ਯੂਨੀਵਰਸਿਟੀ ‘ਚ ਲੜਕੀਆਂ ਦੀਆਂ ਵਾਇਰਲ ਵੀਡੀਓ ਦੇ ਹੰਗਾਮੇ ‘ਚ ਭਾਜਪਾ ਐੱਮਪੀ ਨੇ ਕਿਹਾ ਚੰਡੀਗੜ੍ਹ ਦੀ ਨਹੀਂ ਪੰਜਾਬ ਦੀ ਹੈ ਯੂਨੀਵਰਸਿਟੀ, ਕਿਹਾ-ਚੰਡੀਗੜ੍ਹ ਦਾ ਨਾਮ ਹੋ ਰਿਹਾ ਬਦਨਾਮ ਜੋ ਸਾਨੂੰ ਮਨਜੂਰ ਨਹੀਂ…

ਯੂਨੀਵਰਸਿਟੀ ‘ਚ ਲੜਕੀਆਂ ਦੀਆਂ ਵਾਇਰਲ ਵੀਡੀਓਜ਼ ਦੇ ਹੰਗਾਮੇ ‘ਚ ਭਾਜਪਾ ਐੱਮਪੀ ਨੇ ਕਿਹਾ ਚੰਡੀਗੜ੍ਹ ਦੀ ਨਹੀਂ ਪੰਜਾਬ ਦੀ ਹੈ ਯੂਨੀਵਰਸਿਟੀ, ਕਿਹਾ-ਚੰਡੀਗੜ੍ਹ ਦਾ ਨਾਮ ਹੋ ਰਿਹਾ ਬਦਨਾਮ ਜੋ ਸਾਨੂੰ ਮਨਜੂਰ ਨਹੀਂ…

ਚੰਡੀਗੜ੍ਹ (ਵੀਓਪੀ ਬਿਊਰੋ) ਮੋਹਾਲੀ ਨੇੜੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ‘ਚ ਪੈਦਾ ਹੋਏ ਹੰਗਾਮੇ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਵੀ ਲੋਕ ਆਪਣੀ ਭੜਾਸ ਕੱਢ ਰਹੇ ਹਨ। ਦਰਅਸਲ ਉਕਤ ਯੂਨੀਵਰਸਿਟੀ ਦਾ ਨਾਮ ਹੈ ਚੰਡੀਗੜ੍ਹ ਯੂਨੀਵਰਸਿਟੀ, ਇਸ ਲਈ ਕਈ ਲੋਕ ਸਮਝ ਰਹੇ ਹਨ ਕਿ ਇਹ ਉਕਤ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਧੀਨ ਹੈ ਅਤੇ ਇਸ ਕਾਰਨ ਲੋਕ ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਅਤੇ ਸੰਸਦ ਮੈਂਬਰ ਨੂੰ ਕੋਸ ਰਹੇ ਹਨ। ਦੂਜੇ ਪਾਸੇ ਚੰਡੀਗੜ੍ਹ ਯੂਨੀਵਰਸਿਟੀ ਨੇ ਵੀ ਆਪਣੇ ਟਵਿੱਟਰ ਪ੍ਰੋਫਾਈਲ ਵਿੱਚ ਆਪਣਾ ਪਤਾ ਚੰਡੀਗੜ੍ਹ ਦਿੱਤਾ ਹੈ। ਇਸ ਲਈ ਲੋਕਾਂ ਨੇ ਸੰਸਦ ਮੈਂਬਰ ਕਿਰਨ ਖੇਰ ਨੂੰ ਵੀ ਕੋਸਿਆ।

