Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
5
ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਲਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ
Latest News
National
Punjab
ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਲਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ
September 5, 2022
editor
ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਲਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ
ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਵਿਧਾਨ ਸਭਾ ਸੈਸ਼ਨ ਦੌਰਾਨ ਅਤੇ ਬਾਅਦ ਵਿੱਚ ਸਦਨ ਦੇ ਬਾਹਰ ਪ੍ਰਦਰਸ਼ਨ ਕਰਕੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਲਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ । ਇਸ ਦੀ ਪੁਸ਼ਟੀ ਉਪ ਰਾਜਪਾਲ ਦੇ ਸਕੱਤਰੇਤ ਨੇ ਕੀਤੀ ਹੈ। ਉਪ ਰਾਜਪਾਲ ਨੇ ‘ਆਪ’ ਵਿਧਾਇਕਾਂ ਆਤਿਸ਼ੀ, ਸੌਰਭ ਭਾਰਦਵਾਜ, ਦੁਰਗੇਸ਼ ਪਾਠਕ ਅਤੇ ਦਿੱਲੀ ਡਾਇਲਾਗ ਕਮਿਸ਼ਨ ਦੀ ਮੁਖੀ ਜੈਸਮੀਨ ਸ਼ਾਹ ਦੇ ਨਾਲ-ਨਾਲ ‘ਆਪ’ ਸੰਸਦ ਸੰਜੇ ਸਿੰਘ ਦੇ ਖਿਲਾਫ ਨੋਟਿਸ ਭੇਜਿਆ ਹੈ।ਇਸ ਨੋਟਿਸ ਵਿੱਚ ਉਪ ਰਾਜਪਾਲ ਦੀ ਤਰਫੋਂ ਦੁਹਰਾਇਆ ਗਿਆ ਸੀ ਕਿ ਤੁਸੀਂ ਜੋ ਕਿਹਾ ਹੈ, ਉਹ ਝੂਠ ਹੈ ਤੇ ਤੂਹਾਡੇ ਵਲੋਂ ਝੂਠੇ ਦੋਸ਼ ਲਾਏ ਗਏ ਹਨ।ਉਪ ਰਾਜਪਾਲ ਸਕੱਤਰੇਤ ਵੱਲੋਂ ਇਸ ਮਾਮਲੇ ਵਿੱਚ ‘ਆਪ’ ਆਗੂਆਂ ਨੂੰ ਭੇਜੇ ਨੋਟਿਸ ਵਿੱਚ ਝੂਠੇ, ਮਨਘੜਤ, ਬੇਬੁਨਿਆਦ ਦੋਸ਼ ਲਾ ਕੇ ਦਿੱਲੀ ਦੇ ਉਪ ਰਾਜਪਾਲ ਦੇ ਅਕਸ ਨੂੰ ਖ਼ਰਾਬ ਕਰਨ ਦੀ ਗੱਲ ਕਹੀ ਗਈ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੁਰਗੇਸ਼ ਅਤੇ ਆਤਿਸ਼ੀ ਨੇ ਵਿਧਾਨ ਸਭਾ ਵਿੱਚ ਦੋਸ਼ ਲਾਇਆ ਸੀ ਕਿ ਦਿੱਲੀ ਦੇ ਉਪ ਰਾਜਪਾਲ, ਉਸ ਵੇਲੇ ਖਾਦੀ ਗ੍ਰਾਮ ਉਦਯੋਗ ਦੇ ਚੇਅਰਮੈਨ ਸਨ, ਦੇਸ਼ ਭਰ ਵਿੱਚ ਖਾਦੀ ਗ੍ਰਾਮ ਉਦਯੋਗ ਦੀਆਂ ਇਮਾਰਤਾਂ ਨੂੰ ਕਾਲਾ ਧਨ ਦਿੱਤਾ ਗਿਆ ਸੀ।
Post navigation
ਵਿਕੀਪੀਡੀਆ ਵਲੋਂ ਅਰਸ਼ਦੀਪ ਸਿੰਘ ਦੇ ਪੇਜ ਨਾਲ ਛੇੜਛਾੜ ਕਰ ਖਾਲਿਸਤਾਨੀ ਦੱਸਿਆ, ਕੇਂਦਰ ਸਰਕਾਰ ਨੇ ਕੀਤਾ ਤਲਬ
ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਜੁਰਮ ਭੁੱਲ ਪਾਕਿਸਤਾਨੀ ਪੱਤਰਕਾਰ ਖਿਲਾਫ ਦਾਇਰ ਕੀਤੀ ਫੌਜਦਾਰੀ ਸ਼ਿਕਾਇਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us