100 ਦੀ ਸਪੀਡ ‘ਤੇ ਜਾ ਰਹੀ ਕਾਰ ਟਕਰਾਈ ਖੰਭੇ ਨਾਲ, ਛੋਟੇ ਬੱਚਿਆਂ ਸਣੇ 5 ਜਣਿਆਂ ਦੀ ਹੋਈ ਮੌਤ…

100 ਦੀ ਸਪੀਡ  ‘ਤੇ ਜਾ ਰਹੀ ਕਾਰ ਟਕਰਾਈ ਖੰਭੇ ਨਾਲ, ਛੋਟੇ ਬੱਚਿਆਂ ਸਣੇ 5 ਜਣਿਆਂ ਦੀ ਹੋਈ ਮੌਤ…

ਲੁਧਿਆਣਾ (ਵੀਓਪੀ ਬਿਊਰੋ) ਬੀਤੀ ਰਾਤ ਚੰਡੀਗੜ੍ਹ ਰੋਡ ਉੱਪਰ ਵਾਪਰੇ ਇਕ ਸੜਕ ਹਾਦਸੇ ਦੌਰਾਨ ਛੋਟੇ-ਛੋਟੇ ਬੱਚਿਆਂ ਸਣੇ 5 ਜਣਿਆਂ ਦੀ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 3 ਲੜਕੀਆਂ ਅਤੇ 2 ਲੋਕ ਸ਼ਾਮਲ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸੀਐਮਸੀ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਜ਼ਖ਼ਮੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਾਹੀ (5), ਖੁਸ਼ੀ (3), ਸੰਜਨਾ (30), ਜੈਸਮੀਨ ਅਤੇ ਰਾਜੇਸ਼ ਵਜੋਂ ਹੋਈ ਹੈ ਅਤੇ ਇਹ ਪੁਰਾਣੀ ਮਾਧੋਪੁਰੀ ਦੇ ਰਹਿਣ ਵਾਲੇ ਸਨ।


ਘਟਨਾ ਤੋਂ ਬਾਅਦ ਮ੍ਰਿਤਕ ਰਾਜੇਸ਼ ਦੀ ਪਤਨੀ ਪ੍ਰਿਆ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸੀਐੱਮਸੀ ਹਸਪਤਾਲ ਦਾਖਲ ਕਰਵਾਇਆ ਗਿਆ। ਅਜੇ ਵੀ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਰਾਜਨ ਨੇ ਦੱਸਿਆ ਕਿ ਪਰਿਵਾਰ ਚੰਡੀਗੜ੍ਹ ‘ਚ ਇਕ ਪਰਿਵਾਰਕ ਸਮਾਗਮ ‘ਚ ਸ਼ਾਮਲ ਹੋ ਕੇ ਦੇਰ ਰਾਤ ਘਰ ਪਰਤ ਰਿਹਾ ਸੀ। ਇਹ ਹਾਦਸਾ ਚੰਡੀਗੜ੍ਹ ਰੋਡ ‘ਤੇ ਫੋਰਟਿਸ ਹਸਪਤਾਲ ਨੇੜੇ ਤੜਕੇ 2:45 ਵਜੇ ਵਾਪਰਿਆ। ਕਾਰ ਦੀ ਰਫ਼ਤਾਰ 100 ਦੇ ਕਰੀਬ ਹੋਣ ਕਾਰਨ ਕਾਰ ਡਿਵਾਈਡਰ ਨਾਲ ਟਕਰਾ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ‘ਚ ਮੌਜੂਦ 6 ਲੋਕਾਂ ‘ਚੋਂ ਡਰਾਈਵਰ, ਔਰਤਾਂ ਅਤੇ ਲੜਕੀਆਂ ਦੀ ਮੌਤ ਹੋ ਗਈ।

error: Content is protected !!