਲਾਵਰ ਸਿੰਘ ਨੂੰ ਕਿਤਨਾ ਪਿਆਰ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਖਾਲਸਾ ਜੀ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਵਿਸਾਰ ਦੇਂਦੀਆਂ ਹਨ, ਉਹ ਕੌਮਾਂ ਦੁਨੀਆ ਦੇ ਨਕਸ਼ੇ ਤੋਂ ਮਿੱਟ ਜਾਂਦੀਆਂ ਹਨ । ਅੱਜ ਅਸੀਂ ਵੀ ਮੌਜੂਦਾ ਸਿੱਖ, ਸੰਘਰਸ਼ ਦੇ ਸ਼ਹੀਦਾਂ ਪ੍ਰਤੀ ਉਨੀ ਇਮਾਨਦਾਰੀ ਨਾਲ, ਆਪਣਾ ਫਰਜ਼ ਨਹੀਂ ਨਿਭਾਅ ਰਹੇ । ਇਹੀ ਕਾਰਨ ਹੈ ਕਿ ਹਿੰਦੁਸਤਾਨ ਦੀਆਂ ਖੁਫ਼ੀਆ ਏਜੰਸੀਆਂ, ਸਾਨੂੰ ਸਮੇਂ-ਸਮੇਂ ਨਾਲ ਟਟੋਲ ਕੇ ਪਰਖਦੀਆਂ ਰਹਿੰਦੀਆਂ ਹਨ ਕਿ ਸਿੱਖਾਂ ਦੀ ਜ਼ਮੀਰ ਅਜੇ ਬਾਕੀ ਕਿੰਨੀ ਕੁ ਜਿੰਦਾ ਹੈ । ਇਸ ਗੱਲ ਦਾ ਵੱਡਾ ਸਬੂਤ ਇਹ ਹੈ ਕਿ ਅੱਜ ਸਿੱਖ ਧਰਮ ‘ਤੇ ਬਹੁਤ ਹੀ ਸੋਚੀ-ਸਮਝੀ ਸਾਜ਼ਿਸ਼ ਨਾਲ ਹਰ ਤਰਫ਼ੋਂ ਹਮਲੇ ਹੋ ਰਹੇ ਹਨ, ਪਰ ਇਨ੍ਹਾਂ ਨਾਲ ਨਜਿੱਠਣ ਲਈ ਸਾਡੇ ਕੋਲ ਕੋਈ ਠੋਸ ਵਿਓਂਤਬੰਦੀ ਨਹੀਂ ਹੈ, ਜਿਸ ਲਈ ਸਾਨੂੰ ਇਸ ਵਿਸ਼ੇ ਲਈ ਗੰਭੀਰ ਹੋਕੇ ਇਨ੍ਹਾਂ ਨਾਲ ਟਾਕਰਾ ਕਰਨਾ ਪਵੇਗਾ, ਉਸਦੇ ਲਈ ਸਾਨੂੰ ਸਭ ਤੋਂ ਪਹਿਲਾਂ ਧੜੇਬੰਦੀ ਤੋਂ ਉਪਰ ਉੱਠ ਏਕਤਾ ਵਲ ਤੁਰਨਾ ਪਵੇਗਾ ।
ਜਿਕਰਯੋਗ ਹੈ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਪੰਜਾਬ ਪੁਲੀਸ ਦੇ ਮੁਲਾਜ਼ਮ ਸਨ ਜਿਨ੍ਹਾਂ ਨੇ ਆਪਣੀ ਕਮਰ ਦੇ ਦੁਆਲੇ ਧਮਾਕਾ ਖੇਜ ਸਮੱਗਰੀ ਬੰਨ੍ਹ ਕੇ ਪੰਜਾਬ ਦੇ ਉਸ ਸਮੇਂ ਤੇ ਤਤਕਾਲੀਨ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸਿਵਲ ਸਕੱਤਰੇਤ ਵਿਖੇ ਉਨ੍ਹਾਂ ਨੇ 31 ਅਗਸਤ, 1995 ਨੂੰ ਇਕ ਮਨੁੱਖੀ ਬੰਬ ਧਮਾਕਾ ਕਰਕੇ ਮਾਰ ਕੇ ਇਕ ਨਵਾਂ ਇਤਿਹਾਸ ਰੱਚ ਦਿੱਤਾ ਸੀ । ਸ਼ਹੀਦ ਭਾਈ ਦਿਲਾਵਰ ਸਿੰਘ ਉਨ੍ਹਾਂ ਵਿੱਚੋਂ ਇਕ ਸਨ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦਾ ਪਲੈਨ ਬਣਾਇਆ ਸੀ । ਸ਼ਹੀਦ ਭਾਈ ਦਿਲਾਵਰ ਸਿੰਘ ਨੇ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਸ਼ਮਸ਼ੇਰ ਸਿੰਘ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਗੁਰਮੀਤ ਸਿੰਘ ਮੀਤਾ ਅਤੇ ਲਖਵਿੰਦਰ ਸਿੰਘ ਲੱਖਾ ਨਾਲ ਰਲ ਕੇ ਬੇਅੰਤ ਸਿੰਘ ਦਾ ਕਤਲ ਕੀਤਾ ਸੀ ਕਿਉਂਕਿ ਓਸ ਸਮੇਂ ਨਿਰਦੋਸ਼ ਨੌਜੁਆਨੀ ਦਾ ਅੰਨ੍ਹੇਵਾਹ ਕਤਲੇਆਮ ਕੀਤਾ ਜਾ ਰਿਹਾ ਸੀ ਜਿਸ ਲਈ ਮੁੱਖ ਤੌਰ ਤੇ ਬੇਅੰਤ ਸਿੰਘ ਨੂੰ ਜੁੰਮੇਵਾਰ ਮੰਨਿਆ ਜਾਂਦਾ ਸੀ । ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ 23 ਮਾਰਚ 2012 ਨੂੰ ਕੌਮੀ ਸ਼ਹੀਦ ਐਲਾਨਿਆ ਗਿਆ ਸੀ।
Post navigation
ਲੁਟੇਰੇ ਕੱਟ ਰਹੇ ਸੀ ATM, ਮੁੰਬਈ ਤੋਂ ਮਿਲਿਆ ਅਲਰਟ ਤਾਂ ਵੀ ਪੁਲਿਸ ਪਹੁੰਚੀ ਲੇਟ- 17 ਲੱਖ ਲੁੱਟੇ
ਨੈਸ਼ਨਲ ਅਕਾਲੀ ਦਲ ਸੋਸ਼ਲ ਮੀਡੀਆ ‘ਤੇ ਪੈ ਰਹੀ ਅਸ਼ਲੀਲ ਸਮੱਗਰੀ ਦੇ ਖਿਲਾਫ 4 ਸਤੰਬਰ ਨੂੰ ਕਰੇਗਾ ਪ੍ਰਦਰਸ਼ਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us