ਰੌਇਲ ਕੈਂਬ੍ਰਿਜ ਸਕੂਲ ਬਿਆਸ ਦੇ ਵਿਦਿਆਰਥੀਆਂ ਨੇ ਰਾਜ ਪੱਧਰ ਤੇ ਰੋਲ ਬਾਲ ਚੈਂਪੀਅਨਸ਼ਿਪ ਚ ਤੀਜਾ ਸਥਾਨ ਕੀਤਾ ਹਾਸਿਲ

ਰੌਇਲ ਕੈਂਬ੍ਰਿਜ ਸਕੂਲ ਬਿਆਸ ਦੇ ਵਿਦਿਆਰਥੀਆਂ ਨੇ ਰਾਜ ਪੱਧਰ ਤੇ ਰੋਲ ਬਾਲ ਚੈਂਪੀਅਨਸ਼ਿਪ ਚ ਤੀਜਾ ਸਥਾਨ ਕੀਤਾ ਹਾਸਿਲ

ਬਿਆਸ : ਰੋਲ ਬਾਲ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਵਿੱਚ ਲਾ ਬਲਾਸਮ ਸਕੂਲ ਜਲੰਧਰ ਵਿਖੇ ਆਯੋਜਿਤ ਕੀਤੀ ਗਈ ਚੈਂਪੀਅਨਸ਼ਿਪ ਵਿੱਚ ਰੌਇਲ ਕੈਂਬ੍ਰਿਜ ਸਕੂਲ ਬਿਆਸ ਦੇ ਵਿਦਿਆਰਥੀਆਂ ਰੂਹਾਨੀ ਸਤੀਜਾ, ਅਰਾਇਨਾ ਵਾਟਸ, ਪ੍ਰਭਨੂਰ ਕੌਰ, ਅੰਸ਼ਪ੍ਰੀਤ ਕੌਰ ਅਤੇ ਅਪਕੀਰਤ ਕੌਰ ਨੇ ਰਾਜ ਪੱਧਰ ਤੇ ਕਰਵਾਏ ਜਾ ਰਹੇ ਮੁਕਾਬਲਿਆਂ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਧਰਵਿੰਦਰ ਕੌਰ ਨੇ ਬੱਚਿਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਡਾਇਰੈਕਟਰ ਸ੍ਰੀ ਪਰਮਵੀਰ ਆਨੰਦ ਅਤੇ ਚੇਅਰਮੈਨ ਸ੍ਰੀ ਗੌਰਵ ਆਨੰਦ ਨੇ ਬੱਚਿਆਂ ਵਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਅਤੇ ਸਖਤ ਮਿਹਨਤ ਦਾ ਸਿਹਰਾ ਦਿੰਦਿਆਂ ਕੋਚ ਨਵਕਿਰਨ ਸਿੰਘ, ਦਵਿੰਦਰ ਸਿੰਘ, ਮੈਡਮ ਅਮਨਦੀਪ ਕੌਰ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਆਸ ਜਤਾਈ ਕਿ ਉਹ ਅੱਗੇ ਹੋਰ ਵੀ ਸਖਤ ਮਿਹਨਤ ਕਰਨਗੇ।

error: Content is protected !!