ਵਿਦੇਸ਼ ਬੈਠੇ ਗੈਂਗਸਟਰਾਂ ਦੀ ਪੰਜਾਬ ਪੁਲਿਸ ਨੂੰ ਧਮਕੀ ਤੋਂ ਬਾਅਦ ‘ਆਪ’ ਸਰਕਾਰ ਦਾ ਕਰਾਰਾ ਜਵਾਬ, ਕਿਹਾ- ਸਾਨੂੰ ਕੋਈ ਰੋਕ ਨਹੀਂ ਸਕਦਾ, ਪਹਿਲਾਂ ਵਾਲੇ ਦਿਨ ਹੁਣ ਗਏ…

ਵਿਦੇਸ਼ ਬੈਠੇ ਗੈਂਗਸਟਰਾਂ ਦੀ ਪੰਜਾਬ ਪੁਲਿਸ ਨੂੰ ਧਮਕੀ ਤੋਂ ਬਾਅਦ ਆਪ ਸਰਕਾਰ ਦਾ ਕਰਾਰਾ ਜਵਾਬ, ਕਿਹਾ- ਸਾਨੂੰ ਕੋਈ ਰੋਕ ਨਹੀਂ ਸਕਦਾ, ਪਹਿਲਾਂ ਵਾਲੇ ਦਿਨ ਹੁਣ ਗਏ…

ਚੰਡੀਗੜ੍ਹ (ਵੀਓਪੀ ਬਿਊਰੋ) ਆਏ ਦਿਨ ਜਿੱਥੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਪੰਜਾਬ ਪੁਲਿਸ ਨੂੰ ਧਮਕੀਆਂ ਦੇ ਰਹੇ ਹਨ। ਉੱਥੇ ਹੀ ਲਗਾਤਾਰ ਪੰਜਾਬ ਦਾ ਮਾਹੌਲ ਵੀ ਖਰਾਬ ਕਰ ਰਹੇ ਹਨ। ਪਿਛਲੇ ਦਿਨੀਂ ਵੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਉਹਨਾਂ ਦੇ ਜੇਲ੍ਹਾਂ ਵਿਚ ਬੰਦ ਸਾਥੀਆਂ ਨੂੰ ਜੇਲ੍ਹ ਪ੍ਰਸ਼ਾਸਨ ਇਸੇ ਤਰਹਾਂ ਤੰਗ ਕਰਦਾ ਰਿਹਾ ਤਾਂ ਇਸ ਅੰਜਾਮ ਬੁਰਾ ਹੋਵੇਗਾ। ਇਸੇ ਤਰਹਾਂ ਹੀ ਪਾਕਿਸਤਾਨ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਨੇ ਵੀ ਪੰਜਾਬ ਪੁਲਿਸ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਆਈਈਡੀ ਕੇਸ ਵਿੱਚ ਫਰਾਰ ਮੁਲਜ਼ਮਾਂ ਦੇ ਪਰਿਵਾਰਾਂ ਤੇ ਕਾਰਵਾਈ ਕਰਨ ਲਈ ਦਬਾਅ ਪਾਉਣ ਵਾਲੇ ਪੁਲਿਸ ਅਧਿਕਾਰੀਆਂ ਦੇ ਪਤੇ ਅਤੇ ਠਿਕਾਣੇ ਉਸ ਤੋਂ ਲੁਕੇ ਨਹੀਂ ਹਨ।

ਗੈਂਗਸਟਰਾਂ ਦੀਆਂ ਇਸ ਤਰਹਾਂ ਧਮਕੀਆਂ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਇਸੇ ਦੌਰਾਨ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਇਕ ਟਵੀਟ ਕਰਦੇ ਹੋਏ ਵਿਦੇਸ਼ ਬੈਠੇ ਗੈਂਗਸਟਰਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਬਹੁਤ ਹੋ ਗਈ ਐਸ਼-ਪ੍ਰਸਤੀ, ਹੁਣ ਜੇਲ੍ਹਾਂ ਕਿਸ ਕੰਮ ਦੇ ਲਈ ਬਣੀਆਂ ਹਨ, ਉੱਥੇ ਉਹ ਹੀ ਕੰਮ ਹੋਣਗੇ। ਅਜਿਹੇ ਸਮੇਂ ਵਿਚ ਜਦੋਂ ਵਿਦੇਸ਼ ਬੈਠੇ ਗੈਂਗਸਟਰ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੇਲ੍ਹ ਮੰਤਰੀ ਦਾ ਇਹੋ ਜਿਹਾ ਜਵਾਬ ਜ਼ਰੂਰੀ ਵੀ ਸੀ।

ਅੱਜ ਸਵੇਰੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਜੇਲ੍ਹਾਂ ‘ਚ ਵੀਆਈਪੀ ਸਹੂਲਤਾਂ ਤੇ ਪੀਜ਼ੇ ਮਿਲਣ ਦੇ ਦਿਨ ਹੁਣ ਗਏ। ਹੁਣ ਜੇਲ੍ਹਾਂ ਅਸਲ ਵਿਚ ਸੁਧਾਰ ਘਰ ਬਣਨਗੀਆਂ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਇਹ ਮਹਿਕਮਾ ਦਿੱਤਾ ਗਿਆ ਹੈ, ਉਦੋਂ ਤੋਂ ਉਹ ਤੇ ਉਨ੍ਹਾਂ ਦੇ ਆਫਿਸਰ ਆਪਣੀਆਂ ਸੇਵਾਵਾਂ ਪ੍ਰਤੀ ਵਚਨਬੱਧ ਹਨ। ਹੁਣ ਜੇਲ੍ਹਾਂ ਅਸਲ ਵਿਚ ਸੁਧਾਰ ਘਰ ਬਣਨਗੀਆਂ। ਅਸੀਂ ਜੇਲ੍ਹਾਂ ਨੂੰ ਡਰੱਗ, ਮੋਬਾਈਲ ਤੇ ਕ੍ਰਾਈਮ ਮੁਕਤ ਕਰ ਕੇ ਸਾਹ ਲਵਾਂਗੇ। ਕੋਈ ਵੀ ਸਾਨੂੰ ਰੋਕ ਨਹੀਂ ਸਕਦਾ।

error: Content is protected !!