ਕਾਰਾਂ ਉੱਪਰ ਨਿਊਜ਼ ਚੈਨਲ ਦਾ ਸਟਿਕਰ ਲਾ ਕੇ ਕਿਸਾਨ ਦੇ ਘਰ ਵੜੇ ਨਕਲੀ ਇਨਕਮ ਟੈਕਸ ਅਧਿਕਾਰੀ ਲੁੱਟ ਕੇ ਲੈ ਗਏ 25 ਲੱਖ ਰੁਪਏ, ਹਫਤੇ ਬਾਅਦ ਪੁਲਿਸ ਨੇ ਕਾਬੂ ਕੀਤੇ ਤਾਂ ਹੋਇਆ ਹੈਰਾਨੀਜਨਕ ਖੁਲਾਸਾ…

ਕਾਰਾਂ ਉੱਪਰ ਨਿਊਜ਼ ਚੈਨਲ ਦਾ ਸਟਿਕਰ ਲਾ ਕੇ ਕਿਸਾਨ ਦੇ ਘਰ ਵੜੇ ਨਕਲੀ ਇਨਕਮ ਟੈਕਸ ਅਧਿਕਾਰੀ ਲੁੱਟ ਕੇ ਲੈ ਗਏ 25 ਲੱਖ ਰੁਪਏ, ਹਫਤੇ ਬਾਅਦ ਪੁਲਿਸ ਨੇ ਕਾਬੂ ਕੀਤੇ ਤਾਂ ਹੋਇਆ ਹੈਰਾਨੀਜਨਕ ਖੁਲਾਸਾ…

ਖੰਨਾ (ਵੀਓਪੀ ਬਿਊਰੋ) ਬੀਤੇ ਦਿਨੀਂ ਨਕਲੀ ਇਨਕਮ ਟੈਕਸ ਅਧਿਕਾਰੀ ਬਣ ਕੇ ਇਕ ਕਿਸਾਨ ਦੇ ਘਰ ਰੇਡ ਕਰ ਕੇ ਉਸ ਦੇ ਘਰੋਂ ਕਰੀਬ 25 ਲੱਖ ਦੀ ਲੁੱਟ ਕਰਨ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਦੌਰਾਨ ਕਰੀਬ 9 ਮੁਲਜ਼ਮ ਸਾਜਿਸ਼ ਦਾ ਹਿੱਸਾ ਸਨ ਅਤੇ ਇਹਨਾਂ ਵਿੱਚੋਂ 3 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਕੇ ਬਾਕੀਆਂ ਬਾਰੇ ਵੀ ਛਾਪੇਮਾਪੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੁਲਿਸ ਨੇ ਬਰਾਮਦਗੀ ਉਕਤ ਮੁਲਜ਼ਮਾਂ ਦੇ ਕੋਲੋਂ ਲੁੱਟ ਦੀ 2 ਲੱਖ ਰੁਪਏ ਦੀ ਨਕਦੀ ਵਿੱਚੋਂ 11 ਲੱਖ ਰੁਪਏ, ਇਕ ਬੀਐੱਮਡਬਲਯੂ ਕਾਰ, ਇਕ ਇਨੋਵਾ ਕਾਰ ਤੇ ਇਕ ਵਰੀਟੋ ਕਾਰ ਬਰਾਮਦ ਕੀਤੀ ਹੈ। ਇਹਨਾਂ ਵਿੱਚੋਂ ਇਕ ਕਾਰ ਉੱਪਰ ਇਕ ਵੈੱਬ ਚੈਨਲ ਦਾ ਲੋਗੋ ਵੀ ਲੱਗਾ ਹੋਇਆ ਸੀ। ਉਕਤ ਸਾਰੇ ਮਾਮਲੇ ਬਾਰੇ ਐੱਸਐੱਸਪੀ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਹੈ। ਇਹ ਗਿਰੋਹ ਪੰਜਾਬ ਤੋਂ ਇਲਾਵਾ ਦਿੱਲੀ ਅਤੇ ਹੈਦਰਾਬਾਦ ਚ ਵੀ ਵਾਰਦਾਤਾਂ ਕਰ ਚੁੱਕਾ ਹੈ।


