ਵਿਕੀਪੀਡੀਆ ਵਲੋਂ ਅਰਸ਼ਦੀਪ ਸਿੰਘ ਦੇ ਪੇਜ ਨਾਲ ਛੇੜਛਾੜ ਕਰ ਖਾਲਿਸਤਾਨੀ ਦੱਸਿਆ, ਕੇਂਦਰ ਸਰਕਾਰ ਨੇ ਕੀਤਾ ਤਲਬ

ਵਿਕੀਪੀਡੀਆ ਵਲੋਂ ਅਰਸ਼ਦੀਪ ਸਿੰਘ ਦੇ ਪੇਜ ਨਾਲ ਛੇੜਛਾੜ ਕਰ ਖਾਲਿਸਤਾਨੀ ਦੱਸਿਆ, ਕੇਂਦਰ ਸਰਕਾਰ ਨੇ ਕੀਤਾ ਤਲਬ

ਸਿੱਖ ਨੇਤਾਵਾਂ ਨੇ ਅਰਸ਼ਦੀਪ ਨੂੰ ਟ੍ਰੋਲ ਕਰਣ ਦੀ ਕੀਤੀ ਨਿੰਦਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਹਿੰਦੁਸਤਾਨ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦੇ ਸੁਪਰ 4 ਮੈਚ ‘ਚ ਹਿੰਦੁਸਤਾਨ ਦੀ ਹਾਰ ਤੋਂ ਬਾਅਦ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇਕ ਕੈਚ ਛੁਟਣ ਕਰਕੇ ਉਸ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ । ਕੁਝ ਫਰਜ਼ੀ ਸੋਸ਼ਲ ਮੀਡੀਆ ਹੈਂਡਲਸ ਨੇ ਅਰਸ਼ਦੀਪ ਸਿੰਘ ਖਿਲਾਫ ਬਿਆਨਬਾਜ਼ੀ ਕੀਤੀ। ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇਸ ਮਾਮਲੇ ‘ਚ ਵਿਕੀਪੀਡੀਆ ਕਾਰਜਕਾਰੀ ਨੂੰ ਤਲਬ ਕੀਤਾ ਗਿਆ ਹੈ, ਜਿਸ ਵਿੱਚ ਪੁੱਛਿਆ ਗਿਆ ਹੈ ਕਿ ਉਸਦੀ ਸਾਈਟ ‘ਤੇ ਅਰਸ਼ਦੀਪ ਸਿੰਘ ਦੀ ਪ੍ਰੋਫਾਈਲ ਖਾਲਿਸਤਾਨੀ ਸੰਗਠਨ ਨਾਲ ਕਿਵੇਂ ਜੁੜੀ ਹੋਈ ਸੀ। ਹਿੰਦੁਸਤਾਨ ਸਰਕਾਰ ਨੇ ਔਨਲਾਈਨ ਐਨਸਾਈਕਲੋਪੀਡੀਆ ਪਲੇਟਫਾਰਮ ਤੋਂ ਪੁੱਛਿਆ ਹੈ ਕਿ ਕਿਵੇਂ ਅਰਸ਼ਦੀਪ ਸਿੰਘ ਦੇ ਪੇਜ ਨਾਲ ਛੇੜਛਾੜ ਕੀਤੀ ਗਈ ਅਤੇ ਉਸਦੇ ਪੇਜ ਦੀ ਐਂਟਰੀ ਨੂੰ ਇਸ ਤਰੀਕੇ ਨਾਲ ਐਡਿਟ ਕੀਤਾ ਗਿਆ ਕਿ ਉਸਦੇ ਖਾਲਿਸਤਾਨੀ ਸਬੰਧਾਂ ਦੇ ਦਾਅਵੇ ਕੀਤੇ ਗਏ।

