ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਜੁਰਮ ਭੁੱਲ ਪਾਕਿਸਤਾਨੀ ਪੱਤਰਕਾਰ ਖਿਲਾਫ ਦਾਇਰ ਕੀਤੀ ਫੌਜਦਾਰੀ ਸ਼ਿਕਾਇਤ

ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਜੁਰਮ ਭੁੱਲ ਪਾਕਿਸਤਾਨੀ ਪੱਤਰਕਾਰ ਖਿਲਾਫ ਦਾਇਰ ਕੀਤੀ ਫੌਜਦਾਰੀ ਸ਼ਿਕਾਇਤ

ਮਾਮਲਾ ਹਿੰਦੁਸਤਾਨੀ ਕ੍ਰਿਕੇਟਰ ਅਰਸ਼ਦੀਪ ਨੂੰ ਟ੍ਰੋਲ ਕਰਣ ਦਾ

ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਹਿੰਦੁਸਤਾਨੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਖਿਲਾਫ ਨਫਰਤ ਭਰਿਆ ਪ੍ਰਾਪੇਗੰਡਾ ਕਰਨ ਲਈ ਇਕ ਪਾਕਿਸਤਾਨੀ ਪੱਤਰਕਾਰ ਦੇ ਖਿਲਾਫ ਫੌਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ, ਜਦਕਿ ਸਿਰਸਾ ਖੁਦ ਦੇਸ਼ ਅੰਦਤ ਬਹੁਤੇ ਮਾਮਲਿਆਂ ਵਿਚ ਅਦਾਲਤੀ ਚੱਕਰ ਕੱਟ ਰਿਹਾ ਹੈ ।
ਕਮਿਸ਼ਨਰ ਆਫ ਪੁਲਿਸ ਨੁੰ ਦਿੱਤੀ ਸ਼ਿਕਾਇਤ ਵਿਚ ਸਰਦਾਰ ਸਿਰਸਾ ਨੇ ਦੱਸਿਆ ਕਿ ਮੁਹੰਮਦ ਜ਼ੁਬੈਰ ਨਾਂ ਦਾ ਪੱਤਰਕਾਰ ਅਲਟ ਨਿਊਜ਼ ਦਾ ਸੰਸਥਾਪਕ ਹੈ ਜੋ ਜ਼ੂ ਬੀਅਰ ਨਾਂ ਦਾ ਟਵਿੱਟਰ ਹੈਂਡਲ ਚਲਾਉਂਦਾ ਹੈ ਤੇ ਇਸ ਤੋਂ ਗੈਰ ਕਾਨੂੰਨੀ ਤੇ ਹਿੰਦੁਸਤਾਨੀ ਵਿਰੋਧੀ ਗਤੀਵਿਧੀਆਂ ਕਰਦਾ ਹੈ ਤੇ ਉਸਨੇ ਹਿੰਦੁਸਤਾਨੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਖਿਲਾਫ ਨਫਰਤ ਭਰਿਆ ਪ੍ਰਾਪੇਗੰਡਾ ਕਰਨ ਲਈ ਜਾਣ ਬੁੱਝ ਕੇ ਸਾਜ਼ਿਸ਼ ਅਧੀਨ ਕੰਮ ਕੀਤਾ ਹੈ।

ਉਹਨਾ ਦੱਸਿਆ ਕਿ ਇਸ ਵਿਅਕਤੀ ਨੇ ਜਾਣ ਬੁੱਝ ਕੇ ਸ਼ਬਦ ‘ਖਾਲਿਸਤਾਨੀ’ ਟਵਿੱਟਰ ‘ਤੇ ਤਲਾਸ਼ਿਆ ਤੇ ਫਿਰ ਉਹਨਾਂ ਦੇ ਸਕਰੀਨਸ਼ਾਟ ਲੈ ਕੇ 5 ਸਤੰਬਰ 2022 ਦੀ ਸਵੇਰੇ 00.05 ਵਜੇ ਇਹਨਾਂ ਨੂੰ ਟਵਿੱਟਰ ‘ਤੇ ਮੰਦੀ ਤੇ ਕੂੜਪ੍ਰਚਾਰ ਵਾਲੀ ਸ਼ਬਦਾਵਲੀ ਵਰਤ ਕੇ ਅਜਿਹੇ ਹੈਂਡਲਾਂ ਤੋਂ ਟਵੀਟ ਕੀਤੇ ਜਿਸ ਤੋਂ ਇਹ ਪ੍ਰਭਾਵ ਮਿਲੇ ਇਹ ਹਿੰਦੁਸਤਾਨੀ ਟਵਿੱਟਰ ਹੈਂਡਲ ਹੈ ਜਦੋਂ ਕਿ ਅਸਲੀਅਤ ਵਿਚ ਇਹ ਸਾਰੇ ਟਵਿੱਟਰ ਹੈਂਡਲ ਪਾਕਿਸਤਾਨੀ ਹਨ। ਉਹਨਾਂ ਕਿਹਾ ਕਿ ਇਸ ਪਿਛੇ ਮਕਸਦ ਇਕ ਵਤਨ ਪ੍ਰਸਤ ਤੇ ਕੌਮਾਂਤਰੀ ਖਿਡਾਰੀ ਖਿਲਾਫ ਨਫਰਤ ਫੈਲਾਉਣਾ ਸੀ ਜਿਸਨੇ ਆਪਣਾ ਦਿਲ ਤੇ ਜਾਨ ਹਿੰਦੁਸਤਾਨ ਨੂੰ ਸਮਰਪਿਤ ਕਰਦਿਆਂ ਹਿੰਦੁਸਤਾਨੀ ਟੀਮ ਵਿਚ ਖੇਡਣਾ ਸ਼ੁਰੂ ਕੀਤਾ ਹੈ।

ਸਰਦਾਰ ਸਿਰਸਾ ਨੇ ਮੰਗ ਕੀਤੀ ਕਿ ਮੁਹੰਮਦ ਜ਼ੁਬੈਰ ਤੇ ਅਜਿਹੀ ਨਫਰਤ ਫੈਲਾਉਣ ਵਾਲੇ ਉਸਦੇ ਹੋਰ ਸਾਥੀਆਂ ਦੇ ਖਿਲਾਫ ਤੁਰੰਤ ਐਫ ਆਈ ਆਰ ਦਰਜ ਕੀਤੀ ਜਾਵੇ ਕਿਉਂਕਿ ਉਸਨੇ ਨਾ ਸਿਰਫ ਵੱਖ ਵੱਖ ਫਿਰਕਿਆਂ ਵਿਚ ਨਫਰਤ ਫੈਲਾਉਣ ਦਾ ਕੰਮ ਕੀਤਾ ਹੈ ਬਲਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੀ ਸੱਟ ਮਾਰੀ ਹੈ ਤੇ ਉਸਦੇ ਜ਼ੁਰਮ ਭਾਰਤੀ ਦੰਡਾਵਲੀ ਯਾਨੀ ਆਈ ਪੀ ਸੀ ਤਹਿਤ ਅਪਰਾਧ ਦੀ ਸ਼੍ਰੇਣੀ ਵਿਚ ਆਉਂਦੇ ਹਨ।

error: Content is protected !!