ਜਾਣਕਾਰੀ ਮੁਤਾਬਕ ਖੰਨਾ ਦੇ ਪਿੰਡ ਰੋਹਣੋਂ ਖੁਰਦ ਵਿਖੇ 4 ਸਤੰਬਰ ਦੀ ਸਵੇਰ ਨੂੰ ਨਕਲੀ ਇਨਕਮ ਟੈਕਸ ਅਧਿਕਾਰੀ ਬਣ ਕੇ 5 ਕਥਿਤ ਮੁਲਜ਼ਮ ਇਨੋਵਾ ਕਾਰ ਵਿੱਚ ਕਿਸਾਨ ਦੇ ਘਰ ਗਏ ਸੀ। ਜਦਕਿ 4 ਕਥਿਤ ਮੁਲਜ਼ਮ ਹੋਰ ਵੀ ਸਾਜ਼ਿਸ ਵਿੱਚ ਸ਼ਾਮਲ ਸਨ। ਇਸ ਦੌਰਾਨ ਉਹਨਾਂ ਦੇ ਕੋਲ ਅਸਲਾ ਵੀ ਅਸਲੀ ਸੀ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਸੱਜਣ ਸਿੰਘ ਨੇ ਆਪਣੀ ਜਮੀਨ ਖਰੀਦ ਕਰਨ ਲਈ ਰੱਖੇ ਹੋਏ ਪੈਸਿਆਂ ਬਾਰੇ ਆਪਣੇ ਜਾਣਕਾਰ ਗੁਰਚਰਨ ਸਿੰਘ ਉਰਫ ਗੁਰਚੰਦ ਉਰਫ ਚੰਦ ਵਾਸੀ ਪਮਾਲੀ (ਲੁਧਿਆਣਾ) ਨੂੰ ਦੱਸਿਆ ਸੀ ਜਿਸਨੇ ਘਰ ਦਾ ਭੇਤ ਹਾਸਲ ਕਰਨ ਮਗਰੋਂ ਆਪਣੇ ਭਤੀਜੇ ਗੁਰਪ੍ਰੀਤ ਸਿੰਘ ਉਰਫ ਪੀਤਾ ਵਾਸੀ ਰਾੜਾ ਸਾਹਿਬ, ਸੁਖਵਿੰਦਰ ਸਿੰਘ ਉਰਫ ਮਾਨ ਸਾਹਬ, ਮੁਹੰਮਦ ਹਲੀਮ ਉਰਫ ਡਾ. ਖਾਨ, ਹਰਪ੍ਰੀਤ ਸਿੰਘ ਉਰਫ ਗਿੱਲ, ਪਰਮਦੀਪ ਸਿੰਘ ਉਰਫ ਵਿੱਕੀ, ਰਜਨੀਸ਼ ਕੁਮਾਰ ਅਤੇ ਦਲਜੀਤ ਸਿੰਘ ਵਾਸੀ ਰਾਣਵਾਂ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ। ਫਿਲਹਾਲ ਪੁਲਸ ਨੇ 3 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। 1 ਹੋਰ ਕਥਿਤ ਦੋਸ਼ੀ ਨੂੰ ਬਿਹਾਰ ਤੋਂ ਲਿਆਂਦਾ ਜਾ ਰਿਹਾ ਹੈ। 4 ਕਥਿਤ ਦੋਸ਼ੀ ਫਰਾਰ ਹਨ।


ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਮੁਹੰਮਦ ਹਲੀਮ ਉਰਫ ਡਾ. ਖਾਨ ਪੁੱਤਰ ਮੁਹੰਮਦ ਰਫੀਕ ਵਾਸੀ ਹਾਜੀ ਨਗਰ ਜਰਗ ਚੌਂਕ ਮਲੇਰਕੋਟਲਾ, ਰਜਨੀਸ਼ ਕੁਮਾਰ ਉਰਫ ਸੋਨੂੰ ਪੁੱਤਰ ਜਗਦੀਸ਼ ਕੁਮਾਰ ਵਾਸੀ ਵਾਰਡ ਨੰਬਰ 13 ਜੈਨ ਵਾਲੀ ਗਲੀ, ਜੀਰਾ ਜਿਲ੍ਹਾ ਫਿਰੋਜ਼ਪੁਰ, ਪਰਮਦੀਪ ਸਿੰਘ ਉਰਫ ਵਿੱਕੀ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 10896 ਗਲੀ ਨੰਬਰ 9 ਪ੍ਰਤਾਪ ਨਗਰ ਲੁਧਿਆਣਾ ਹੋਈ ਹੈ ਅਤੇ ਇਹਨਾਂ ਵਿੱਚੋਂ ਚੌਥੇ ਮੁਲਜ਼ਮ ਰਾਜੀਵ ਕੁਮਾਰ ਸਾਹਨੀ ਉਰਫ ਸੁੱਖਾ ਪੁੱਤਰ ਰਵੀਕਾਂਤ ਵਾਸੀ ਪਿੰਡ ਸ਼ੀਸ਼ੋਨੀ (ਬਿਹਾਰ) ਨੂੰ ਲਿਆਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਰਚਰਨ ਸਿੰਘ ਉਰਫ ਗੁਰਚੰਦ ਸਿੰਘ ਉਰਫ ਚੰਦ ਪੁੱਤਰ ਸੋਹਣ ਸਿੰਘ ਵਾਸੀ ਪਮਾਲੀ, ਗੁਰਪ੍ਰੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਝੱਮਟ, ਸੁਖਵਿੰਦਰ ਸਿੰਘ ਉਰਫ ਮਾਨ ਸਾਹਬ ਪੁੱਤਰ ਹਰਬੰਸ ਸਿੰਘ ਵਾਸੀ ਰਾੜਾ, ਦਲਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰਾਣਵਾਂ ਤੇ ਹਰਪ੍ਰੀਤ ਸਿੰਘ ਗਿੱਲ ਪੁੱਤਰ ਨਰਿੰਦਰ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਤਾਜ਼ਪੁਰ ਰੋਡ ਲੁਧਿਆਣਾ ਅਜੇ ਫਰਾਰ ਹਨ, ਜਿਨ੍ਹਾਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਐੱਸਐੱਸਪੀ ਖੰਨਾ ਨੇ ਦੱਸਿਆ ਕਿ ਰਜਨੀਸ਼ ਕੁਮਾਰ ਉਰਫ ਸੋਨੂੰ, ਪਰਮਦੀਪ ਸਿੰਘ ਉਰਫ ਵਿੱਕੀ ਅਤੇ ਗੁਰਚਰਨ ਸਿੰਘ ਉਰਫ ਗੁਰਚੰਦ ਸਿੰਘ ਉਰਫ ਚੰਦ ਦੇ ਖਿਲਾਫ ਪਹਿਲਾਂ ਵੀ ਹੇਰਾਫੇਰੀ ਦੇ ਮਾਮਲੇ ਦਰਜ ਹਨ।

error: Content is protected !!