ਜੌਹਲ ਹਸਪਤਾਲ ਦੇ ਡਾਕਟਰ ਬੀਐੱਸ ਜੌਹਲ ਦੀ ਜ਼ਮਾਨਤ ‘ਤੇ ਫੈਸਲਾ, ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਜਾਤੀ-ਸੂਚਕ ਗਾਲਾਂ ਕੱਢਣ ਦਾ ਦੋਸ਼..

ਜੌਹਲ ਹਸਪਤਾਲ ਦੇ ਡਾਕਟਰ ਬੀਐੱਸ ਜੌਹਲ ਦੀ ਜ਼ਮਾਨਤ ‘ਤੇ ਫੈਸਲਾ, ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਜਾਤੀ-ਸੂਚਕ ਗਾਲਾਂ ਕੱਢਣ ਦਾ ਦੋਸ਼..

ਜਲੰਧਰ (ਵੀਓਪੀ ਬਿਊਰੋ) ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੇ ਜਲੰਧਰ ਰਾਮਾਂ ਮੰਡੀ ਦੇ ਜੌਹਲ ਹਸਪਤਾਲ ਦੇ ਮਾਲਕ ਡਾਕਟਰ ਬੀਐੱਸ ਜੌਹਲ ਇਸ ਸਮੇਂ ਮੁਸ਼ਕਲ ਵਿਚ ਘਿਰ ਸਕਦੇ ਹਨ। ਇਸ ਦਾ ਕਾਰਨ ਇਹ ਹੈ ਕਿ ਬੀਤੇ ਦਿਨੀਂ ਉਕਤ ਹਸਪਤਾਲ ਵਿਚ ਜਲੰਧਰ ਪੱਛਮੀ ਦੇ ਹਲਕਾ ਰਾਮਾਮੰਡੀ ਦੇ ਬਾਵਾ ਬਸਤੀ ਖੇਲ ਦੀ ਰਹਿਣ ਵਾਲੀ ਇੱਕ ਔਰਤ ਦੀ ਜਣੇਪੇ ਦੌਰਾਨ ਮੌਤ ਹੋ ਗਈ ਸੀ। ਇਸ ਦੌਰਾਨ ਜਦ ਘਰ ਵਾਲੇ ਲਾਸ਼ ਲੈਣ ਆਏ ताँताਤਾਂ ਪੀੜਤ ਪਰਿਵਾਰ ਵਾਲਿਆਂ ਦੇ ਨਾਲ ਡਾਕਟਰ ਬੀਐੱਸ ਜੌਹਲ ਨੇ ਬਦਤਮੀਜੀ ਕਰਦੇ ਹੋਏ ਜਾਤੀ-ਸੂਚਕ ਗਾਲਾਂ ਕੱਢੀਆਂ ਸਨ। ਇਸ ਤੋਂ ਬਾਅਦ ਹੀ ਡਾਕਟਰ ਬੀਐੱਸ ਜੌਹਲ ਖਿਲਾਫ ਪੀੜਤ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਇਸ ਮਾਮਲੇ ਸਬੰਧੀ ਐੱਸਸੀ/ਐੱਸਟੀ ਐਕਟ ਦੀ ਗੈਰ-ਜ਼ਮਾਨਤੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਜਲੰਧਰ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਅਦਾਲਤ ਨੇ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਲਈ 6 ਸਤੰਬਰ ਦੀ ਤਰੀਕ ਤੈਅ ਕੀਤੀ ਸੀ। ਦੋਸ਼ ਹਨ ਕਿ ਡਾਕਟਰ ਨੇ ਬਿੱਲ ਨਾ ਦੇਣ ‘ਤੇ ਉਸ ਨੂੰ ਬੰਧਕ ਬਣਾ ਕੇ ਰੱਖਿਆ ਅਤੇ ਜਾਤੀ ਸੂਚਕ ਸ਼ਬਦ ਕਹਿ ਕੇ ਉਸ ਨਾਲ ਦੁਰਵਿਵਹਾਰ ਕੀਤਾ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਡਾਕਟਰ ‘ਤੇ ਹੋਰ ਵੀ ਕਈ ਗੰਭੀਰ ਦੋਸ਼ ਲਗਾਏ ਸਨ।

ਇਸ ਦੌਰਾਨ ਉਸ ਸਮੇਂ ਪੀੜਤ ਧਿਰ ਨੂੰ ਲੀਡ ਕਰ ਰਹੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਡਾਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਫਿਰ ਉਹਨਾਂ ਨੂੰ ਕਿਹਾ ਕਿ ਪੈਸੇ ਦੇ ਕੇ ਲਾਸ਼ ਲੈ ਜਾਣ ਦੀ ਗੱਲ ਵੀ ਆਖੀ। ਹੋਰ ਤਾਂ ਹੋਰ, ਉਹ ਲਾਸ਼ਾਂ ਦਾ ਸਸਕਾਰ ਕਰਨਾ ਵੀ ਜਾਣਦਾ ਹੈ ਅਤੇ ਕਰਮ-ਕਾਂਡ ਕਰਨਾ ਵੀ ਜਾਣਦਾ ਹੈ, ਪਰ ਕੇਸ ਦਰਜ ਕਰਕੇ ਉਸ ਨੇ ਵਿਧਾਇਕ ਨਾਲ ਸਮਝੌਤਾ ਕਰ ਲਿਆ। ਉਸ ਨਾਲ ਜਾਫੀਆਂ ਪਾ ਕੇ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਹਾਲਾਂਕਿ ਵਿਧਾਇਕ ਸ਼ੀਤਲ ਅੰਗੁਰਾਲ ਤੇ ਡਾਕਟਰ ਵਿਚਕਾਰ ਸਮਝੌਤਾ ਹੋ ਗਿਆ ਸੀ। ਪਰ ਇਸ ਸਭ ਦਾ ਫਾਇਦਾ ਵੀ ਡਾਕਟਰ ਨੂੰ ਹੀਂ ਮਿਲਿਆ ਤੇ ਉਸ ਦੇ ਸਿਰ ਉੱਪਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ।

error: Content is protected !!