70 ਸਾਲ ਦੇ ਬਜ਼ੁਰਗ ‘ਤੇ ਪਾ’ਤਾ ਬਲਾਤਕਾਰ ਦਾ ਪਰਚਾ, ਅੱਕ ਕੇ ਖੁਦ ਨੂੰ ਹੀ ਮਾਰ ਲਈ ਗੋਲੀ…

70 ਸਾਲ ਦੇ ਬਜ਼ੁਰਗ ‘ਤੇ ਪਾ’ਤਾ ਬਲਾਤਕਾਰ ਦਾ ਪਰਚਾ, ਅੱਕ ਕੇ ਖੁਦ ਨੂੰ ਹੀ ਮਾਰ ਲਈ ਗੋਲੀ…

ਸ੍ਰੀ ਮੁਕਤਸਰ ਸਾਹਿਬ (ਵੀਓਪੀ ਬਿਊਰੋ) ਸ੍ਰੀ ਮੁਕਤਸਰ ਸਾਹਿਬ ਦੇ ਮੰਡੀ ਲੱਖੇਵਾਲੀ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 70 ਦੇ ਕਰੀਬ ਉਮਰ ਵਾਲੇ ਬਜ਼ੁਰਗ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਖੁਦਕੁਸ਼ੀ ਦਾ ਕਾਰਨ ਜਾਣ ਕੇ ਵੀ ਤੁਸੀ ਹੈਰਾਨ ਰਹਿ ਜਾਵੋਗੇ। ਦਰਅਸਲ ਉਕਤ ਬਜ਼ੁਰਗ ਦੇ ਖਿਲਾਫ ਥਾਣਾ ਲੱਖੇਵਾਲੀ ਦੀ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ ‘ਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਸੀ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ।

ਅੱਜ ਉਸ ਬਜ਼ੁਰਗ ਨੇ ਪਰੇਸ਼ਾਨ ਹੋ ਕੇ ਇਕ ਸੁਸਾਈਡ ਨੋਟ ਲਿਖਿਆ ਅਤੇ ਇਸ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਕੋਲੋਂ ਮਿਲੇ ਸੁਸਾਇਡ ਨੋਟ ਦੇ ਅਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਮੰਡੀ ਲੱਖੇਵਾਲੀ ਨਿਵਾਸੀ ਸੁਬੇਗ ਸਿੰਘ (69) ਪੁੱਤਰ ਗੁਰਪਾਲ ਸਿੰਘ ਖਿਲਾਫ ਵਜੋਯ ਹੋਈ ਹੈ। ਉਸ ਦੇ ਪਰਿਵਾਰ ਵਾਲੇ ਕਹਿੰਦੇ ਹਨ ਕਿ ਉਸ ਖਿਲਾਫ ਨਾਜਾਇਜ਼ ਹੀ ਬਲਾਤਕਾਰ ਦਾ ਪਰਚਾ ਪਾ ਦਿੱਤਾ ਗਿਆ ਸੀ, ਇਸ ਕਾਰਨ ਹੀ ਉਹ ਪਰੇਸ਼ਾਨ ਰਹਿੰਦਾ ਸੀ। ਥਾਣਾ ਮੁਖੀ ਹਰਪ੍ਰੀਤ ਕੌਰ ਅਨੁਸਾਰ ਉਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਮ੍ਰਿਤਕ ਵਿਅਕਤੀ ਵੱਲੋਂ ਛੱਡੇ ਗਏ ਖ਼ੁਦਕੁਸ਼ੀ ਨੋਟ ਦੇ ਅਧਾਰ ‘ਤੇ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।

error: Content is protected !!