ਹਸਪਤਾਲ ਲਿਆਂਦਾ ਕੈਦੀ ਹੋ ਗਿਆ ਬੇਹੋਸ਼, ਨਾਲ ਗਏ ਤਿੰਨੇ ਪੁਲਿਸ ਵਾਲੇ ਚਲੇ ਗਏ ਡਾਕਟਰ ਨੂੰ ਲੈਣ, ਤਾਂ ਕੈਦੀ ਨੇ ਮੌਕਾ ਦੇਖ ਕੇ ਵੱਟ ਲਈ ਸ਼ੂਟ…

ਹਸਪਤਾਲ ਲਿਆਂਦਾ ਕੈਦੀ ਹੋ ਗਿਆ ਬੇਹੋਸ਼, ਨਾਲ ਗਏ ਤਿੰਨੇ ਪੁਲਿਸ ਵਾਲੇ ਚਲੇ ਗਏ ਡਾਕਟਰ ਨੂੰ ਲੈਣ, ਤਾਂ ਕੈਦੀ ਨੇ ਮੌਕਾ ਦੇਖ ਕੇ ਵੱਟ ਲਈ ਸ਼ੂਟ…..

ਅੰਮ੍ਰਿਤਸਰ (ਵੀਓਪੀ ਬਿਊਰੋ) ਬੀਤੇ ਦਿਨੀਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (ਜੀਐੱਨਡੀਐੱਚ) ਵਿੱਚ ਲਿਆਂਦੇ ਕੈਦੀ ਨੇ ਅਜਿਹਾ ਡਰਾਮਾ ਕੀਤਾ ਕਿ ਉਹ ਪੁਲਿਸ ਨੂੰ ਚਕਮਾ ਦੇ ਕੇ ਹੀ ਫਰਾਰ ਹੋ ਗਿਆ। ਫਰਾਰ ਹੋਏ ਕੈਦੀ ਦੀ ਪੁਲਿਸ ਮੁਲਾਜ਼ਮਾਂ ਨੇ ਕਾਫੀ ਭਾਲ ਕੀਤੀ ਪਰ  ਉਸ ਦਾ ਕੁਝ ਵੀ ਪਤਾ ਨਹੀਂ ਲੱਗਾ। ਉਕਤ ਘਟਨਾ ਤੋਂ ਬਾਅਦ ਹੀ ਥਾਣਾ ਮਜੀਠਾ ਰੋਡ ਵਿਖੇ ਕੈਦੀ ਦੇ ਨਾਲ ਗਏ 3 ਪੁਲਿਸ ਮੁਲਾਜ਼ਮਾਂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਜੀਐੱਨਡੀਐੱਚ ਤੋਂ ਫਰਾਰ ਹੋਏ ਕੈਦੀ ਦੀ ਪਛਾਣ ਕਰਨਦੀਪ ਸਿੰਘ ਵਾਸੀ ਚੀਮਾ ਬਾਠ, ਅੰਮ੍ਰਿਤਸਰ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਸਿਹਤ ਵਿੱਚ ਖਰਾਬੀ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਕਰਨਦੀਪ ਸਿੰਘ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (ਜੀਐੱਨਡੀਐੱਚ) ਭੇਜਿਆ ਸੀ ਅਤੇ ਇਸ ਦੌਰਾਨ ਉਸ ਦੇ ਨਾਲ ਵੀ ਸੁਰੱਖਿਆ ਤੇ ਕੋਈ ਅਜਿਹੀ ਘਟਨਾ ਨਾ ਹੋਵੇ ਇਸ ਲਈ 3 ਪੁਲਿਸ ਮੁਲਾਜ਼ਮਾਂ ਨੂੰ ਭੇਜਿਆ ਗਿਆ ਸੀ। ਇਸ ਦੌਰਾਨ ਜਦ ਉਹ ਹਸਪਤਾਲ ਆਇਆ ਤਾਂ ਐਮਰਜੈਂਸੀ ਵਾਰਡ ਨੇੜੇ ਆ ਕੇ ਉਹ ਬੇਹੋਸ਼ ਹੋ ਗਿਆ ਅਤੇ ਇਸ ਦੌਰਾਨ ਹਫਰਾ-ਤਫੜੀ ਦੇ ਵਿੱਚ ਸਾਰੇ ਪੁਲਿਸ ਮੁਲਾਜ਼ਮ ਹੀ ਡਾਕਟਰ ਨੂੰ ਬੁਲਾਉਣ ਲਈ ਭੱਜ ਨਿਕਲੇ। ਇਸ ਦੌਰਾਨ ਜਾਣਬੁੱਝ ਕੇ ਬੇਹੋਸ਼ ਹੋਏ ਕੈਦੀ ਨੇ ਇਕ ਅੱਖ ਖੋਲ੍ਹ ਕੇ ਦੇਖਿਆ ਕਿ ਉਸ਼ ਕੋਲ ਕੋਈ ਨਹੀਂ ਹੈ ਤਾਂ ਉਸ ਨੇ ਵੀ ਸ਼ੂਟ ਵੱਟ ਲਈ ਅਤੇ ਮੌਕੇ ਉੱਪਰੋਂ ਫਰਾਰ ਹੋ ਗਿਆ।

ਨੇ ਕਰਨਦੀਪ ਖ਼ਿਲਾਫ਼ ਆਈਪੀਸੀ 379 ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਰਨਦੀਪ ਨੂੰ ਸ਼ਨੀਵਾਰ ਰਾਤ ਨੂੰ ਜੀਐੱਨਡੀਐੱਚ ਲਿਆਂਦਾ ਗਿਆ ਸੀ ਕੁਝ ਦਿਨ ਪਹਿਲਾਂ ਹੀ ਅੱਤਵਾਦੀ ਆਸ਼ੀਸ਼ ਮਸੀਹ ਪੁਲਿਸ ਨੂੰ ਚਕਮਾ ਦੇ ਕੇ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਤੋਂ ਫਰਾਰ ਹੋ ਗਿਆ ਸੀ। ਉਹ 9 ਮਹੀਨੇ ਪਹਿਲਾਂ ਗੁਰਦਾਸਪੁਰ ਦੇ ਦੀਨਾ ਨਗਰ ਤੋਂ ਮਿਲੇ ਆਰਡੀਐਕਸ ਅਤੇ ਹੈਂਡ ਗ੍ਰੇਨੇਡ ਦੇ ਮਾਮਲੇ ਵਿੱਚ ਫੜਿਆ ਗਿਆ ਸੀ।

error: Content is protected !!