8ਵੀਂ ਕਲਾਸ ‘ਚ ਪੜ੍ਹਦਾ ਲੜਕਾ ਕਲਾਸ ਵਿੱਚੋਂ ਆਇਆ ਫਸਟ ਤਾਂ ਦੂਜੇ ਸਥਾਨ ‘ਤੇ ਰਹਿਣ ਵਾਲੇ ਲੜਕੇ ਦੀ ਮਾਂ ਨੇ ਜ਼ਹਿਰ ਦੇ ਕੇ ਮਾਰ’ਤਾ…

8ਵੀਂ ਕਲਾਸ ‘ਚ ਪੜ੍ਹਦਾ ਲੜਕਾ ਕਲਾਸ ਵਿੱਚੋਂ ਆਇਆ ਫਸਟ ਤਾਂ ਦੂਜੇ ਸਥਾਨ ‘ਤੇ ਰਹਿਣ ਵਾਲੇ ਲੜਕੇ ਦੀ ਮਾਂ ਨੇ ਜ਼ਹਿਰ ਦੇ ਕੇ ਮਾਰ’ਤਾ…

ਪੁਡੂਚੇਰੀ (ਵੀਓਪੀ ਬਿਊਰੋ) ਪੁਡੂਚੇਰੀ ਦੇ ਕਰਾਈਕਲ ਇਲਾਕੇ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੁਣ ਕੇ ਹਰ ਕੋਈ ਦੰਗ ਰਹਿ ਗਿਆ। ਦਰਅਸਲ ਇੱਥੇ ਇਕ ਵਿਦਿਆਰਥੀ ਦਾ ਪੜ੍ਹਾਈ ਵਿਚ ਹੁਸ਼ਿਆਰ ਹੋਣਾ ਹੀ ਉਸ ਦੀ ਮੌਤ ਦਾ ਕਾਰਨ ਬਣ ਗਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਇਕ ਮਾਂ ਨੂੰ ਜਦ ਪਤਾ ਲੱਗਾ ਕਿ ਉਸ ਦਾ ਬੇਟਾ ਆਪਣੀ ਕਲਾਸ ਦੀ ਪ੍ਰੀਖਿਆ ਵਿੱਚੋਂ ਦੂਜੇ ਸਥਾਨ ਉੱਪਰ ਰਿਹਾ ਹੈ ਤਾਂ ਉਸ ਨੇ ਇਸ ਗੱਲ ਦਾ ਇਹਨਾਂ ਬੁਰਾ ਮਨਾਇਆ ਕਿ ਉਕਤ ਜਾਲਮ ਔਰਤ ਨੇ ਪ੍ਰੀਖਿਆ ਵਿਚ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਜ਼ਹਿਰ ਦੇ ਕੇ ਹੀ ਮਾਰ ਦਿੱਤਾ।

ਮਰਨ ਵਾਲੇ ਵਿਦਿਆਰਥੀ ਦਾ ਨਾਮ ਬਾਲਾ ਮਣੀਕੰਦਨ ਹੈ, ਜੋ ਕਿ ਇਕ ਨਿੱਜੀ ਸਕੂਲ ਦੀ 8ਵੀਂ ਜਮਾਤ ਦਾ ਵਿਦਿਆਰਥੀ ਸੀ। ਪੁਲਿਸ ਨੇ ਮੁਲਜ਼ਮ ਔਰਤ ਵਿਕਟੋਰੀਆ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਲੜਕੇ ਦੀ ਮਾਂ ਨੇ ਦੱਸਿਆ ਕਿ ਜਦ ਉਸ ਦਾ ਬੇਟਾ ਘਰ ਆਇਆ ਤਾਂ ਉਹ ਉਲਟੀਆਂ ਕਰਨ ਲੱਗਾ ਅਤੇ ਇਸ ਦੌਰਾਨ ਜਦ ਉਸ ਨੇ ਆਪਣੇ ਬੇਟੇ ਨੂੰ ਪੁੱਛਿਆ ਕਿ ਕੀ ਖਾਦਾ ਸੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਜੂਸ ਪੀਤਾ ਸੀ, ਜੋ ਕਿ ਉਸ ਨੂੰ ਚੌਕੀਦਾਰ ਨੇ ਦਿੱਤੀ ਸੀ। ਇਸ ਤੋਂ ਬਾਅਦ ਜਦ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਹੈ ਅਤੇ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਸ ਤੋਂ ਬਾਅਦ ਜਦ ਪੁਲਿਸ ਨੇ ਸਖਤੀ ਦੇ ਨਲਾ ਚੌਕੀਦਾਰ ਕੋਲੋ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਜੂਸ ਵਿਕਟੋਰੀਆ ਨਾਮਕ ਔਰਤ ਨੇ ਦਿੱਤਾ ਸੀ, ਜੋ ਕਿ ਇਸ ਗੱਲ ਤੋਂ ਨਾਰਾਜ਼ ਸੀ ਕਿ ਉਸ ਦੇ ਬੇਟੇ ਨੂੰ ਪਿੱਛੇ ਛੱਢ ਕੇ ਉਕਤ ਲੜਕੇ ਨੇ ਕਲਾਸ ਵਿੱਚੋਂ ਟਾਪ ਕੀਤਾ ਸੀ। ਫਿਲਹਾਲ ਪੁਲਿਸ ਨੇ ਉਕਤ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ।

error: Content is protected !!