ਕੋਹਿਨੂਰ ਹੀਰਾ ਸਿੱਖ ਕੌਮ ਦੀ ਵਿਰਾਸਤ `ਤੇ ਮਲਕੀਅਤ, ਪਰ ਸਿੱਖਾਂ ਨੂੰ ਮਹਾਰਾਣੀ ਐਲਿਜਾਬੈਂਥ-2 ਦੇ ਸੰਸਕਾਰ ਦੀ ਰਸਮ ਉਤੇ ਜ਼ਰੂਰ ਜਾਣਾ ਚਾਹੀਦਾ ਹੈ : ਮਾਨ

ਕੋਹਿਨੂਰ ਹੀਰਾ ਸਿੱਖ ਕੌਮ ਦੀ ਵਿਰਾਸਤ `ਤੇ ਮਲਕੀਅਤ, ਪਰ ਸਿੱਖਾਂ ਨੂੰ ਮਹਾਰਾਣੀ ਐਲਿਜਾਬੈਂਥ-2 ਦੇ ਸੰਸਕਾਰ ਦੀ ਰਸਮ ਉਤੇ ਜ਼ਰੂਰ ਜਾਣਾ ਚਾਹੀਦਾ ਹੈ : ਮਾਨ

ਨਵੀਂ ਦਿੱਲੀ, 19 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- “ਜਦੋਂ ਅੰਗਰੇਜ਼ਾਂ ਨੇ 1849 ਵਿਚ ਪੰਜਾਬ ਫ਼ਤਹਿ ਕਰ ਲਿਆ ਸੀ, ਉਸ ਸਮੇਂ ਲਾਰਡ ਡਲਹੌਜੀ ਨੇ ਸਾਡੀ ਸਿੱਖ ਕੌਮ ਦੇ ਇਤਿਹਾਸ ਤੋਸਾਖਾਨਾ ਅਤੇ ਕੋਹਿਨੂਰ ਹੀਰੇ ਨੂੰ ਲੁੱਟਕੇ ਬਰਤਾਨੀਆ ਲੈ ਗਏ ਸਨ । ਜੋ ਉਸ ਸਮੇਂ ਦੀ ਇੰਗਲੈਡ ਦੀ ਮਹਾਰਾਣੀ ਵਿਕਟੋਰੀਆ ਐਲਗਜੈਂਡਰ ਬਸਾਨੋ ਨੂੰ ਭੇਟ ਕਰ ਦਿੱਤਾ ਸੀ । ਜੋ ਉਸ ਸਮੇ ਤੋ ਹੀ ਨਿਰੰਤਰ ਇੰਗਲੈਡ ਦੀ ਮਹਾਰਾਣੀ ਦੇ ਤਾਜ ਵਿਚ ਸੁਸੋਭਿਤ ਚੱਲਿਆ ਆ ਰਿਹਾ ਹੈ । ਇਹ ਕੋਹਿਨੂਰ ਸਿੱਖ ਕੌਮ ਦੀ ਵਿਰਾਸਤ ਤੇ ਮਲਕੀਅਤ ਹੈ । ਜੋ ਸਿੱਖ ਕੌਮ ਨੂੰ ਵਾਪਸ ਸਤਿਕਾਰ ਸਹਿਤ ਸੋਪਣ ਲਈ ਬਰਤਾਨੀਆ ਤੇ ਇੰਡੀਆ ਦੀਆਂ ਹਕੂਮਤਾਂ ਨੂੰ ਆਪਣੇ ਪੱਧਰ ਤੇ ਉੱਦਮ ਕਰਨ ਦੀ ਜਿ਼ੰਮੇਵਾਰੀ ਨਿਭਾਉਣੀ ਬਣਦੀ ਹੈ ।”

ਇਹ ਵਿਚਾਰ ਸ ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੋਹਿਨੂਰ ਹੀਰੇ ਨੂੰ ਸਿੱਖ ਕੌਮ ਦੀ ਮਲਕੀਅਤ ਅਤੇ ਵਿਰਾਸਤ ਕਰਾਰ ਦਿੰਦੇ ਹੋਏ ਅਤੇ ਸਿੱਖ ਕੌਮ ਨੂੰ ਮਹਾਰਾਣੀ ਐਲਿਜਾਬੈਂਥ-2 ਦੇ ਸੰਸਕਾਰ ਰਸਮ ਵਿਚ ਸਾਮਿਲ ਹੋਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਕਿਉਂਕਿ ਮਹਾਰਾਣੀ ਐਲਿਜਾਬੈਂਥ-2 ਇਕ ਬਹੁਤ ਹੀ ਨੇਕ ਅਤੇ ਸਿੱਖ ਕੌਮ ਨਾਲ ਪਿਆਰ-ਸਤਿਕਾਰ ਰੱਖਣ ਵਾਲੀ ਆਤਮਾ ਸਨ। ਜਿਨ੍ਹਾਂ ਦੇ ਦਫਨਾਉਣ ਦੀ ਰਸਮ ਸਮੇਂ ਉਨ੍ਹਾਂ ਦੇ ਤਾਜ ਵਿਚ ਇਹ ਸੁਸੋਭਿਤ ਕੋਹਿਨੂਰ ਹੀਰੇ ਦੇ ਜਿਥੇ ਸਿੱਖ ਦਰਸ਼ਨ ਕਰ ਸਕਣਗੇ, ਉਥੇ ਮਹਾਰਾਣੀ ਐਲਿਜਾਬੈਂਥ-2 ਨੂੰ ਆਪਣੀ ਸਰਧਾ ਭਰੀਆ ਭਾਵਨਾਵਾ ਵੀ ਭੇਂਟ ਕਰ ਸਕਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬਰਤਾਨੀਆ ਦੇ ਅਤੇ ਹੋਰ ਮੁਲਕਾਂ ਦੇ ਸਿੱਖ ਮਹਾਰਾਣੀ ਐਲਿਜਾਬੈਂਥ-2 ਦੇ ਸੰਸਕਾਰ ਰਸਮ ਵਿਚ ਸਾਮਿਲ ਹੁੰਦੇ ਹੋਏ ਆਪਣੇ ਬਰਤਾਨੀਆ ਨਾਲ ਪੁਰਾਤਨ ਸੰਬੰਧਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਮਹਾਰਾਣੀ ਦੀ ਆਤਮਾ ਦੀ ਸ਼ਾਂਤੀ ਲਈ ਹੋਣ ਵਾਲੀ ਅਰਦਾਸ ਵਿਚ ਸਾਮਿਲ ਹੋਣਗੇ ।

error: Content is protected !!