ਜਿਕਰਯੋਗ ਹੈ ਕਿ ਅਰਸ਼ਦੀਪ ਸਿੰਘ ਦੇ ਵਿਕੀਪੀਡੀਆ ਪੇਜ ਦੀ ਐਡਿਟ ਦੌਰਾਨ ਇੱਕ ਅਣਰਜਿਸਟਰਡ ਯੂਜ਼ਰ ਨੇ ਪ੍ਰੋਫਾਈਲ ‘ਤੇ ਕਈ ਥਾਵਾਂ ‘ਤੇ “ਹਿੰਦੁਸਤਾਨ” ਸ਼ਬਦ ਨੂੰ “ਖਾਲਿਸਤਾਨ” ਨਾਲ ਬਦਲ ਦਿੱਤਾ ਸੀ, ਪਰ ਵਿਕੀਪੀਡੀਆ ਦੇ ਸੰਪਾਦਕਾਂ ਨੇ 15 ਮਿੰਟਾਂ ਵਿੱਚ ਹੀ ਇਸਨੂੰ ਬਦਲ ਦਿੱਤਾ ਸੀ। ਹਿੰਦੁਸਤਾਨੀ ਬੱਲੇਬਾਜ਼ ਅਤੇ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਨੌਜਵਾਨ ਗੇਂਦਬਾਜ਼ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉੱਚ ਦਬਾਅ ਵਾਲੀ ਖੇਡ ‘ਚ ਗਲਤੀਆਂ ਹੋ ਸਕਦੀਆਂ ਹਨ ਅਤੇ ਉਨ੍ਹਾਂ ਤੋਂ ਸਿੱਖਣਾ ਅਤੇ ਅੱਗੇ ਵਧਣਾ ਜ਼ਰੂਰੀ ਹੈ। ਅਰਸ਼ਦੀਪ ਨੂੰ ਇਸ ਮਾਮਲੇ ਵਿੱਚ ਹੋਰ ਵੀ ਕਈ ਸਾਬਕਾ ਖਿਡਾਰੀਆਂ ਦਾ ਸਹਿਯੋਗ ਮਿਲਿਆ। ਨੌਜਵਾਨ ਭਾਰਤੀ ਤੇਜ਼ ਗੇਂਦਬਾਜ਼ ਦੇ ਸਮਰਥਨ ‘ਚ ਪ੍ਰਸ਼ੰਸਕ ਵੀ ਸਾਹਮਣੇ ਆਏ ਹਨ।

ਦਿੱਲੀ ਦੇ ਸਿੱਖ ਨੇਤਾਵਾਂ ਨੇ ਵੀਂ ਅਰਸ਼ਦੀਪ ਦੇ ਹਕ਼ ਵਿਚ ਖੜਦਿਆ ਓਸ ਨੂੰ ਕੀਤੇ ਗਏ ਟ੍ਰੋਲ ਦੀ ਸਖ਼ਤ ਨਿੰਦਿਆਂ ਕਰਦੇ ਕਿਹਾ ਕਿ ਇਸ ਮੁੱਲਕ ਨੂੰ ਆਜ਼ਾਦ ਕਰਵਾਉਣ ਵਿਚ 92% ਤੋਂ ਵੱਧ ਸਿੱਖਾਂ ਦੀਆਂ ਕੁਰਬਾਨੀਆਂ ਹਨ ਫੇਰ ਵੀਂ ਤੁਸੀਂ ਉਨ੍ਹਾਂ ਦੇਸ਼ ਭਗਤੀ ਤੇ ਸ਼ਕ਼ ਕਰਦੇ ਹੋ ਜਿਸ ਲਈ ਸਾਨੂੰ ਤੁਸੀਂ ਬਾਰ ਬਾਰ ਅੱਤਵਾਦੀ ਵੱਖਵਾਦੀ ਕਹਿ ਕੇ ਭੰਡਦੇ ਹੋ ਜਿਸਦੀ ਅਸੀਂ ਸਖ਼ਤ ਨਿੰਦਾ ਕਰਦੇ ਹਾ ।

error: Content is protected !!