‘ਪਤੀ-ਪਰਮੇਸ਼ਵਰ’ ਬੇਟਾ-ਬੇਟੀ ਤੇ ਪੋਤੇ ਨੂੰ ਲੈ ਭਾਜਪਾ ਦੀ ਸ਼ਰਨ ‘ਚ, ਤਾਂ ਧਰਮਪਤਨੀ ਅਜੇ ਕਾਂਗਰਸ ਨੂੰ ਹੀ ਖਾਵੇਗੀ ਘੁਣ ਵਾਂਗ!…

‘ਪਤੀ-ਪਰਮੇਸ਼ਵਰ’ ਬੇਟਾ-ਬੇਟੀ ਤੇ ਪੋਤੇ ਨੂੰ ਲੈ ਭਾਜਪਾ ਦੀ ਸ਼ਰਨ ‘ਚ, ਤਾਂ ਧਰਮਪਤਨੀ ਅਜੇ ਕਾਂਗਰਸ ਨੂੰ ਹੀ ਖਾਵੇਗੀ ਘੁਣ ਵਾਂਗ!…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੀ ਸਿਆਸਤ ਕਿਸ ਰਾਹ ਉੱਪਰ ਪਈ ਹੋਈ ਹੈ, ਇਹ ਦੇਖ ਕੇ ਹਰ ਕੋਈ ਹੈਰਾਨ ਵੀ ਹੈ ਤੇ ਪਰੇਸ਼ਾਨ ਵੀ। ਇਸ ਦੌਰਾਨ ਜੋ ਸਭ ਤੋਂ ਵੱਡਾ ਝੋਲ ਲੋਕਾਂ ਦੇ ਸਾਹਮਣੇ ਹੈ, ਉਹ ਹੈ ਪਟਿਆਲਾ ਦੇ ਸ਼ਾਹੀ ਪਰਿਵਾਰ ਦਾ, ਭਾਵ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ। ਜਿਸ ਤਰਹਾਂ ਦੇ ਨਾ ਬੇਇੱਜ਼ਤ ਕਰ ਕੇ ਕਾਂਗਰਸ ਪਾਰਟੀ ਵਿੱਚੋਂ ਤਤਕਾਲੀ ਮੁੱਖ ਮੰਤਰੀ ਹੁੰਦੇ ਹੋਏ ਵੀ ਉਹਨਾਂ ਦੇ ਨਾਲ ਵਿਵਹਾਰ ਹੋਇਆ ਸੀ, ਉਸ ਤੋਂ ਬਾਅਦ ਤਾਂ ਉਹਨਾਂ ਦੇ ਨਾਲ ਹੀ ਉਹਨਾਂ ਦਾ ਧਰਮਪਤਨੀ ਪਰਨੀਤ ਕੌਰ ਨੂੰ ਵੀ ਕਾਂਗਰਸ ਪਾਰਟੀ ਵਿੱਚੋਂ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਸੀ ਪਰ ਹੋਇਆ ਉਲਟ ਹੀ ਹੈ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪਾਰਟੀ ਤੋਂ ਬਾਹਰ ਹੋ ਕੇ ਆਪਣੀ ਵੱਖਰੀ ਪਾਰਟੀ ਬਣਾ ਕੇ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣੇ ਕਰ ਚੁੱਕੇ ਹਨ।

ਉੱਥੇ ਹੀ ਜੇਕਰ ਗੱਲ ਕਰੀਏ ਤਾਂ ਸੰਸਦ ਮੈਂਬਰ ਪਰਨੀਤ ਕੌਰ ਨੇ ਅਜੇ ਵੀ ਕਾਂਗਰਸ ਪਾਰਟੀ ਦਾ ਮੋਹ ਨਹੀਂ ਤਿਆਗਿਆ ਹੈ ਪਰ ਉਹ ਕਾਂਗਰਸ ਪਾਰਟੀ ਦੇ ਲੀਡਰਾਂ ਨਾਲ ਘੱਟ ਅਤੇ ਵਿਰੋਧੀਆਂ ਸਿਆਸੀਆਂ ਪਾਰਟੀਆਂ ਦੇ ਸਮਾਗਮਾਂ ਵਿੱਚ ਹੀ ਜਿਆਦਾ ਨਜ਼ਰ ਆ ਰਹੇ ਹਨ। ਅਜਿਹਾ ਹੋ ਸਕਦਾ ਹੈ ਕਿ 2024 ਲੋਕ ਸਭਾ ਚੋਣਾਂ ਦੇ ਨੇੜੇ ਜਾ ਕੇ ਪਰਨੀਤ ਕੌਰ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ੍ਹ ਲੈਣ। ਇਸ ਸਮੇਂ ਜੋ ਸਭ ਤੋਂ ਜਿਆਦਾ ਉਮੀਦ ਕੀਤੀ ਜਾ ਰਹੀ ਹੈ, ਉਹ ਇਹ ਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਬਣਾਈ ਹੋਈ ਸਿਆਸੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿੱਚ ਰਲੇਵਾ ਕਰ ਸਕਦੇ ਹਨ। ਉਮੀਦ ਤਾਂ ਇਹ ਵੀ ਕੀਤੀ ਜਾ ਰਹੀ ਹੈ ਕਿ ਇਹ ਰਲੇਵਾ ਅੱਜ ਹੀ ਹੋ ਜਾਵੇ।

ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਹਾਜ਼ਰੀ ਵਿੱਚ ਕੈਪਟਨ ਮੁੱਢਲੀ ਮੈਂਬਰਸ਼ਿਪ ਲੈ ਸਕਦੇ ਹਨ। ਕੈਪਟਨ ਦੇ ਨਾਲ-ਨਾਲ ਪੰਜਾਬ ਦੇ ਛੇ ਸਾਬਕਾ ਵਿਧਾਇਕ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ, ਬੇਟੀ ਜੈ ਇੰਦਰ ਕੌਰ, ਪੋਤਾ ਨਿਰਵਾਨ ਸਿੰਘ ਵੀ ਭਾਜਪਾ ‘ਚ ਸ਼ਾਮਲ ਹੋਣਗੇ ਪਰ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਫਿਲਹਾਲ ਕਾਂਗਰਸ ‘ਚ ਹੀ ਰਹਿਣਗੇ। ਭਾਜਪਾ ‘ਚ ਰਲੇਵੇਂ ਦੀ ਖਬਰ ਅਜਿਹੇ ਸਮੇਂ ‘ਚ ਆਈ ਹੈ ਜਦੋਂ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ‘ਆਪਰੇਸ਼ਨ ਲੋਟਸ’ ਤਹਿਤ ‘ਆਪ’ ਵਿਧਾਇਕਾਂ ਨੂੰ ਤੋੜਨ ਦਾ ਦੋਸ਼ ਲਾਉਂਦਿਆਂ ਭਾਜਪਾ ‘ਤੇ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ।

error: Content is protected !!