ਇਸ ਦੌਰਾਨ ਇਹਨਾਂ ਪ੍ਰਤੀਕਿਰਿਆਵਾਂ ਤੋਂ ਤੰਗ ਆ ਕੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੂੰ ਆਪਣਾ ਬਿਆਨ ਦੇਣਾ ਪਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸੰਸਥਾ ਕਾਰਨ ਚੰਡੀਗੜ੍ਹ ਸ਼ਹਿਰ ਦਾ ਨਾਂ ਖਰਾਬ ਹੋ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸੰਸਥਾ ਮੁਹਾਲੀ (ਪੰਜਾਬ) ਵਿੱਚ ਖਰੜ ਵਿਖੇ ਸਥਿਤ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਘਟਨਾ ਤੋਂ ਬਾਅਦ ਝਿੰਜੋੜ ਦਿੱਤਾ ਹੈ ਅਤੇ ਉਹਨਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਉਹਨਾਂ ਨੂੰ ਵੀ ਇਸ ਘਟਨਾ ਦਾ ਦੁੱਖ ਹੈ। ਉਹਨਾਂ ਨੇ ਕਿਹਾ ਕਿ ਇਹ ਯੂਨੀਵਰਸਿਟੀ ਦਾ ਚੰਡੀਗੜ੍ਹ ਨਾਲ ਕੁਝ ਲੈਣਾ-ਦੇਣਾ ਨਹੀਂ ਹੈ ਕਿਉਂਕਿ ਇਹ ਪੰਜਾਬ ਵਿੱਚ ਸਥਿਤ ਹੈ। ਉਹਨਾਂ ਨੇ ਕਿਹਾ ਕਿ ਇਸ ਘਟਨਾ ਦੇ ਨਾਲ ਚੰਡੀਗੜ੍ਹ ਦਾ ਨਾਮ ਖਰਾਬ ਹੋ ਰਿਹਾ ਹੈ ਅਤੇ ਉਹਨਾਂ ਨੂੰ ਇਹ ਮਨਜੂਰ ਨਹੀਂ ਹੈ।

ਉਕਤ ਮਾਮਲੇ ਸਬੰਧੀ ਅਦਾਕਾਰ ਸੋਨੂੰ ਸੂਦ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੀ ਆਗੂ ਤੇ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਇਸ ਦੌਰਾਨ ਉੱਥੇ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ ਵੀ ਡਰੇ ਹੋਏ ਹਨ। ਹਾਲਾਂਕਿ ਜੋ ਮਾਮਲਾ ਪਹਿਲਾਂ ਦੱਸਿਆ ਜਾ ਰਿਹਾ ਸੀ, ਪੁਲਿਸ ਨੇ ਉਸ ਨੂੰ ਸਿਰਫ ਅਫਵਾਹ ਦੱਸਿਆ ਹੈ ਅਤੇ ਕਿਹਾ ਹੈ ਕਿ ਸਿਰਫ ਇਕ ਲੜਕੀ ਦੀ ਹੀ ਵੀਡੀਓ ਮਿਲੀ ਹੈ ਅਤੇ ਉਹ ਵੀ ਉਸ ਨੇ ਆਪਣੇ ਬੁਆਏ ਫ੍ਰੈਂਡ ਨੂੰ ਭੇਜੀ ਹੋਈ ਸੀ। ਫਿਲਹਾਲ ਪੁਲਿਸ ਨੇ ਉਕਤ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਸੰਨੀ ਮਹਿਤਾ ਨਾਂ ਦੇ ਨੌਜਵਾਨ ਨੂੰ ਸ਼ਿਮਲਾ ਦੇ ਰੋਹੜੂ ਤੋਂ ਅਤੇ ਰੰਕਜ ਨਾਂ ਦੇ ਨੌਜਵਾਨ ਨੂੰ ਸ਼ਿਮਲਾ ਦੇ ਧਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਇਕ ਹੋਰ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਕਤ ਨੌਜਵਾਨਾਂ ਦੇ ਮੋਬਾਈਲ ਵੀ ਪੁਲਿਸ ਨੇ ਆਪਣੇ ਕਬਜੇ ਵਿੱਚ ਲੈ ਲਏ ਹਨ ਅਤੇ ਅੱਗੇ ਦੀ ਜਾਂਚ ਲਈ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

error: Content is protected !!